ਭਾਰਤ ''ਚ Swipe Konnect Neo 4G ਸਮਾਰਟਫੋਨ ਹੋਇਆ ਲਾਂਚ

Tuesday, Apr 04, 2017 - 11:18 AM (IST)

ਭਾਰਤ ''ਚ Swipe Konnect Neo 4G ਸਮਾਰਟਫੋਨ ਹੋਇਆ ਲਾਂਚ
ਜਲੰਧਰ- ਐਲੀਟ ਸੈਂਸ ਸਮਾਰਟਫੋਨ ਲਾਂਚ ਕਰਨ ਤੋਂ ਬਾਅਦ ਸਵਾਈਪ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਸਵਾਈਪ ਕਨੈਕਟ ਨਿਊ 4ਜੀ ਲਾਂਚ ਕਰ ਦਿੱਤਾ ਹੈ। 4ਜੀ ਵੀ. ਓ. ਐੱਲ. ਟੀ. ਈ. ਸਪੋਰਟ ਨਾਲ ਆਉਣ ਵਾਲੇ ਇਸ ਸਮਾਰਟਫੋਨ ਦੀ ਕੀਮਤ 3,999 ਰੁਪਏ ਹੈ। ਇਹ ਫੋਨ ਐਕਸਕਲੂਸਿਵ ਤੌਰ ''ਤੇ ਆਨਲਾਈਨ ਰਿਟੇਲਰ ਸ਼ਾਪਕੂਜ਼ ''ਤੇ ਮਿਲੇਗਾ ਅਤੇ ਸ਼ਾਪਕੂਲਜ਼ ''ਤੇ ਇਸ ਸਮਾਰਟਫੋਨ ਨੂੰ 2,849 ਰੁਪਏ ਤੱਕ ''ਚ ਵੇਚਿਆ ਜਾ ਰਿਹਾ ਹੈ। 
ਸਵਾਈਪ ਕਨੈਕਟ ਨਿਊ 4ਜੀ ਬਲੈਕ ਕਲਰ ਵੇਰਿਅੰਟ ''ਚ ਹੀ ਉਪਲੱਬਧ ਹੋਵੇਗਾ। ਇਹ ਡਿਵਾਈਸ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਅਤੇ ਡਿਊਲ ਸਿਮ ਕਰਦਾ ਹੈ। ਇਸ ਸਮਾਰਟਫੋਨ ''ਚ 4 ਇੰਚ ਡਬਲਯੂ. ਵੀ. ਜੀ. ਏ. (480x 800 ਪਿਕਸਲ) ਡਿਸਪਲੇ ਹੈ। ਫੋਨ ''ਚ 1.5 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਰੈਮ 512 ਐੱਮ. ਬੀ. ਹੈ। ਇਸ ਫੋਨ ''ਚ 4 ਜੀ. ਬੀ. ਇਨਬਿਲਟ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਦੇ ਰਾਹੀ 32 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਸਵਾਈਪ ਕਨੈਕਟ ਨਿਊ 4ਜੀ ਸਮਾਰਟਫੋਨ ''ਚ ਆਟੋਫੋਕ ਅਤੇ ਫਲੈਸ਼ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਅਤੇ ਵੀਡੀਓ ਚੈਟ ਲਈ 1.3 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਸਮਾਰਟਫੋਨ ''ਚ 2000 ਐੱਮ. ਏ. ਐੱਚ. ਦੀ ਬੈਟਰੀ ਹੈ। 4ਜੀ ਵੀ. ਓ. ਐੱਲ. ਟੀ. ਈ, ਬਲੂਟੁਥ, ਵਾਈ-ਫਾਈ ਅਤੇ ਜੀ. ਪੀ. ਐੱਸ. ਵਰਗੇ ਫੀਚਰ ਦਿੱਤੇ ਗਏ ਹਨ। ਫੋਨ ''ਚ ਜੀ-ਸੈਂਸਰ ਵੀ ਹੈ। ਕੰਪਨੀ ਫੋਨ ''ਤੇ ਇਕ ਸਾਲ ਦੀ ਮੈਨਿਊਫੈਕਚਰਿੰਗ ਵਾਰੰਟੀ ਅਤੇ ਐਕਸੈਸਰੀ ''ਤੇ 6 ਮਹੀਨੇ ਦੀ ਵਾਰੰਟੀ ਦੇ ਰਹੀ ਹੈ। ਇਸ ਫੋਨ ਦਾ ਡਾਈਮੈਂਸ਼ਨ 125.5x64.6x10.6 ਮਿਲੀਮੀਟਰ ਹੈ। ਸਵਾਈਪ ਕਨੈਕਟ ਨਿਊ 4ਜੀ ਖਰੀਦਣ ''ਤੇ ਬਾਕਸ ''ਚ ਇਕ ਅਡੇਪਟਰ, ਯੂਜ਼ਰ ਮੈਨੂਅਲ, ਵਾਰੰਟੀ ਕਾਰਡ, ਹੈਂਡਸੈੱਟ, ਬੈਟਰੀ, ਚਾਰਜਰ ਅਤੇ ਡਾਟਾ ਕੇਬਲ ਮਿਲੇਗਾ।

Related News