ਲਾਵਾ ਜ਼ੈੱਡ91 ਦਾ 3 ਜੀ.ਬੀ. ਰੈਮ ਵੇਰੀਐਂਟ ਹੋਇਆ ਸਸਤਾ

Sunday, Dec 16, 2018 - 01:08 PM (IST)

ਲਾਵਾ ਜ਼ੈੱਡ91 ਦਾ 3 ਜੀ.ਬੀ. ਰੈਮ ਵੇਰੀਐਂਟ ਹੋਇਆ ਸਸਤਾ

ਗੈਜੇਟ ਡੈਸਕ- ਲਾਵਾ ਜ਼ੈੱਡ91 ਖਰੀਦਣ ਦੀ ਚਾਹਤ ਰੱਖਣ ਵਾਲਿਆਂ ਲਈ ਚੰਗੀ ਖਬਰ ਹੈ। ਇਸ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਲਾਵਾ ਜ਼ੈੱਡ91 ਦਾ 3 ਜੀ. ਬੀ. ਰੈਮ ਵੇਰੀਐਂਟ 2,000 ਰੁਪਏ ਸਸਤੇ 'ਚ ਵੇਚਿਆ ਜਾਵੇਗਾ। ਹੁਣ ਇਸ ਨੂੰ 7,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਯਾਦ ਰਹੇ ਕਿ ਲਾਵਾ ਬਰਾਂਡ ਦੇ ਇਸ ਬਜਟ ਸਮਾਰਟਫੋਨ ਨੂੰ ਇਸ ਸਾਲ ਮਾਰਚ ਮਹੀਨੇ 'ਚ ਲਾਂਚ ਕੀਤਾ ਗਿਆ ਸੀ।

ਲਾਵਾ ਜ਼ੈੱਡ91 ਦੀ ਕੀਮਤ ਅਤੇ ਉਪਲੱਬਧਤਾ
ਲਾਵਾ ਜ਼ੈੱਡ91 ਦਾ 3 ਜੀ.ਬੀ. ਰੈਮ ਵੇਰੀਐਂਟ ਪਹਿਲਾਂ 9,999 ਰੁਪਏ 'ਚ ਵੇਚਿਆ ਜਾਂਦਾ ਸੀ। ਇਸ ਨੂੰ ਹੁਣ 7,999 ਰੁਪਏ 'ਚ ਵੇਚਿਆ ਜਾਵੇਗਾ। ਇਸ ਦਾ 2 ਜੀ. ਬੀ ਰੈਮ ਮਾਡਲ 7,499 ਰੁਪਏ 'ਚ ਉਉਪਲੱਬਧ ਹੈ। ਇਸ ਨੂੰ ਸਿਰਫ ਬਲੂ ਰੰਗ 'ਚ ਉਪਲੱਬਧ ਕਰਾਇਆ ਗਿਆ ਹੈ। Lava Z91 ਹੈਂਡਸੈੱਟ ਵਨ ਟਾਈਮ ਸਕ੍ਰੀਨ ਰਿਪਲੇਸਮੈਂਟ ਗਾਰੰਟੀ ਦੇ ਨਾਲ ਆਉਂਦਾ ਹੈ।

ਲਾਵਾ ਜ਼ੈੱਡ91 ਸਪੈਸੀਫਿਕੇਸ਼ਨ
ਡਿਊਲ ਸਿਮ ਵਾਲਾ ਲਾਵਾ ਜ਼ੈੱਡ91 ਹੈਂਡਸੇਟ ਐਂਡ੍ਰਾਇਡ 7.1 ਨੂਗਟ 'ਤੇ ਅਧਾਰਿਤ ਸਟਾਰ ਓ. ਐੱਸ 4.2 'ਤੇ ਚੱਲਦਾ ਹੈ। ਹੈਂਡਸੈੱਟ 'ਚ 5.7 ਇੰਚ ਦੀ ਐੱਚ. ਡੀ ਪਲਸ ਡਿਸਪਲੇ ਹੈ। ਇਹ ਫੁੱਲ ਵਿਊ ਡਿਸਪਲੇਅ ਹੈ। ਸਕ੍ਰੀਨ ਦਾ ਆਸਪੈਕਟ ਰੇਸ਼ਿਓ 18:9 ਹੈ। ਹੈਂਡਸੈੱਟ 'ਚ 2.5ਡੀ ਕਰਵਡ ਗਲਾਸ ਦੀ ਸੁਰੱਖਿਆ ਮੌਜੂਦ ਹੈ। ਫੋਨ 'ਚ ਕੰਮ ਕਰਦਾ ਹੈ ਮੀਡੀਆਟੈੱਕ ਐੱਮ. ਟੀ. ਕੇ 6739 ਪ੍ਰੋਸੈਸਰ, 3 ਜੀਬੀ ਰੈਮ ਨਾਲ ਲੈਸ ਹੈ। ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ, ਜੋ ਐੱਫ/2.0 ਅਪਰਚਰ ਨਾਲ ਲੈਸ ਹੈ। ਸਟਾਰ ਓ. ਐੱਸ ਦੇ ਦਮ 'ਤੇ ਹੈਂਡਸੈੱਟ ਵੀਡੀਓ ਬਿਊਟੀ ਫੀਚਰ ਦੇ ਨਾਲ ਆਇਆ ਹੈ।

ਇਸ ਤੋਂ ਇਲਾਵਾ ਫੋਨ 'ਚ 32 ਜੀ. ਬੀ ਦਾ ਇਨਬਿਲਟ ਸਟੋਰੇਜ ਹੈ। ਸਟੋਰੇਜ਼ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 128 ਜੀ. ਬੀ. ਤੱਕ ਵਧਾਈ ਦਾ ਸਕਦੀ ਹੈ। ਲਾਵਾ ਜ਼ੈੱਡ91 'ਚ ਫਿੰਗਰਪ੍ਰਿੰਟ ਸੈਂਸਰ ਵੀ ਯੂਜ਼ਰ ਨੂੰ ਮਿਲੇਗਾ। ਨਾਲ ਹੀ ਫੇਸ ਰਿਕੋਗਨਿਸ਼ਨ ਫੀਚਰ ਨਾਲ ਵੀ ਫੋਨ ਲੈਸ ਹੈ। ਫਿੰਗਰਪ੍ਰਿੰਟ ਸੈਂਸਰ 'ਤੇ ਯੂਜ਼ਰ ਆਪਣੀ ਕੋਈ ਵੀ 5 ਊਗਲੀਆਂ ਸੈੱਟ ਕਰ ਸਕਣਗੇ, ਜਿਸ ਦੇ ਨਾਲ ਉਹ ਐਪ ਸ਼ਾਰਟਕਟ ਦੀ ਸਹੂਲਤ ਪਾ ਸਕਦੇ ਹੈ। ਫੋਨ ਨੂੰ ਪਾਵਰ ਦੇਵੇਗੀ 3000 ਐੱਮ. ਏ. ਐੱਚ ਦੀ ਬੈਟਰੀ।

ਧਿਆਨ ਰਹੇ ਲਾਵਾ ਜ਼ੈੱਡ91 ਦੇ ਨਾਲ ਯੂਜ਼ਰ ਨੂੰ 2 ਸਾਲ ਦੀ ਵਾਰੰਟੀ ਮਿਲੇਗੀ। ਨਾਲ ਹੀ 1 ਵਾਰ ਮੁਫਤ ਸਕਰੀਨ ਰਿਪਲੇਸਮੈਂਟ ਦਾ ਬਚਨ ਵੀ। ਯੂਜ਼ਰ ਨੂੰ ਏਅਰਟੈੱਲ ਆਫਰ ਦੇ ਨਾਲ ਫੋਨ ਖਰੀਦਣ 'ਤੇ 2,000 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।


Related News