Lava 5 ਨਵੇਂ ਸਮਾਰਟਫੋਨਾਂ ਨਾਲ ਬਾਜ਼ਾਰ ’ਚ ਮਚਾਏਗੀ ਤਹਿਲਕਾ
Wednesday, Sep 30, 2020 - 06:12 PM (IST)

ਗੈਜੇਟ ਡੈਸਕ– ਭਾਰਤ ਦੀ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਇਕੱਠੇ 5 ਨਵੇਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਸਮਾਰਟਫੋਨਾਂ ਦੀ ਕੀਮਤ 10,000 ਰੁਪਏ ਦੇ ਕਰੀਬ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਫੋਨਾਂ ਨੂੰ ਕੰਪਨੀ ਭਾਰਤ ’ਚ ਡਿਜ਼ਾਇਨ ਕਰਨ ਵਾਲੀ ਹੈ ਯਾਨੀ ਤੁਹਾਨੂੰ ਲਾਵਾ ਦੇ ਫੋਨਾਂ ’ਚ ਕੁਝ ਨਵਾਂ ਵੇਖਣ ਨੂੰ ਮਿਲ ਸਕਦਾ ਹੈ। ਭਾਰਤੀ ਬਾਜ਼ਾਰ ’ਚ ਲਾਵਾ ਦੀ ਐਂਟਰੀ ਰੀਅਲਮੀ, ਸ਼ਾਓਮੀ, ਪੋਕੋ ਅਤੇ ਇਨਫਿਨਿਕਸ ਨੂੰ ਜ਼ਬਰਦਸਤ ਟੱਕਰ ਮਿਲਣ ਵਾਲੀ ਹੈ।
ਹੋਰ ਦੇਸ਼ੀ ਕੰਪਨੀਆਂ ਵੀ ਲਿਆ ਰਹੀਆਂ ਆਪਣੇ ਸਮਾਰਟਫੋਨ
ਲਾਵਾ ਤੋਂ ਇਲਾਵਾ ਮਾਈਕ੍ਰੋਮੈਕਸ ਵੀ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਜਲਦ ਦੁਬਾਰਾ ਐਂਟਰੀ ਕਰੇਗੀ। ਮਾਈਕ੍ਰੋਮੈਕਸ 7000 ਰੁਪਏ ਤੋਂ ਲੈ ਕੇ 15,000 ਰੁਪਏ ਦੀ ਕੀਮਤ ਵਾਲੇ ਸਮਾਰਟਫੋਨ ਲਾਂਚ ਕਰੇਗੀ। ਇਨ੍ਹਾਂ ’ਚ ਕੰਪਨੀ ਮੀਡੀਆਟੈੱਕ ਚਿਪਸੈੱਟ ਦੀ ਵਰਤੋਂ ਕਰ ਸਕਦੀ ਹੈ।