ਭਾਰਤ ''ਚ Nubia N1 Lite ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ

Monday, May 22, 2017 - 11:33 AM (IST)

ਭਾਰਤ ''ਚ Nubia N1 Lite ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ
ਜਲੰਧਰ- ਨੂਬੀਆ ਨੇ ਭਾਰਤ ''ਚ ਅੱਜ ਆਪਣਾ ਨਵਾਂ ਬਜਟ ਸਮਾਰਟਫੋਨ ਐੱਨ 1 ਲਾਈਟ ਭਾਰਤ ''ਚ ਲਾਂਚ ਕਰ ਦਿੱਤਾ। ਨੂਬੀਆ ਐੱਨ 1 ਲਾਈਟ ਦੀ ਕੀਮਤ 6,999 ਰੁਪਏ ਹੈ। ਐੱਨ 1 ਲਾਈਟ ਸਮਾਰਟਫੋਨ ਅੱਜ ਦੁਪਹਿਰ ਨੂੰ 12 ਵਜੇ ਤੋਂ ਅਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਇੰਡੀਆ ''ਤੇ ਮਿਲੇਗਾ। ਫੋਨ ਬਲੈਕ ਗੋਲਡ ਕਲਰ ਵੇਰੀਅੰਟ ਐਮਾਜ਼ਾਨ ਇੰਡੀਆ ''ਤੇ ਮਿਲੇਗਾ। ਫੋਨ ਬਲੈਕ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ। ਨੂਬੀਆ ਐੱਨ 1 ਲਾਈਟ ਸਮਾਰਟਫੋਨ ਨੂੰ ਇਸ ਸਾਲ ਐੱਮ. ਡਬਲਯੂ. ਸੀ. 2017 ''ਚ ਲਾਂਚ ਕੀਤਾ ਸੀ। ਨੂਬੀਆ ਐੱਨ 1 ਲਾਈਟ ਦੀ ਸਭ ਤੋਂ ਅਹਿਮ ਖਾਸੀਅਤ ਹੈ, ਇਸ ਦੇ ਫਰੰਟ ਕੈਮਰੇ ਲਈ ਦਿੱਤਾ ਗਿਆ ''ਸਾਫਟ ਫਲਐਸ਼'' ਸਪੋਰਟ।
ਨੂਬੀਆ ਐੱਨ 1 ਲਾਈਟ ''ਚ 5.5 ਇੰਚ (720x1280 ਪਿਕਸਲ) ਰੈਜ਼ੋਲਿਊਸ਼ਨ ਦਾ ਐੱਚ. ਡੀ. ਡਿਸਪਲੇ ਹੈ, ਜੋ 2.5ਡੀ ਕਵਰਡ ਗਲਾਸ ਨਾਲ ਆਉਂਦਾ ਹੈ। ਸਕਰੀਨ ਦੀ ਡੇਨਸਿਟੀ 267 ਪੀ. ਪੀ. ਆਈ. ਹੈ। ਡਿਵਾਈਸ ''ਚ ਕਵਾਡ ਕੋਰ 64-ਬਿਟ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਏ. ਆਰ. ਐੱਮ. ਮਾਲੀ-ਟੀ 720 ਜੀ. ਪੀ. ਯੂ. ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਨਾਲ ''ਚ ਮੌਜੂਦ ਹੈ 2 ਜੀ. ਬੀ. ਰੈਮ। ਨੂਬੀਆ ਐੱਨ 1 ਦੀ ਇਨਬਿਲਟ ਸਟੋਰੇਜ 16 ਜੀ. ਬੀ. ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 32 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ ਡਿਊਲ ਸਿਮ ਸਪੋਰਟ ਕਰਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਨੂਬੀਆ ਐੱਨ 1 ਲਾਈਟ ''ਚ ਐੱਫ/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਕ ਫਿੰਗਰਪ੍ਰਿੰਟ ਸੈਂਸਰ ਹੈਂਡਸੈੱਟ ਦੇ ਪਿੱਛਲੇ ਹਿੱਸੇ ''ਤੇ ਮੌਜੂਦ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਮਦਦ ਨਾਲ ਡਿਵਾਈਸ 0.3 ਸੈਕਿੰਡ ''ਚ ਆਨਲਾਕ ਹੋ ਜਾਵੇਗਾ।
ਐੱਨ 1 ਲਾਈਟ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਨੂਬੀਆ ਐੱਨ 1 ਲਾਈਟ ਦਾ ਡਾਈਮੈਂਸ਼ਨ 153x77.5x8.4 ਮਿਲੀਮੀਟਰ ਅਤੇ ਵਜ਼ਨ 171 ਗ੍ਰਾਮ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ ਤੋਂ 500 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਜਦਕਿ 24 ਘੰਟੇ ਤੱਕ ਦਾ ਟਾਕ ਟਾਈਮ ਮਿਲੇਗਾ। ਕਨੈਕਟੀਵਿਟੀ ਲਈ ਫੋਨ ''ਚ 4ਜੀ ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਜੀ. ਪੀ. ਐੱਸ., ਏ-ਜੀ. ਪੀ. ਐੱਸ., ਜੀ. ਪੀ. ਆਰ. ਐੱਸ-ਐੱਜ ਅਤੇ ਮਾਈਕ੍ਰੋ ਯੂ. ਐੱਸ. ਬੀ. ਵਰਗੇ ਫੀਚਰ ਹਨ। ਇਸ ਸਮਾਰਟਫੋਨ ''ਚ ਜੀ-ਸੈਂਸਰ, ਐਂਮੀਅੰਟ ਲਾਈਟ ਸੈਂਸਰ, ਪ੍ਰਕਿਸਮਿਟੀ ਸੈਂਸਰ ਅਤੇ ਹਾਲ ਦਿੱਤੇ ਗਏ ਹਨ।

Related News