ਦੇਸੀ ਕੰਪਨੀ ਨੇ ਲਾਂਚ ਕੀਤੀ ਦਮਦਾਰ ਸਮਾਰਟਵਾਚ, ਘੱਟ ਕੀਮਤ ''ਚ ਮਿਲਣਗੇ ਪ੍ਰੀਮੀਅਮ ਫੀਚਰਜ਼
Saturday, Feb 15, 2025 - 05:19 PM (IST)

ਗੈਜੇਟ ਡੈਸਕ- ਦੇਸੀ ਬ੍ਰਾਂਡ ਲਾਵਾ ਨੇ ਆਪਣੀ ਨਵੀਂ ਵਾਚ ProWatch X ਨੂੰ ਲਾਂਚ ਕੀਤਾ ਹੈ। ਕੰਪਨੀ ਦੀ ਨਵੀਂ ਸਮਾਰਟਵਾਚ 1.43-inch ਦੀ AMOLED ਡਿਸਪਲੇਅ ਦੇ ਨਾਲ ਆਉਂਦੀ ਹੈ। ਇਸ ਵਿਚ ਐਲੂਮੀਨੀਅਮ ਅਲੌਏ ਫਰੇਮ ਦਿੱਤਾ ਗਿਆ ਹੈ। ਇਸ ਵਾਚ 'ਚ ਹੈਲਥ ਟ੍ਰੈਕਿੰਗ ਫੀਚਰਜ਼, SpO2 ਮਾਨੀਟਰਿੰਗ ਅਤੇ ਹਾਰਟ ਰੇਟ ਟ੍ਰੈਕਿੰਗ ਵਰਗੇ ਫੀਚਰਜ਼ ਮਿਲਦੇ ਹਨ।
ਇਸ ਵਾਚ 'ਚ GPS ਅਤੇ ਬਲੂਟੁੱਥ ਕੁਨੈਕਟੀਵਿਟੀ ਦਾ ਵੀ ਫੀਚਰ ਮਿਲਦਾ ਹੈ। ਕੰਪਨੀ ਦੀ ਮੰਨੀਏ ਤਾਂ ਇਹ ਵਾਚ ਇਕ ਵਾਰ ਚਾਰਜ ਕਰਨ 'ਤੇ 10 ਦਿਨਾਂ ਤਕ ਚੱਲ ਸਕੇਗੀ। ਇਸ ਵਿਚ IP68 ਰੇਟਿੰਗ ਮਿਲੇਗੀ, ਜਿਸਦਾ ਮਤਲਬ ਹੈ ਕਿ ਇਹ ਡਸਟ ਅਤੇ ਵਾਟਰ ਰੈਜਿਸਟੈਂਟ ਹੋਵੇਗੀ। ਆਓ ਜਾਣਦੇ ਹਾਂ ਇਸਦੀ ਡਿਟੇਲਸ...
ਕੀਮਤ
Prowatch X ਨੂੰ ਕੰਪਨੀ ਨੇ 4,499 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਹ ਸਮਾਰਟਵਾਚ 15 ਫਰਵਰੀ ਅਤੇ 18 ਫਰਵਰੀ ਦੇ ਵਿਚਕਾਰ ਪ੍ਰੀ-ਆਰਡਰ ਲਈ ਉਪਲੱਬਧ ਹੋਵੇਗੀ। ਇਸ ਸਮਾਰਟਵਾਚ 'ਤੇ ਤੁਸੀਂ 1000 ਰੁਪਏ ਦੀ ਬਚਤ ਕਰ ਸਕਦੇ ਹੋ।
ਇਹ ਆਫਰ ਬੈਂਕ ਡੈਬਿਟ ਜਾਂ ਕ੍ਰੈਡਿਟ ਕਾਰਡ ਇਸਤੇਮਾਲ 'ਤੇ ਮਿਲੇਗਾ। ਵਾਚ 21 ਫਰਵਰੀ ਤੋਂ ਫਲਿਪਕਾਰਟ 'ਤੇ ਉਪਲੱਬਧ ਹੋਵੇਗੀ। ਤੁਸੀਂ ਇਸਨੂੰ ਕਾਸਮਿਕ ਗ੍ਰੇਅ ਰੰਗ 'ਚ ਖਰੀਦ ਸਕਦੇ ਹੋ। ਇਹ ਵਾਚ ਮੈਟਲ, ਨਾਇਲਨ ਅਤੇ ਸਿਲੀਕਾਨ ਸਟ੍ਰੈਪ ਦੇ ਆਪਸ਼ਨ ਨਾਲ ਆਏਗੀ।
ਫੀਚਰਜ਼
Prowatch X 'ਚ 1.43-inch ਦੀ AMOLED ਡਿਸਪਲੇਅ ਮਿਲਦੀ ਹੈ। ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ ਦਿੱਤਾ ਗਿਆ ਹੈ। ਇਸ ਵਿਚ 3500 Nits ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਵਾਚ 'ਚ ATD3085C ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਦੀ ਮੰਨੀਏ ਤਾਂ ਇਹ ਵਾਚ iOS ਅਤੇ ਐਂਡਰਾਇਡ ਦੋਵਾਂ 'ਤੇ ਕੰਮ ਕਰਦੀ ਹੈ।
ਇਹ ਡਿਵਾਈਸ HX3960 PPG ਸੈਂਸਰ ਦੇ ਨਾਲ ਆਉਂਦੀ ਹੈ, ਜਿਸਦਾ ਇਸਤੇਮਾਲ ਹਾਰਟ ਰੇਟ ਅਤੇ SpO2 ਮਾਨੀਟਰਿੰਗ 'ਚ ਕੀਤਾ ਜਾਂਦਾ ਹੈ। ਇਸ ਵਿਚ ਇਨਬਿਲਟ ਜੀਪੀਐੱਸ ਅਤੇ ਬਲੂਟੁੱਥ 5.3 ਕੁਨੈਕਟੀਵਿਟੀ ਮਿਲਦੀ ਹੈ। ਸਮਾਰਟਵਾਚ 'ਚ ਕਾਲਿੰਗ ਅਤੇ ਕੁਇੱਕ ਰਿਸਪਾਂਸ ਦਾ ਫੀਚਰ ਵੀ ਮਿਲਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਵਿਚ 110 ਸਪੋਰਟਸ ਮੋਡ ਮਿਲਦੇ ਹਨ।
ਵਾਚ 'ਚ 300mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਦਿਨਾਂ ਤਕ ਦੀ ਬੈਟਰੀ ਲਾਈਫ ਆਫਰ ਕਰਦੀ ਹੈ। ਇਸ ਵਾਚ 'ਚ ਪੋਸਟ ਵਰਕਆਊਟ ਰਿਕਵਰੀ ਐਨਾਲੀਸਿਸ, SpO2 ਮਾਨੀਟਰਿੰਗ, ਸਲੀਪ ਟ੍ਰੈਕਿੰਗ ਅਤੇ ਬ੍ਰੀਦਿੰਗ ਐਕਸਰਸਾਈਜ਼ ਵਰਗੇ ਫੀਚਰਜ਼ ਮਿਲਦੇ ਹਨ।