Lava ਨੇ ਆਪਣੇ 5G ਫੋਨ ਲਈ ਸ਼ੁਰੂ ਕੀਤੀ ਸਪੈਸ਼ਲ ਸੇਵਾ, ਘਰ ਬੈਠੇ ਮਿਲੇਗੀ ਇਹ ਸੁਵਿਧਾ
Wednesday, Nov 24, 2021 - 11:55 AM (IST)
ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਬ੍ਰਾਂਡ ਲਾਵਾ ਇੰਟਰਨੈਸ਼ਨਲ ਲਿਮਟਿਡ ਨੇ ਆਪਣੇ ਨਵੇਂ ਅਤੇ ਪਹਿਲੇ 5ਜੀ ਸਮਾਰਟਫੋਨ Lava Agni 5G ਦੇ ਗਾਹਕਾਂਲਈ ਅਨੋਖੀ ਕਸਟਮਰ ਸਰਵਿਸ ‘ਲਾਵਾ ਅਗਨੀ ਮਿਤਰਾ’ ਦਾ ਐਲਾਨ ਕੀਤਾ ਹੈ। ਇਹ ਆਪਣੇ ਆਪ ’ਚ ਪਹਿਲੀ ਅਜਿਹੀ ਸਰਵਿਸ ਹੈ ਜਿਸ ਵਿਚ ਇਕ ਫੋਨ ਲਈ ਅਲੱਗ ਤੋਂ ਕਸਟਮਰ ਕੇਅਰ ਮੈਨੇਜਰ ਦੀ ਨਿਯੁਕਤੀ ਕੀਤੀ ਗਈ ਹੈ। ਇਹ ਸਰਵਿਸ ਯਕੀਨੀ ਕਰੇਗੀ ਕਿ ਲਾਵਾ ਦੇ ਨਵੇਂ ਲਾਂਚ ਕੀਤੇ ਗਏ ਪਹਿਲੇ ਭਾਰਤੀ 5ਜੀ ਸਮਾਰਟਫੋਨ- ਅਗਨੀ ਦੇ ਗਾਹਕ ਨੂੰ ਕਿਸੇ ਵੀ ਸਮੱਸਿਆ ਜਾਂ ਟ੍ਰਬਲਸ਼ੂਟਿੰਗ ਦੇ ਹੱਲ ਲਈ ਸਮਰਪਿਤ ਸਰਵਿਸ ਮੈਨੇਜਰ ਮਿਲੇ।
ਇਹ ਵੀ ਪੜ੍ਹੋ– ਚੋਰੀ ਜਾਂ ਗੁੰਮ ਹੋਏ ਐਂਡਰਾਇਡ ਫੋਨ ’ਚੋਂ ਇੰਝ ਡਿਲੀਟ ਕਰੋ ਆਪਣਾ Paytm ਅਕਾਊਂਟ
Lava Agni 5G ਦੇ ਗਾਹਕ ਘਰ ਬੈਠੇ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣਗੇ, ਜਿਸ ਵਿਚ ਲਾਵਾ ਦੇ ਸਰਵਿਸ ਪ੍ਰਤੀਨਿਧੀ ਉਪਭੋਗਤਾ ਦੇ ਰਜਿਸਟਰਡ ਐਡਰੈੱਸ ਤੋਂ ਫੋਨ ਲੈ ਕੇ ਅਤੇ ਫ੍ਰੀ ’ਚ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਪ੍ਰੋਡਕਟ ਨੂੰ ਮੁੜ ਉਨ੍ਹਾਂ ਦੇ ਘਰ ਡਿਲਿਵਰ ਕਰਨਗੇ।
ਜੇਕਰ ਉਪਭੋਗਤਾ ਲਾਵਾ ਦੇ 800 ਤੋਂ ਜ਼ਿਆਦਾ ਸਰਵਿਸ ਸੈਂਟਰਾਂ ’ਚੋਂ ਕਿਸੇ ਇਕ ਸੈਂਟਰ ’ਤੇ ਵਿਜ਼ਿਟ ਕਰਨਾ ਚਾਹੁੰਦਾ ਹੈ ਤਾਂ ਅਗਨੀ 5ਜੀ ਫੋਨ ਦੇ ਉਪਭੋਗਤਾ ਨੂੰ ਸਰਵਿਸ ਸੈਂਟਰ ’ਤੇ ਪਹਿਲ ਦਿੱਤੀ ਜਾਵੇਗੀ। ਅਗਨੀ ਦੇ ਉਪਭੋਗਤਾਵਾਂ ਦੀ ਸੁਵਿਧਾ ਨੂੰ ਯਕੀਨੀ ਕਰਨ ਲਈ ਲਾਵਾ ਕਸਟਮਰ ਕੇਅਰ ਬਿਨਾਂ ਸਮਾਂ ਗੁਆਏ ਡਿਵਾਈਸ ਨਾਲ ਜੁੜੀ ਹਰ ਸਮੱਸਿਆ ਦਾ ਹੱਲ ਤੁਰੰਤ ਕਰੇਗਾ।
ਇਹ ਵੀ ਪੜ੍ਹੋ– ਸਤੰਬਰ ’ਚ Jio ਨੂੰ ਹੋਇਆ ਵੱਡਾ ਨੁਕਸਾਨ, 1.9 ਕਰੋੜ ਗਾਹਕਾਂ ਨੇ ਛੱਡਿਆ ਸਾਥ: ਰਿਪੋਰਟ