ਦੇਸ਼ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਹੋਈ ਲਾਂਚ, 2 ਘੰਟਿਆਂ ਦੇ ਚਾਰਜ 'ਚ ਚੱਲੇਗੀ 150 ਕਿਲੋਮੀਟਰ

Thursday, Feb 18, 2021 - 05:57 PM (IST)

ਦੇਸ਼ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਹੋਈ ਲਾਂਚ, 2 ਘੰਟਿਆਂ ਦੇ ਚਾਰਜ 'ਚ ਚੱਲੇਗੀ 150 ਕਿਲੋਮੀਟਰ

ਨਵੀਂ ਦਿੱਲੀ - ਭਾਰਤ ਦੀ ਸਟਾਰਟਅੱਪ ਕੰਪਨੀ ਕਬੀਰਾ ਮੋਬਿਲਿਟੀ ਨੇ ਬਾਜ਼ਾਰ ਵਿਚ ਐਂਟਰੀ ਕਰ ਲਈ ਹੈ। ਗੋਆ ਬੈਸਟ ਕੰਪਨੀ ਨੇ ਦੋ ਹਾਈ ਸਪੀਡ ਇਲੈਕਟ੍ਰਿਕ ਬਾਈਕ ਲਾਂਚ ਕੀਤੀਆਂ ਹਨ। ਉਨ੍ਹਾਂ ਦਾ ਨਾਮ ਕੇ.ਐਮ. 3000 ਅਤੇ ਕੇ.ਐਮ. 4000 ਰੱਖਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੇਸ਼ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਹੈ ਅਤੇ ਸਿਰਫ 3.1 ਸਕਿੰਟ ਵਿਚ 0 ਤੋਂ 40 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ। ਸਪੋਰਟਸ ਲੁੱਕ ਦੇ ਨਾਲ ਇਨ੍ਹਾਂ ਬਾਈਕਸ ਦੀ ਬੁਕਿੰਗ 20 ਫਰਵਰੀ ਤੋਂ ਸ਼ੁਰੂ ਹੋਵੇਗੀ। ਕੰਪਨੀ ਸ਼ੁਰੂਆਤ ਵਿਚ ਇਨ੍ਹਾਂ ਨੂੰ ਦਿੱਲੀ, ਮੁੰਬਈ, ਅਹਿਮਦਾਬਾਦ, ਪੁਣੇ, ਹੈਦਰਾਬਾਦ, ਬੰਗਲੁਰੂ, ਚੇਨਈ, ਗੋਆ ਅਤੇ ਧਾਰਵਾੜ ਵਿਚ ਵੇਚੇਗੀ। ਕੇ.ਐਮ.3000 ਦੀ ਐਕਸ ਸ਼ੋਅਰੂਮ ਕੀਮਤ 1,26,990 ਰੁਪਏ ਹੈ ਅਤੇ ਕੇ.ਐਮ. 4000 ਦੀ ਐਕਸ ਸ਼ੋਅਰੂਮ ਕੀਮਤ 1,36,990 ਰੁਪਏ ਹੈ।

ਇਹ ਵੀ ਪੜ੍ਹੋ: ਫੋਨ ਚੁੱਕੇ ਬਿਨਾਂ ਵਟਸਐਪ, ਸਿਗਨਲ ਅਤੇ ਟੈਲੀਗਰਾਮ 'ਤੇ ਕਰੋ ਮੈਸੇਜ ਦਾ ਰਿਪਲਾਈ, ਜਾਣੋ ਸੌਖਾ ਤਰੀਕਾ

ਕੰਪਨੀ ਦਾ ਬਿਆਨ 

ਲਾਂਚ ਈਵੈਂਟ ਸਮੇਂ ਕੰਪਨੀ ਦੇ ਸੀ.ਈ.ਓ. ਜੈਬੀਰ ਐਸ ਸਿਵਾਚ ਨੇ ਕਿਹਾ ਹੈ ਕਿ ਅਸੀਂ ਮੇਡ ਇਨ ਇੰਡੀਆ ਹਾਈ ਸਪੀਡ ਇਲੈਕਟ੍ਰਿਕ ਬਾਈਕ ਨੂੰ ਲਾਂਚ ਕਰਕੇ ਬਹੁਤ ਖੁਸ਼ ਹਾਂ। ਇਸ ਵਿਚ ਬਿਹਤਰੀਨ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਅਸੀਂ ਆਪਣੇ ਪੋਰਟਫੋਲੀਓ ਵਿਚ ਕਈ ਹੋਰ ਉਤਪਾਦਾਂ ਦੀ ਸ਼ੁਰੂਆਤ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੋਟਰ ਸਾਈਕਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੀਆਂ।

ਇਹ ਵੀ ਪੜ੍ਹੋ:ਅਣਚਾਹੀਆਂ ਕਾਲਾਂ ਅਤੇ ਆਨਲਾਈਨ ਧੋਖਾਧੜੀ 'ਤੇ ਲੱਗੇਗੀ ਲਗਾਮ, ਸਰਕਾਰ ਨੇ ਬਣਾਈ ਇਹ ਯੋਜਨਾ

ਇਲੈਕਟ੍ਰਿਕ ਬਾਈਕ ਦੀ ਗੱਲ ਕਰੀਏ ਤਾਂ ਕੰਪਨੀ ਨੇ ਕੇ.ਐਮ. 3000 ਵਿਚ 4kWh ਦੀ ਬੈਟਰੀ ਦੀ ਵਰਤੋਂ ਕੀਤੀ ਹੈ ਜੋ ਕਿ ਬੀ.ਐਲ.ਡੀ.ਸੀ. (ਬਰੱਸ਼ ਲੈੱਸ ਡੀ.ਸੀ. ਇਲੈਕਟ੍ਰਿਕ ਮੋਟਰ) ਨਾਲ ਪੇਅਰ ਕੀਤੀ ਗਈ ਹੈ। ਇਹ ਇਲੈਕਟ੍ਰਿਕ ਬਾਈਕ ਈਕੋ ਮੋਡ 'ਤੇ 120KM ਦੀ ਰੇਂਜ ਦੀ ਪੇਸ਼ਕਸ਼ ਕਰਦੀ ਹੈ, ਜਦੋਂ ਕਿ ਇਹ ਸਿਟੀ ਮੋਡ 'ਤੇ 95KM ਅਤੇ ਸਪੋਰਟਸ ਮੋਡ 'ਤੇ 60Km ਦੀ ਯਾਤਰਾ ਕਰ ਸਕਦੀ ਹੈ। ਕੇ.ਐਮ 4000 ਦੀ ਗੱਲ ਕਰੀਏ ਤਾਂ ਇਸ 'ਚ 4.4kWh ਦੀ ਬੈਟਰੀ ਹੈ ਅਤੇ 8kW ਦੀ ਮੋਟਰ ਹੈ। ਇਹ ਬਾਈਕ ਈਕੋ ਮੋਡ 'ਤੇ 150 ਕਿ.ਮੀ., ਸਿਟੀ ਮੋਡ 'ਤੇ 110 ਕਿ.ਮੀ. ਅਤੇ ਸਪੋਰਟਸ ਮੋਡ 'ਤੇ 90 ਕਿ.ਮੀ. ਦੌੜਦੀ ਹੈ। ਦੋਵੇਂ ਬਾਈਕ ਦੀ ਟਾਪ ਸਪੀਡ 120 ਕਿਮੀ / ਘੰਟਾ ਹੈ। 

ਚਾਰਜ ਕਰਨ ਲਈ ਦੋਵਾਂ ਬਾਈਕ ਵਿਚ ਦੋ ਮੋਡ ਹਨ। ਇਸ ਨੂੰ 6.30 ਘੰਟਿਆਂ ਵਿਚ ਈਕੋ ਮੋਡ ਵਿਚ 0 ਤੋਂ 100 ਪ੍ਰਤੀਸ਼ਤ ਤੱਕ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ, ਜਦੋਂ ਕਿ ਬੂਸਟਰ ਚਾਰਜਰ ਨਾਲ ਉਨ੍ਹਾਂ ਨੂੰ 2 ਘੰਟਿਆਂ ਵਿਚ ਹੀ ਚਾਰਜ ਕੀਤਾ ਜਾ ਸਕਦਾ ਹੈ। ਸੁਰੱਖਿਆ ਲਈ ਦੋਵਾਂ ਬਾਈਕ ਵਿਚ ਡਿਸਕ ਬ੍ਰੇਕ ਉਪਲਬਧ ਹਨ।

ਇਹ ਵੀ ਪੜ੍ਹੋ: Paytm ਮਨੀ ਨੇ ਸ਼ੁਰੂ ਕੀਤੀ ਫਿਊਚਰਜ਼ ਐਂਡ ਆਪਸ਼ਨਸ ਵਿਚ ਟ੍ਰੇਡਿੰਗ, ਜਾਣੋ ਬ੍ਰੋਕਰੇਜ ਚਾਰਜ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News