ਗੂਗਲ ਨੇ ਬਣਾਇਆ ਦਿਲਚਸਪ ''ਲੀਪ ਡੇ'' ਡੂਡਲ, ਹੁਣ 4 ਸਾਲਾਂ ਬਾਅਦ ਆਏਗਾ ਇਹ ਦਿਨ
Thursday, Feb 29, 2024 - 01:09 PM (IST)
ਗੈਜੇਟ ਡੈਸਕ- ਗੂਗਲ ਨੇ ਅੱਜ ਯਾਨੀ 29 ਫਰਵਰੀ ਨੂੰ 'ਲੀਪ ਡੇ' ਦੇ ਖਾਸ ਮੌਕੇ 'ਤੇ ਇਕ ਦਿਲਚਸਪ ਡੂਡਲ ਬਣਾਇਆ ਹੈ। ਗੂਗਲ ਦੇ ਅੱਜ ਦੇ ਡੂਡਲ 'ਚ ਇਕ ਡੱਡੂ ਨੂੰ ਦੇਖਿਆ ਜਾ ਸਕਦਾ ਹੈ ਜਿਸਦੇ ਉਪਰ 29 ਤਾਰੀਖ ਲਿਖੀ ਹੋਈ ਹੈ। ਡੱਡੂ ਦੇ ਛਾਲ ਮਾਰਦੇ ਹੀ 29 ਤਾਰੀਖ ਗਾਇਬ ਹੋ ਜਾ ਰਹੀ ਹੈ। ਪੂਰੇ ਡੂਡਲ 'ਚ 28, 29, ਅਤੇ 1 ਮਾਰਚ ਦੀ ਤਾਰੀਖ ਨੂੰ ਦੇਖਿਆ ਜਾ ਸਕਦਾ ਹੈ। 'ਲੀਪ ਡੇ' ਦੇ ਗੂਗਲ ਦੇ ਡੂਡਲ ਦਾ ਬੈਕਗ੍ਰਾਊਂਡ ਇਕ ਤਾਲਾਬ ਵਰਗ ਹੈ ਅਤੇ ਗੂਗਲ ਸ਼ਬਦ ਦੇ ਅੱਖਰਾਂ ਨੂੰ ਕਮਲ ਦੇ ਪੱਤਿਆਂ ਦੇ ਨਾਲ ਬਣਾਇਆ ਗਿਆ ਹੈ।
ਇਸ ਡੂਡਲ 'ਤੇ ਕਲਿੱਕ ਕਰਨ ਤੋਂ ਬਾਅਦ ਡੱਡੂ ਪਹਿਲਾਂ ਚੀਕਦਾ ਹੈ, ਜਿਸਤੋਂ ਬਾਅਦ 29 ਤਾਰੀਖ ਜ਼ੂਮ ਹੋ ਕੇ ਦਿਸਦੀ ਹੈ ਅਤੇ ਉਸਤੋਂ ਬਾਅਦ ਉਹ ਤਾਲਾਬ ਤੋਂ ਬਾਹਰ ਛਾਲ ਮਾਰ ਦਿੰਦਾ ਹੈ ਜਿਸਤੋਂ ਬਾਅਦ 29 ਤਾਰੀਖ ਅਤੇ ਡੱਡੂ ਦੋਵੇਂ ਗਾਇਬ ਹੋ ਜਾਂਦੇ ਹਨ।
ਗੂਗਲ ਦੇ ਇਸ ਡੂਡਲ ਨੂੰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ। ਉਂਝ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ 4 ਸਾਲਾਂ 'ਚ ਇਕ ਵਾਰ 'ਲੀਪ ਈਅਰ' 'ਚ ਫਰਵਰੀ ਦੇ ਆਖਰੀ ਦਿਨ ਯਾਨੀ 29 ਨੂੰ 'ਲੀਪ ਡੇ' ਕਿਹਾ ਜਾਂਦਾ ਹੈ। ਅਗਲਾ 'ਲੀਪ ਈਅਰ' 2028 'ਚ ਹੋਵੇਗਾ।