21 ਮਾਰਚ ਨੂੰ ਹੋਣ ਵਾਲੇ ਇਵੈਂਟ ਤੋਂ ਪਹਿਲਾਂ ਐਪਲ ਨੇ ਕੀਤੇ ਕਈ ਖੁਲਾਸੇ !
Sunday, Mar 06, 2016 - 01:55 PM (IST)

ਜਲੰਧਰ : ਐਪਲ ਨਾਲ ਸਬੰਧਿਤ ਲੇਟੈਸਟ ਅਪਡੇਟਸ ''ਚ ਅਸੀਂ ਇਸ ਵਾਰ ਦੱਸਾਂਗੇ ਐਪਲੇ ਦੇ ਮਾਰਚ ਮਹੀਨੇ ''ਚ ਹੋਣ ਵਾਲੇ ਇਵੈਂਟ ਬਾਰੇ। ਪਹਿਲਾਂ ਇਸ ਇਵੈਂਟ ਦੀ ਤਰੀਕ 15 ਮਾਰਚ ਰੱਖੀ ਗਈ ਸੀ, ਇਸ ਨੂੰ ਬਦਲ ਕੇ 21 ਮਾਰਚ ਕਰ ਦਿੱਤਾ ਗਿਆ ਹੈ। ਇਸ ਇਵੈਂਟ ''ਚ ਬਜਟ ਰੇਂਜ ਵਾਲੇ ਆਈਫੋਨ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
ਇਸ ਨਾਲ ਸਬੰਧਿਤ ਜਾਣਕਾਰੀ ਮਿਲੀ ਹੈ ਕਿ ਨਵੇਂ 4 ਇੰਚ ਸਕ੍ਰੀਨ ਵਾਲੇ ਆਈਫੋਨ ਦਾ ਨਾਂ ''''ਆਈਫੋਨ ਐੱਸ. ਈ.'''' ਹੋਵੇਗਾ, ਇਸ ''ਚ ਐੱਸ. ਈ. ਦਾ ਮਤਲਬ ਹੈ ਸਪੈਸ਼ਲ ਐਡੀਸ਼ਨ। ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਸ ਨਵੇਂ ਫੋਨ ''ਚ ਕੁਝ ਵੀ ਨਵਾਂ ਨਹੀਂ ਹੋਵੇਗਾ ਪਰ ਫਿਰ ਵੀ ਐਪਲ ਇਸ ਨੂੰ ਸਪੈਸ਼ਲ ਐਡੀਸ਼ਨ ਕਿਓਂ ਕਹਿ ਰਿਹਾ ਹੈ।
ਇਸ ਦੇ ਨਾਲ ਹੀ ਇਸ ਇਵੈਂਟ ''ਚ ਨਵੇਂ ਆਈ ਪੈਡ ਨੂੰ ਵੀ ਇੰਟ੍ਰੋਲਿਊਸ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਹਿਕ 9.7 ਇੰਚ ਦਾ ਇਹ ਨਵਾਂ ਆਈਪੈਡ , ਆਈਪੈਡ ਪ੍ਰੋ ਦਾ ਪਾਰਟ ਹੈ ਨਾ ਕਿ ਆਈ ਪੈਡ ਏਅਰ 3 ਦਾ। ਇਸ ਦੇ ਨਾਲ ਹੀ ਇਸ ''ਚ ਏ9ਐਕਸ ਪ੍ਰਾਸੈਸਰ ਲੱਗਾ ਹੋਵੇਗਾ ਤੇ ਐਪਲ ਪੈਂਸਿਲ ਸਪੋਰਟ ਦੇ ਨਾਲ ਇਸ ''ਚ ਸਮਾਰਟ ਕੁਨੈਕਟਰ ਵੀ ਲੱਗਾ ਹੋਵੇਗਾ, ਜਿਸ ਨਾਲ ਤੁਸੀਂ ਇਸ ਐਈਪੈਡ ਨੂੰ ਸਮਾਰਟ ਕੀਬੋਰਡ ਨਾਲ ਕੁਨੈਕਟ ਕਰ ਸਕੋਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ 9.7 ਇੰਚ ਦੇ ਨਵੇਂ ਆਈਪੈਡ ''ਚ 12 ਮੈਗਾਪਿਕਸ ਕੈਮਰਾ ਲੱਗਾ ਹੋਵੇਗਾ, ਜੋ ਕਿ ਆਈਫੋਨ 6ਐੱਸ ਵਰਗਾ ਹੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ''ਚ 4k ਵੀਡੀਓ ਰਿਕਾਰਡਿੰਗ ਵੀ ਕਰ ਸਕਦੇ ਹੋ।