ਲੇਟੈਸਟ ਪ੍ਰੋਸੈਸਰ ਨਾਲ ਲਾਂਚ ਹੋਏ LG G7 ਥਿੰਕ ਅਤੇ G7 ਪਲੱਸ ਥਿੰਕ ਸਮਾਰਟਫੋਨਜ਼
Thursday, May 03, 2018 - 08:31 AM (IST)

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਐੱਲ. ਜੀ. ਨੇ ਆਪਣੇ ਦੋ ਫਲੈਗਸ਼ਿਪ ਰੇਂਜ 'ਚ ਸਮਾਰਟਫੋਨਜ਼ ਨੂੰ ਨਿਊਯਾਰਕ 'ਚ ਲਾਂਚ ਕਰ ਦਿੱਤਾ ਹੈ, ਜੋ LG G7 ਥਿੰਕ ਅਤੇ G7 ਪਲੱਸ ਥਿੰਕ ਨਾਂ ਨਾਲ ਪੇਸ਼ ਹੋਏ ਹਨ।
ਖਾਸੀਅਤ-
ਇਨ੍ਹਾਂ ਸਮਾਰਟਫੋਨਜ਼ ਦੀ ਸਭ ਤੋਂ ਵੱਡੀ ਖਾਸੀਅਤ 'ਚ ਕੁਆਲਕਾਮ ਕਵਿੱਕ ਚਾਰਜ 3.0 , ਵਾਇਰਲੈੱਸ ਚਾਰਜਿੰਗ ਸਪੋਰਟ, ਆਈ. ਪੀ. 68 ਸਰਟੀਫਿਕੇਸ਼ਨ ਅਤੇ ਫੇਸ ਰਿਕੋਗਨਾਈਜੇਸ਼ਨ ਫੀਚਰਸ ਸ਼ਾਮਿਲ ਹਨ। ਆਡੀਓ ਦੇ ਲਿਹਾਜ਼ ਨਾਲ ਐੱਲ. ਜੀ. G7 ਥਿੰਕ ਸੀਰੀਜ਼ 'ਚ ਹਾਈ-ਫਾਈ ਕਵਾਡ ਡੀ. ਏ. ਸੀ. (DAC) ਅਤੇ ਬੂਮਬਾਕਸ ਸਪੀਕਰ ਮੌਜੂਦ ਹਨ। ਇਸ ਦੇ ਨਾਲ ਐੱਲ. ਜੀ. V30S ਥਿੰਕ ਸਮਾਰਟਫੋਨ ਜਿਹਾ ਏ. ਆਈ. ਕੈਮਰਾ ਫੀਚਰਸ ਵੀ ਦਿੱਤਾ ਗਿਆ ਹੈ।
ਕੀਮਤ ਅਤੇ ਉਪਲੱਬਧਤਾ-
ਐੱਲ. ਜੀ. G7 ਥਿੰਕ ਸਮਾਰਟਫੋਨ ਨੂੰ ਜਲਦ ਮਸ਼ਹੂਰ ਬਾਜ਼ਾਰਾਂ 'ਚ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਹ ਸਮਾਰਟਫੋਨ ਪਲੈਟੀਨਮ ਗੋਲਡ, Aurora ਬਲੈਕ , ਮੋਰਕਿਨ ਬਲੂ ਅਤੇ ਰਾਸਪਬੇਰੀ ਰੋਜ਼ ਕਲਰ ਵੇਰੀਐਂਟਸ 'ਚ ਉਪਲੱਬਧ ਹੋਵੇਗਾ। ਇਸ ਸਮਾਰਟਫੋਨ 'ਚ ਆਈਫੋਨ ਐਕਸ ਤੋਂ ਬਾਅਦ ਰੁਝਾਨ 'ਚ ਆਇਆ ਨੋਚ ਫੀਚਰ ਦਿੱਤਾ ਗਿਆ ਹੈ।
ਐੱਲ. ਜੀ. G7 ਥਿੰਕ ਅਤੇ G7 ਪਲੱਸ ਥਿੰਕ ਸਮਾਰਟਫੋਨਜ਼ ਦੇ ਸਪੈਸੀਫਿਕੇਸ਼ਨ-
ਰੈਮ ਅਤੇ ਸਟੋਰੇਜ ਵੇਰੀਐਂਟ ਤੋਂ ਬਿਨ੍ਹਾਂ ਐੱਲ. ਜੀ. G7 ਥਿੰਕ ਅਤੇ ਐੱਲ. ਜੀ. G7 ਪਲੱਸ ਥਿੰਕ 'ਚ ਕੋਈ ਫਰਕ ਨਹੀਂ ਹੈ। ਡਿਊਲ ਸਿਮ ਸਪੋਰਟ ਵਾਲਾ ਐੱਲ. ਜੀ. G7 ਥਿੰਕ ਐਂਡਰਾਇਡ 8.0 ਓਰੀਓ 'ਤੇ ਚੱਲਦਾ ਹੈ। ਇਸ 'ਚ 19.5:9 ਰੇਸ਼ੋ ਨਾਲ 6.1 ਇੰਚ QHD ਪਲੱਸ ਫੁੱਲਵਿਊ ਸੁਪਰ ਬਾਈਟ ਡਿਸਪਲੇਅ ਨਾਲ 1440X3120 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ। ਐੱਲ .ਜੀ. G7 ਥਿੰਕ ਸਮਾਰਟਫੋਨ 'ਚ 4 ਜੀ. ਬੀ. LPDDR4X ਰੈਮ ਨਾਲ 64 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਅਤੇ ਐੱਲ. ਜੀ. G7 ਪਲੱਸ ਥਿੰਕ 'ਚ 6 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਦੋਵਾਂ ਸਮਾਰਟਫੋਨਜ਼ ਦੀ ਸਟੋਰੇਜ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 2 ਟੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਐੱਲ. ਜੀ. G7 ਥਿੰਕ ਸਮਾਰਟਫੋਨ ਦੇ ਰਿਅਰ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ ਐੱਫ/1.9 ਅਪਚਰ ਨਾਲ 16 ਮੈਗਾਪਿਕਸਲ ਅਤੇ ਦੂਜਾ ਕੈਮਰਾ ਐੱਫ/1.6 ਅਪਚਰ ਨਾਲ 16 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੇ ਫ੍ਰੰਟ 'ਚ 80 ਡਿਗਰੀ ਲੈੱਜ਼ ਅਤੇ ਐੱਫ/1.9 ਅਪਚਰ ਨਾਲ 8 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਬੈਟਰੀ ਸਮਰੱਥਾ 3,000 ਐੱਮ. ਏ. ਐੱਚ. ਤੱਕ ਦਿੱਤੀ ਗਈ ਹੈ।
ਕੁਨੈਕਟੀਵਿਟੀ ਦੇ ਤੌਰ 'ਤੇ G7 ਥਿੰਕ ਸਮਾਰਟਫੋਨ 'ਚ ਵਾਈ-ਫਾਈ 802.11 ਏ. ਸੀ, ਬਲੂਟੁੱਥ 5.0 ਬੀ. ਐੱਲ. ਈ , ਯੂ. ਐੱਸ. ਬੀ. ਟਾਇਪ-ਸੀ 2.0 (3.1 ਕੰਪੈਟੀਬਲ) ਐੱਨ. ਐੱਫ. ਸੀ, ਐੱਫ. ਐੱਮ. ਰੇਡੀਓ ਅਤੇ ਜੀ. ਪੀ. ਐੱਸ. ਆਦਿ ਮੌਜੂਦ ਹਨ। ਸਮਾਰਟਫੋਨ 'ਚ 3.5 ਐੱਮ. ਐੱਮ. ਹੈੱਡਫੋਨ ਜੈਕ ਨਹੀਂ ਦਿੱਤਾ ਗਿਆ ਹੈ। ਇਸ 'ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਦੋਵੇਂ ਹੀ ਦਿੱਤੇ ਗਏ ਹਨ।