ਪ੍ਰਾਈਸ ਵਾਰ ਨਾਲ ਸਸਤੇ ਹੋਣਗੇ ਐੱਲ. ਈ. ਡੀ. ਟੈਲੀਵਿਜ਼ਨ

03/28/2017 1:29:21 PM

ਜਲੰਧਰ- ਦੇਸ਼ ਅੰਦਰ 22000 ਕਰੋੜ ਰੁਪਏ ਦੀ ਐੱਲ. ਈ. ਡੀ. ਟੈਲੀਵਿਜ਼ਨ ਮਾਰਕੀਟ ''ਚ ਪ੍ਰਾਈਸ ਵਾਰ ਸ਼ੁਰੂ ਹੋਣ ਜਾ ਰਹੀ ਹੈ। ਇਸ ਸੈਗਮੈਂਟ ਦੀਆਂ 3 ਵੱਡੀਆਂ ਕੰਪਨੀਆਂ ਐੱਲ. ਜੀ., ਸੈਮਸੰਗ ਅਤੇ ਸੋਨੀ ਪਹਿਲੀ ਵਾਰ ਕੀਮਤਾਂ ''ਚ 15 ਫੀਸਦੀ ਤੱਕ ਦੀ ਕਮੀ ਕਰ ਰਹੀਆਂ ਹਨ । ਇਨ੍ਹਾਂ ਕੰਪਨੀਆਂ ਨੇ ਆਪਣੇ ਡਿਸਟ੍ਰੀਬਿਊਟਰਸ ਨੂੰ ਦੱਸਿਆ ਹੈ ਕਿ ਕੰਪੀਟੀਸ਼ਨ ਸਖਤ ਹੋਣ ਅਤੇ ਮਾਰਕੀਟ ਸ਼ੇਅਰ ਵਧਾਉਣ ਲਈ ਉਹ ਇਹ ਕਦਮ ਚੁੱਕ ਰਹੀਆਂ ਹਨ।
ਇਨ੍ਹਾਂ ਕੰਪਨੀਆਂ ਨੂੰ ਮਾਈਕ੍ਰੋਮੈਕਸ, ਟੀ. ਸੀ. ਐੱਲ., ਬੀ. ਪੀ. ਐੱਲ. ਅਤੇ ਸੈਨਸੁਈ ਵਰਗੇ ਆਨਲਾਈਨ ਐਕਸਕਲੂਸਿਵ ਅਤੇ ਓਮਨੀ-ਚੈਨਲ ਬ੍ਰਾਂਡਸ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। ਐੱਲ. ਜੀ., ਸੈਮਸੰਗ ਅਤੇ ਸੋਨੀ ਦੇ ਮੁਕਾਬਲੇ ਇਹ ਕੰਪਨੀਆਂ ਟੈਲੀਵਿਜ਼ਨ ਸੈੱਟ 2000 ਤੋਂ 10000 ਰੁਪਏ ਸਸਤੇ ਵੇਚ ਰਹੀਆਂ ਹਨ । 
 
ਵੱਡੇ ਬ੍ਰਾਂਡਸ ''ਤੇ ਕੀਮਤਾਂ ਘਟਾਉਣ ਦਾ ਦਬਾਅ
ਟੈਲੀਵਿਜ਼ਨ ਬਣਾਉਣ ਵਾਲੀ ਇਕ ਵੱਡੀ ਕੰਪਨੀ ਦੇ ਮੁਖੀ ਨੇ ਕਿਹਾ ਕਿ ਦੁਨੀਆ ਭਰ ''ਚ ਐੱਲ. ਈ. ਡੀ. ਟੈਲੀਵਿਜ਼ਨ ਦੀਆਂ ਕੀਮਤਾਂ ''ਚ ਕੋਈ ਕਮੀ ਨਹੀਂ ਹੋਈ ਹੈ ਪਰ ਭਾਰਤ ''ਚ ਬਹੁਤ ਸਾਰੇ ਬ੍ਰਾਂਡਸ ਦੇ ਮਾਰਕੀਟ ''ਚ ਆਉਣ ਨਾਲ ਵਿੱਕਰੀ ਘਟਣ ਕਾਰਨ ਵੱਡੇ ਬ੍ਰਾਂਡਸ ''ਤੇ ਕੀਮਤਾਂ ਘਟਾਉਣ ਦਾ ਦਬਾਅ ਹੈ।  
ਸਾਰੇ ਟੈਲੀਵਿਜ਼ਨ ਸਾਈਜ਼ ਦੀਆਂ ਕੀਮਤਾਂ ''ਚ ਕਮੀ ਹੋ ਰਹੀ ਹੈ ਪਰ ਸਭ ਤੋਂ ਵੱਧ ਜ਼ੋਰ 32-42 ਇੰਚ ਸੈਗਮੈਂਟ ''ਤੇ ਹੈ ਜਿਸ ਦੀ ਮਾਰਕੀਟ ''ਚ 55 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਹੈ।
 
ਸਮਾਰਟਫੋਨ ਮਾਰਕੀਟ ਵਰਗਾ ਹੋ ਗਿਐ ਟਰੈਂਡ 
ਇੰਡਸਟਰੀ ਦੇ ਐਗਜ਼ੀਕਿਊਟਿਵਸ ਨੇ ਦੱਸਿਆ ਕਿ ਕੰਜ਼ਿਊਮਰਜ਼ ਵੀ ਹੁਣ ਛੋਟੀਆਂ ਕੰਪਨੀਆਂ ਦੇ ਟੈਲੀਵਿਜ਼ਨ ਖਰੀਦਣ ''ਚ ਦਿਲਚਸਪੀ ਲੈ ਰਹੇ ਹਨ ਜੋ ਸਮਾਰਟਫੋਨ ਮਾਰਕੀਟ ਵਰਗਾ ਟਰੈਂਡ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵੱਡੇ ਸਕ੍ਰੀਨ ਵਾਲੇ ਮਾਡਲਾਂ ਦੀਆਂ ਡਿੱਗਦੀਆਂ ਕੀਮਤਾਂ ਅਤੇ ਟੈਕਨੋਲਾਜੀ ''ਚ ਲਗਾਤਾਰ ਸੁਧਾਰ ਦੀ ਵਜ੍ਹਾ ਨਾਲ ਕੰਜਿਊਮਰਜ਼ 4-5 ਸਾਲਾਂ ''ਚ ਟੈਲੀਵਿਜ਼ਨ ਸੈੱਟ ਬਦਲ ਰਹੇ ਹਨ। ਦੇਸ਼ ''ਚ ਐੱਲ. ਈ. ਡੀ. ਟੈਲੀਵਿਜ਼ਨ ਮਾਰਕੀਟ ਦੇ ਲਗਭਗ 80 ਫੀਸਦੀ ਹਿੱਸੇ ''ਤੇ ਐੱਲ. ਜੀ., ਸੈਮਸੰਗ ਅਤੇ ਸੋਨੀ ਦਾ ਕਬਜ਼ਾ ਹੈ। ਹਾਲਾਂਕਿ ਹੁਣ ਛੋਟੇ ਬ੍ਰਾਂਡਸ ਇਸ ਮਾਰਕੀਟ ''ਚ ਆਪਣੀ ਹਿੱਸੇਦਾਰੀ ਵਧਾ ਰਹੇ ਹਨ।

Related News