ਆਨਲਾਈਨ ਪੜਾਈ ਲਈ ਆਇਆ 7-ਇੰਚ ਦੀ ਸਕਰੀਨ ਵਾਲਾ ਫੋਨ, ਕੀਮਤ 7,779 ਰੁਪਏ
Tuesday, May 11, 2021 - 03:56 PM (IST)
ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਕੰਪਨੀ ਲਾਵਾ ਨੇ ਆਪਣੀ ਜ਼ੈੱਡ ਸੀਰੀਜ਼ ਤਹਿਤ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। Lava Z2 Max ’ਚ 7 ਇੰਚ ਦੀ ਵੱਡੀ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਬਜਟ ਸਮਾਰਟਫੋਨ ਨੂੰ ਖ਼ਾਸਤੌਰ ’ਤੇ ਆਨਲਾਈਨ ਪੜਾਈ ਨੂੰ ਧਿਆਨ ’ਚ ਰੱਖ ਕੇ ਉਤਾਰਿਆ ਗਿਆ ਹੈ। ਫੋਨ ਦੀ ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ ਹੈ।
Lava Z2 Max ਦੀ ਭਾਰਤ ’ਚ ਕੀਮਤ
Lava Z2 Max ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,799 ਰੁਪਏ ਹੈ। ਫੋਨ ਨੂੰ ਲਾਵਾ ਇੰਡੀਆ ਦੀ ਵੈੱਬਸਾਈਟ, ਫਲਿਪਕਾਰਟ ਅਤੇ ਐਮਾਜ਼ੋਨ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ। ਹੈਂਡਸੈੱਟ ਨੂੰ ਸਟ੍ਰੋਕਡ ਬਲਿਊ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ।
ਫੋਨ ਦੀਆਂ ਖੂਬੀਆਂ
ਲਾਵਾ ਦੇ ਇਸ ਬਜਟ ਸਮਾਰਟਫੋਨ ’ਚ 7 ਇੰਚ ਦੀ ਵੱਡੀ ਡਿਸਪਲੇਅ ਹੈ ਜੋ ਪਤਲੇ ਬੇਜ਼ਲ ਨਾਲ ਲੈਸ ਹੈ। ਫੋਨ ਦੀ ਚਿਨ ਦੀ ਮੋਟਾਈ ਥੋੜ੍ਹੀ ਜ਼ਿਆਦਾ ਹੈ। ਹੈਂਡਸੈੱਟ ’ਚ ਡਿਸਪਲੇਅ ’ਤੇ ਫਰੰਟ ਕੈਮਰੇ ਲਈ ਵਾਟਰਡ੍ਰੋਪ ਨੌਚ ਦਿੱਤੀ ਗਈ ਹੈ। ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 3 ਦਿੱਤਾ ਗਿਆ ਹੈ। ਲਾਵਾ ਜ਼ੈੱਡ 2 ਮੈਕਸ ’ਚ 1.8 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਹੇਲੀਓ ਪ੍ਰੋਸੈਸਰ ਮੌਜੂਦ ਹੈ। ਕੰਪਨੀ ਨੇ ਅਜੇ ਤਕ ਪ੍ਰੋਸੈਸਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ। ਫੋਨ ’ਚ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਹੈ।
ਫੋਨ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਰੀਅਰ ’ਚ ਇਕ ਚੌਰਸ ਸ਼ੇਪ ਕੈਮਰਾ ਮਡਿਊਲ ਹੈ ਜਿਸ ਵਿਚ 13 ਮੈਗਾਪਿਕਸਲ ਪ੍ਰਾਈਮਰੀ ਅਤੇ 2 ਮੈਗਾਪਿਕਸਲ ਡੈਪਥ ਸੈਂਸਰ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਸੈਂਸਰ ਦਿੱਤਾ ਗਿਆ ਹੈ।
ਲਾਵਾ ਦੇ ਇਸ ਫੋਨ ’ਚ 6000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਰਾਹੀਂ ਚਾਰਜਿੰਗ ਕੀਤੀ ਜਾ ਸਕਦੀ ਹੈ। ਲਾਵਾ ਜ਼ੈੱਡ 2 ਮੈਕਸ ਐਂਡਰਾਇਡ 10 ਗੋ ਐਡੀਸ਼ਨ ’ਤੇ ਚਲਦਾ ਹੈ। ਡਿਵਾਈਸ ਦਾ ਭਾਰ 215 ਗ੍ਰਾਮ ਹੈ ਅਤੇ ਇਸ ਦੀ ਮੌਟਾਈ 9 ਮਿਲੀਮੀਟਰ ਹੈ।