ਐਪਲ ਫਿਰ ਮੁਸੀਬਤ ''ਚ : ਵਾਈ-ਫਾਈ ਟੈਕਨਾਲੋਜੀ ਚੁਰਾਉਣ ਦਾ ਮਾਮਲਾ ਹੋਇਆ ਦਰਜ
Tuesday, May 31, 2016 - 01:41 PM (IST)
ਜਲੰਧਰ : ਐਪਲ ਇੰਕ ''ਤੇ ਇਕ ਹੋਰ ਕੇਸ ਦਰਜ ਹੋਇਆ ਹੈ, ਇਸ ਵਾਰ ਐਪਲ ''ਤੇ ਇਲਜ਼ਾਮ ਹੈ ਵਾਈ-ਫਾਈ ਟੈਕਨਾਲੋਜੀ ਚੋਰੀ ਕਰਨ ਦਾ। ਕਾਲਟੈੱਕ ਨੇ ਯੂ. ਐੱਸ. ਡਿਸਟ੍ਰਿਕ ਕੋਰਟ ਫਾਰ ਸੈਂਟ੍ਰਲ ਡਿਸਟ੍ਰਿਕ ਆਫ ਕੈਲੀਫੋਰਨੀਆ ''ਚ ਇਕ ਪਟੀਸ਼ਨ ਦਾਇਰ ਕਰਦੇ ਹੋਏ ਇਹ ਕਿਹਾ ਹੈ ਕਿ ਐਪਲ ਨੇ ਉਨ੍ਹਾਂ ਦੇ 4 ਵਾਈਫਾਈ ਦੇ ਜ਼ਰੀਏ ਡਾਟਾ ਟ੍ਰਾਂਸਮਿਸ਼ਨ ਪ੍ਰਫਾਰਮੈਂਸ ਨੂੰ ਇੰਪਰੂਵ ਕਰਨ ਵਾਲੇ ਪੇਟੈਂਟਸ ਗੈਰਕਨੂੰਨੀ ਤਰੀਕੇ ਨਾਲ ਵਰਤੇ ਹਨ।
ਵਾਈ-ਫਾਈ ਸਟੈਂਡਰਡਜ਼ ''ਤੇ 802.11ਐੱਨ ਤੇ 802.11ਏ. ਸੀ. ਟੈਕਨਾਲੋਜੀ ਇੰਪਲੀਮੈਂਟ ਕਰਕੇ ਇਨ੍ਹਾਂ ਪੇਟੈਂਟਸ ਨੂੰ 2006 ਤੇ 2012 ''ਚ ਐਵਾਰਡ ਵੀ ਪ੍ਰਾਪਤ ਹੋਏ ਹਨ। ਮੈਕ ਰੂਮਰਜ਼ ਦੀ ਰਿਪੋਰਟ ਦੇ ਮੁਤਾਬਿਕ ਐਪਲ ਵੱਲੋਂ ਆਈਫੋਨ, ਆਈਪੈਡ, ਮੈਕ ਤੇ ਐਪਲ ਵਾਚ ''ਚ ਇਸ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਸ ਕੇਸ ''ਚ ਐਪਲ ਦੇ ਨਾਲ ਨਾਲ ਬ੍ਰਾਡਕਾਮ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜੋ ਐਪਲ ਨੂੰ ਵਾਈ-ਫਾਈ ਚਿਪਸ ਪ੍ਰੋਵਾਈਡ ਕਰਵਾਊਂਦੀ ਹੈ। ਕੋਰਟ ਵੱਲੋਂ ਐਪਲ ਨੂੰ ਅਮਰੀਕਾ ''ਚ ਆਪਣੀਆਂ ਡਿਵਾਈਜ਼ਾਂ ਦੀ ਵਿਰਕੀ ਰੋਕਣ ਲਈ ਵੀ ਕਿਹਾ ਗਿਆ ਹੈ। ਐਪਲ ਦਾ ਇਸ ''ਤੇ ਕੋਈ ਬਿਆਨ ਅਜੇ ਤੱਕ ਨਹੀਂ ਆਇਆ ਹੈ।
