ਇਸ ਵੱਡੇ ਫੀਚਰ ਨਾਲ 17 ਅਕਤੂਬਰ ਨੂੰ ਦਸਤਕ ਦੇ ਸਕਦੈ Oneplus 6T ਸਾਹਮਣੇ ਆਈਆਂ ਇਹ ਖਾਸ ਜਾਣਕਾਰੀਆਂ

09/12/2018 12:26:56 PM

ਜਲੰਧਰ- ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ Oneplus ਇਸ ਸਾਲ ਲਾਂਚ ਕੀਤੇ ਗਏ ਫਲੈਗਸ਼ਿਪ ਹੈਂਡਸੈੱਟ Oneplus 6T ਦੇ ਅਪਗ੍ਰੇਡਿਡ ਵਰਜ਼ਨ OnePlus 6T ਨੂੰ ਜਲਦ ਲਾਂਚ ਕਰ ਸਕਦੀ ਹੈ। ਉਥੇ ਹੀ ਹੁਣ ਇਸ ਗੱਲ ਦੀ ਪੁੱਸ਼ਟੀ ਹੋ ਗਈ ਹੈ ਦੀ ਕੰਪਨੀ OnePlus 6T ਨੂੰ ਇਨ-ਡਿਸਪਲੇ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਲਾਂਚ ਕਰੇਗੀ। ਇਸ ਗੱਲ ਦੀ ਪੁੱਸ਼ਟੀ ਕੰਪਨੀ ਵਲੋਂ ਅਪਕਮਿੰਗ ਡਿਵਾਈਸ ਨੂੰ ਲੈ ਕੇ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਨਾਲ ਹੋਈ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਕ ਟਵਿਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅਪਕਮਿੰਗ ਡਿਵਾਈਸ 'ਚ Top Secret Message” ਫੀਚਰ ਦਿੱਤਾ ਜਾ ਸਕਦਾ ਹੈ। ਇਸ ਟੀਜ਼ਰ ਦੇ 6 ਸੈਕਿੰਡ ਦੀ ਵੀਡੀਓ ਨੂੰ ਕੰਪਨੀ ਨੇ ਆਪਣੇ ਆਫਿਸ਼ੀਅਲ ਟਵਿੱਟਰ ਅਕਾਊਂਟ 'ਤੇ ਜਾਰੀ ਕੀਤੀ ਹੈ। ਇਕ ਹੋਰ ਜਾਣਕਾਰੀ ਮੁਤਾਬਕ ਕੰਪਨੀ 17 ਅਕਤੂਬਰ ਨੂੰ ਈਵੈਂਟ ਦਾ ਪ੍ਰਬੰਧ ਕਰ ਕੇ OnePlus 6T ਨੂੰ ਸਭ ਤੋਂ ਪਹਿਲਾਂ ਯੂ. ਐੱਸ 'ਚ ਲਾਂਚ ਕਰ ਸਕਦੀ ਹੈ।

ਕਾਫ਼ੀ ਸਮੇਂ ਤੋਂ ਚਰਚਾ 'ਚ ਚੱਲ ਰਹੇ Oneplus 6T ਨੂੰ ਲੈ ਕੇ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਇਹ ਡਿਵਾਈਸ ਕੰਪਨੀ ਨੇ ਅਮਰੀਕਾ 'ਚ ਇਸ ਫੋਨ ਦੀ ਵਿਕਰੀ ਲਈ T Mobile ਨਾਲ ਹੱਥ ਮਿਲਾਇਆ ਹੈ। ਅਮਰੀਕਾ 'ਚ ਇਸ ਫੋਨ ਨੂੰ ਟੀ ਮੋਬਾਈਲ ਤੋਂ ਹੀ ਖਰੀਦਿਆ ਜਾ ਸਕੇਗਾ। ਕੰਪਨੀ ਨੂੰ ਉਮੀਦ ਹੈ ਕਿ ਇਸ ਸਾਂਝੇਦਾਰੀ ਨਾਲ ਯੂ. ਐੱਸ 'ਚ ਫੋਨ ਦੀ ਵਿਕਰੀ ਵਧੇਗੀ । ਇਹ ਯੂ. ਐੱਸ ਦੇ ਬਾਜ਼ਾਰ 'ਚ ਚੰਗਾ ਕਦਮ ਹੋ ਸਕਦਾ ਹੈ। ਹਾਲਾਂਕਿ ਇਸ ਸਾਂਝੇਦਾਰੀ ਨਾਲ ਗਲੋਬਲ ਮਾਰਕੀਟ 'ਚ ਫੋਨ ਦੀ ਵਿਕਰੀ 'ਤੇ ਅਸਰ ਨਹੀਂ ਪਵੇਗਾ। ਦਸ ਦੇਈਏ ਕਿ ਵਨਪਲੱਸ 6 ਨੂੰ ਭਾਰਤ 'ਚ ਮਈ 'ਚ ਲਾਂਚ ਕੀਤਾ ਗਿਆ ਸੀ।

PunjabKesari

ਇਨ-ਡਿਸਪਲੇ ਫਿੰਗਰਪ੍ਰਿੰਟ ਸਕੈਨਰ
ਇਕ ਰਿਪੋਰਟਸ ਮੁਤਾਬਕ ਵਨਪਲੱਸ ਦੇ ਕੋ-ਫਾਊਂਡਰ ਕਾਰਲ ਪੇਈ ਨੇ ਕਿਹਾ ਸੀ ਕਿ ਟੀ ਵਰਜ਼ਨ ਉਸ ਵੇਲੇ ਹੀ ਮਾਰਕੀਟ 'ਚ ਆਵੇਗਾ ਜਦ ਕੰਪਨੀ ਕੋਲ ਕਸਟਮਰਸ ਨੂੰ ਦੇਣ ਲਈ ਨਵੀਂ ਟੈਨਕਾਲੋਜੀ ਹੋਵੇਗੀ। ਕੰਪਨੀ ਨੇ CNET ਨਾਲ ਗੱਲ ਕਰਦੇ ਕਿਹਾ ਹੈ ਕਿ ਹੁਣ ਜਲਦ ਹੀ ਯੂਜ਼ਰਸ ਕਈ ਤਰ੍ਹਾਂ ਨਾਲ ਡਿਵਾਈਸ ਨੂੰ ਅਨਲਾਕ ਕਰ ਸਕਣਗੇ। ਵਨਪਲੱਸ ਦਾ ਕਹਿਣਾ ਹੈ ਕਿ ਯੂਜ਼ਰਸ ਇਕ ਦਿਨ 'ਚ ਕਈ ਵਾਰ ਆਪਣੀ ਡਿਵਾਇਸ ਨੂੰ ਅਨਲਾਕ ਕਰਦੇ ਹਨ। ਉਥੇ ਹੀ “ਫੇਸ ਅਨਲਾਕ”ਤੇ“ਸਕਰੀਨ ਅਨਲਾਕ ਜਿਹੀਆਂ ਆਪਸ਼ਨਸ ਡਿਵਾਈਸ ਨੂੰ ਅਨਲਾਕ ਕਰਨ ਵਾਲੇ ਸਟੈਪਸ ਨੂੰ ਘੱਟ ਕਰਦੀਆਂ ਹਨ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਸ ਨੇ ਸ਼ੁਰੂਆਤ 'ਚ ਵਨਪਲੱਸ 5ਟੀ ਦੇ ਨਾਲ ਇਨ-ਡਿਸਪਲੇਅ ਫਿੰਗਰਪਿੰ੍ਰਟ ਸਕੈਨਿੰਗ ਟੈਕਨਾਲੌਜੀ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਪਰ ਕਿਸੇ ਕਾਰਨ ਕਰਕੇ ਇਸ ਨੂੰ ਡਿਵਾਈਸ ਦੇ ਨਾਲ ਪੇਸ਼ ਨਹੀਂ ਕੀਤਾ ਜਾ ਸਕੀ।

PunjabKesari

ਇਹ ਹੋ ਸਕਦੇ ਹਨ ਖਾਸ ਫੀਚਰ
ਇਸ ਤੋਂ ਇਲਾਵਾ ਹੁਣ ਤੱਕ ਸਾਹਮਣੇ ਆਈਆਂ ਜਾਣਕਾਰੀਆਂ ਮੁਤਾਬਕ ਵਨਪਲੱਸ 6ਟੀ 'ਚ ਵਾਟਰ ਡਰਾਪ ਨੌਚ ਡਿਸਪਲੇਅ ਦਿੱਤੀ ਜਾ ਸਕਦਾ ਹੈ। ਡਿਸਪਲੇਅ 6.4 ਇੰਚ ਦੀ ਹੋ ਸਕਦੀ ਹੈ ਅਤੇ ਕੰਪਨੀ AMOLED ਪੈਨਲ ਯੂਜ਼ ਕਰੇਗੀ। ਵਨਪਲੱਸ 6ਟੀ 'ਚ ਕੁਆਲਕਾਮ ਸਨੈਪਡਰੈਗਨ 845 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਡਾਟਾ ਸਟੋਰੇਜ਼ ਲਈ ਇਸ 'ਚ 8 ਜੀ.ਬੀ. ਰੈਮ ਨਾਲ 256ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ।ਇਸ ਦੀ ਹਾਲ ਹੀ 'ਚ ਲੀਕ 'ਚ ਇਕ ਤਸਵੀਰ ਤੋਂ ਪਤਾ ਚੱਲਿਆ ਕਿ ਇਹ ਫੋਨ ਵਾਟਰਡਰਾਪ ਨੌਚ, ਪਤਲੇ ਬੇਜ਼ਲ ਵਾਲੀ ਡਿਸਪਲੇਅ ਦਿੱਤੀ ਜਾ ਸਕਦੀ ਹੈ।

PunjabKesari

ਇਸ ਵਾਰ ਹੋ ਸਕਦੈ ਟ੍ਰਿਪਲ ਕੈਮਰਾ ਸੈੱਟਅਪ
ਕੰਪਨੀ ਆਪਣੀ ਇਸ ਨਵੀਂ ਡਿਵਾਈਸ 'ਚ ਇਕ ਸਭ ਤੋਂ ਵੱਡਾ ਬਦਲਾਅ ਕਰ ਸਕਦੀ ਹੈ। ਇਸ ਵਾਰ ਕੰਪਨੀ ਦਾ ਵਨਪਲੱਸ 6ਟੀ 'ਚ ਟ੍ਰਿਪਲ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ। ਵਨਪਲੱਸ 6ਟੀ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਐੱਲ. ਈ. ਡੀ ਫਲੈਸ਼ ਦੇ ਨਾਲ ਆਵੇਗਾ।PunjabKesari

ਕੀਮਤ
ਜੇਕਰ ਵਨਪਲੱਸ ਟੀ ਦੀ ਕੀਮਤ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਵਾਰ ਵਨਪਲੱਸ 6ਟੀ ਦੀ 550 ਡਾਲਰ (ਕਰੀਬ 39,500 ਰੁਪਏ) ਹੋ ਸਕਦੀ। ਇੰਨਾ ਹੀ ਨਹੀਂ ਸਾਹਮਣੇ ਆਈ ਖਬਰਾਂ ਦੇ ਮੁਤਾਬਕ ਕੰਪਨੀ ਇਸ ਲਾਂਚ ਈਵੈਂਟ 'ਚ OnePlus 6T ਦੇ ਨਾਲ ਵਨਪਲੱਸ ਬੁਲੇਟ ਵਾਇਰਲੈੱਸ ਦੇ ਅਪਗ੍ਰੇਡਿਡ ਵਰਜ਼ਨ ਨੂੰ ਵੀ ਲਾਂਚ ਕਰ ਸਕਦੀ ਹੈ।


Related News