LeEco ਅਤੇ CoolPad ਮਿਲ ਕੇ ਬਣਾ ਰਹੇ ਹਨ ਡੁਅਲ ਕੈਮਰਾ ਸਮਾਰਟਫੋਨ
Tuesday, Aug 02, 2016 - 02:44 PM (IST)

ਜਲੰਧਰ-ਹਾਲ ਹੀ ''ਚ ਮਿਲੀ ਜਾਣਕਾਰੀ ਅਨੁਸਾਰ ਲੀਕੋ ਅਤੇ ਕੂਲਪੈਡ ਨਾਲ ਮਿਲ ਕੇ ਇਕ ਪ੍ਰੀਮਿਅਮ ਸਮਾਰਟਫੋਨ ''ਤੇ ਕੰਮ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਲੀਕੋ ਹੁਣ ਕੂਲਪੈਡ ਦੀ ਸਭ ਤੋਂ ਵੱਡੇ ਸ਼ੇਅਰ ਹੋਲਡਰ ਕੰਪਨੀ ਹੈ। ਹੁਣ ਇਸ ਸਮਾਰਟਫੋਨ ਦਾ ਪਹਿਲਾ ਆਫਿਸ਼ੀਅਲ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ । ਹਾਲ ਹੀ ''ਚ ਲੀਕੋ ਅਤੇ ਕੂਲਪੈਡ ਨੇ ਚੀਨ ਦੀ ਸੋਸ਼ਲ ਮੀਡੀਆ ਵੈੱਬਸਾਈਟ ਵੀਬੋ ''ਤੇ ਇਸ ਡਿਵਾਈਸ ਦੀ ਪਹਿਲੀ ਤਸਵੀਰ ਪੋਸਟ ਕੀਤੀ ਹੈ । ਦੋਨਾਂ ਕੰਪਨੀਆਂ ਨੇ ਆਉਣ ਵਾਲੇ ਹੈਂਡਸੈੱਟ ਦਾ ਨਾਂ ਕੂਲ1 ਰੱਖਿਆ ਹੈ। ਇਸ ਤੋਂ ਇਲਾਵਾ ਕੂਲ1 ਦੇ ਇਸ ਟੀਜ਼ਰ ਤੋਂ ਪਤਾ ਚੱਲਦਾ ਹੈ ਕਿ ਇਸ ਹੈਂਡਸੈੱਟ ''ਚ ਰਿਅਰ ''ਤੇ ਡੁਅਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਰਿਪੋਰਟ ਮੁਤਾਬਿਕ ਕੂਲ1 ਸਮਾਰਟਫੋਨ ਨੂੰ ਅਗਲੇ ਹਫਤੇ 10 ਅਗਸਤ ਨੂੰ ਆਫਿਸ਼ੀਅਲ ਤੌਰ ''ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਦੁਆਰਾ ਇਸ ਗੱਲ ਦੀ ਕੋਈ ਪੁੱਸ਼ਟੀ ਨਹੀਂ ਕੀਤੀ ਗਈ ਹੈ।
ਕੁੱਝ ਦਿਨ ਪਹਿਲਾਂ ਇਸ ਸਮਾਰਟਫੋਨ ਦੇ ਰਿਅਰ ਕੈਮਰੇ ਦੀ ਇਕ ਤਸਵੀਰ ਦੇ ਨਾਲ-ਨਾਲ ਸਪੈਸੀਫਿਕੇਸ਼ਨਜ਼ ਦਾ ਵੀ ਖੁਲਾਸਾ ਹੋਇਆ ਸੀ । ਪਿਛਲੇ ਹਫਤੇ ਹੀ ਚੀਨੀ ਸਰਟੀਫਿਕੇਸ਼ਨ ਵੈੱਬਸਾਈਟ ਟੀਨਾ ''ਤੇ ਇਸ ਹੈਂਡਸੈੱਟ ਦੀ ਲਿਸਟਿੰਗ ਹੋਈ ਸੀ।ਇਸ ਲਿਸਟਿੰਗ ਤੋਂ ਸਮਾਰਟਫੋਨ ਦੇ ਕਈ ਸਪੈਸੀਫਿਕੇਸ਼ਨ ਦਾ ਵੀ ਖੁਲਾਸਾ ਹੋਇਆ ਸੀ। ਕੂਲ1 ''ਚ 5.5 ਇੰਚ ਕਵਾਡ ਐੱਚ.ਡੀ. ਟੱਚਸਕ੍ਰੀਨ ਸਨੈਪਡ੍ਰੈਗਨ 820 ਚਿਪਸੈੱਟ, 4 ਜੀਬੀ ਰੈਮ ਦਿੱਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਇਸ ਫੋਨ ''ਚ 64 ਜੀ.ਬੀ. ਸਟੋਰੇਜ, ਰਿਅਰ ''ਤੇ ਫਿੰਗਰਪ੍ਰਿੰਟ ਸੈਂਸਰ ਅਤੇ 3500mAh ਦੀ ਬੈਟਰੀ ਹੋ ਸਕਦੀ ਹੈ। ਲਿਸਟਿੰਗ ਮੁਤਾਬਿਕ, ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਇਸ ''ਚ ਲੀਕੋ ਦਾ ਈ.ਯੂ.ਆਈ. ਅਤੇ ਕੂਲਪੈਡ ਦਾ ਕੂਲ ਯੂ.ਆਈ. ਦੋਨੋ ਸਕ੍ਰੀਨਜ਼ ਮਿਣਗੀਆਂ ਅਤੇ ਯੂਜ਼ਰ ਆਪਣੀ ਸਹੂਲਤ ਦੇ ਮੁਤਾਬਿਕ ਕਸਟਮ ਇੰਟਰਫੇਸ ਦੀ ਚੋਣ ਕਰ ਸਕਣਗੇ । ਫਿਲਹਾਲ ਕੂਲ1 ਦੀ ਕੀਮਤ ਨੂੰ ਲੈ ਕੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ।