ਲੈਂਬੋਰਗਿਨੀ ਨੇ ਭਾਰਤ ’ਚ ਲਾਂਚ ਕੀਤੀ ਨਵੀਂ Huracan Tecnica, 3.2 ਸਕਿੰਟਾਂ ’ਚ ਫੜੇਗੀ 100Kmph ਦੀ ਰਫਤਾਰ

Thursday, Aug 25, 2022 - 06:32 PM (IST)

ਆਟੋ ਡੈਸਕ– ਲੈਂਬੋਰਗਿਨੀ ਦੀਆਂ ਕਾਰਾਂ ਨੂੰ ਭਾਰਤ ’ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਕੰਪਨੀ ਨੇ ਆਪਣੀ ਨਵੀਂ ਕਾਰ Huracan Tecnica ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਨੂੰ 4.04 ਕਰੋੜ ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਹੈ। ਨਵੀਂ ਲੈਂਬੋਰਗਿਨੀ ਹੁਰਾਕਨ ਟੈਕਨਿਕਾ ਨੂੰ ਕਾਸਮੈਟਿਕ ਅਪਡੇਟ ਅਤੇ ਫੀਚਰ ਐਡੀਸ਼ਨ ਦੇ ਨਾਲ ਪੇਸ਼ ਕੀਤਾ ਹੈ ਪਰ ਇਸਦੇ ਪਾਵਰਟ੍ਰੇਨ ’ਚ ਕੋਈ ਬਦਲਾਅ ਨਹੀਂ ਹੋਇਆ।

ਲੈਂਬੋਰਗਿਨੀ ਦੇ ਚੇਅਰਮੈਨ ਅਤੇ ਸੀ.ਈ.ਓ. ਸਟੀਫਨ ਵਿੰਕੇਲਮੈਨ ਨੇ ਕਿਹਾ ਕਿ ਟੈਕਨਿਕਾ ਹੁਰਾਕਨ ਲਾਈਨਅਪ ਨੂੰ ਪੂਰਾ ਕਰਦੀ ਹੈ, ਜੋ ਆਰ.ਡਬਲਯੂ.ਡੀ. ਅਤੇ ਟਰੈਕ-ਕੇਂਦਰਿਤ ਐੱਸ.ਟੀ.ਓ. ਦੇ ਵਿਚ ਪੂਰੀ ਤਰ੍ਹਾਂ ਬੈਠਦੀ ਹੈ, ਜਿਸ ਵਿਚ ਤਕਨੀਕੀ, ਪ੍ਰਦਰਸ਼ਨ ਅਤੇ ਹੁਰਾਕਨ ਦੇ V10 ਐਸਪੀਰੇਟਿਡ ਇੰਜਣ ਨੂੰ ਵਿਕਸਿਤ ਡਿਜ਼ਾਈਨ ’ਚ ਪੇਸ਼ ਕੀਤਾ ਗਿਆ ਹੈ। 

ਇੰਜਣ
ਨਵੀਂ ਲੈਂਬੋਰਗਿਨੀ ਹੁਰਾਕਨ ਟੈਕਨਿਕਾ ’ਚ 5.2L V10 ਇੰਜਣ ਮਿਲਦਾ ਹੈ, ਜੋ 640 bhp ਦੀ ਪਾਵਰ ਅਤੇ 565 Nm ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਲਈ ਇੰਜਣ ਨੂੰ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਕਾਰ 3.2 ਸਕਿੰਟ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਅਤੇ 9.1 ਸਕਿੰਟ ’ਚ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦੀ ਹੈ। ਇਸਦੀ ਟਾਪ ਸਪੀਡ 325 ਕਿਲੋਮੀਟਰ ਪ੍ਰਤੀ ਘੰਟਾ ਹੈ। 

ਫੀਚਰਜ਼
ਨਵੀਂ ਲੈਂਬੋਰਗਿਨੀ ਹੁਰਾਕਨ ਟੈਕਨਿਕਾ ’ਚ ਪ੍ਰੀਮੀਅਮ ਲੈਦਰ ਅਪਹੋਲਸਟ੍ਰੀ, ਕਾਰਬਨ-ਸਿਰੇਮਿਕ ਬ੍ਰੇਕ, ਬਕੇਟ-ਟਾਈਪ ਵੈਂਟੀਲੇਟਿਡ ਸੀਟਾਂ, ਡੋਰ ਟ੍ਰਿਮਸ ਦੇ ਨਾਲ ਇਕ ਸਪੋਰਟੀ ਟੂ-ਸੀਟਰ ਕੈਬਿਨ ਵੇਖਣ ਨੂੰ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ 8.4 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਕੂਲਡ ਗਲਵ ਬਾਕਸ, ਪੈਡਲ ਸ਼ਿਫਟਰਜ਼ ਦੇ ਨਾਲ ਫਲੈਟ-ਬਾਟਮ ਸਟੀਅਰਿੰਗ ਵ੍ਹੀਲ, ਕਲਾਈਮੇਟ ਕੰਟਰੋਲ ਅਤੇ ਕਰੂਜ਼ ਕੰਟਰੋਲ ਵਰਗੇ ਫੀਚਰਜ਼ ਮਿਲਦੇ ਹਨ। ਇਸਦੇ ਨਾਲ ਹੀ ਇਸ ਵਿਚ ਏਅਰਬੈਗ, ਹਾਰਨ ਸੀਟ ਬੈਲਟ ਅਤੇ ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ ਵਰਗੇ ਸੇਫਟੀ ਫੀਚਰਜ਼ ਵੀ ਮਿਲਦੇ ਹਨ। 


Rakesh

Content Editor

Related News