1 ਫਰਵਰੀ ਨੂੰ ਭਾਰਤ ''ਚ ਲਾਂਚ ਹੋਵੇਗੀ 2017 ਲੈਂਬੋਰਗਿਨੀ ਹੁਰਾਕਾਨ RWD ਸਪਾਈਡਰ
Friday, Jan 27, 2017 - 05:15 PM (IST)
ਜਲੰਧਰ- ਇਤਾਲਵੀ ਲਗਜ਼ਰੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਲੈਂਬੋਰਗਿਨੀ ਆਪਣੀ ਲੋਕਪ੍ਰਿਅ ਕਾਰ ਹੁਰਾਕਾਨ RWD ਸਪਾਈਡਰ ਨੂੰ ਭਾਰਤ ''ਚ ਲਾਂਚ ਕਰਨ ਵਾਲੀ ਹੈ। ਇਸ ਰਿਅਰ ਵ੍ਹੀਲ ਡਰਾਈਵ ''ਤੇ ਕੰਮ ਕਰਨ ਵਾਲੀ ਕਾਰ ਨੂੰ 1 ਫਰਵਰੀ 2017 ਨੂੰ ਭਾਰਤ ''ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਹ ਕਾਰ ਕੰਪਨੀ ਦੇ ਮੌਜੂਦਾ ਲੈਂਬੋਰਗਿਨੀ ਹੁਰਾਕਾਨ LP 580-2 ਨਾਲ ਮਿਲਦੀ-ਜੁਲਦੀ ਹੋਵੇਗੀ ਪਰ ਇਸ ਕਾਰ ''ਚ ਰਿਫਾਇਨ ਇੰਜਣ ਦੇ ਨਾਲ ਬਿਹਤਰੀਨ ਸਾਫਟ ਟਾਪ ਰੂਫ ਦਿੱਤੀ ਜਾਵੇਗੀ ਜੋ ਖੁਲ੍ਹਣ ''ਚ ਸਿਰਫ 17 ਸੈਕਿੰਡ ਦਾ ਸਮਾਂ ਲਵੇਗੀ।
ਇੰਜਣ ਦੀਗੱਲ ਕੀਤੀ ਜਾਵੇ ਤਾਂ ਇਸ ਕਾਰ ''ਚ 5.2-ਲੀਟਰ V10 ਇੰਜਣ ਲੱਗਾ ਹੋਵੇਗਾ ਜੋ 580 bhp ਦੀ ਪਾਵਰ ਅਤੇ 540 Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 7 ਸਪੀਡ ਡੁਅਲ ਕਲੱਚ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ। ਇਹ ਕਾਰ 0 ਤੋਂ 100 ਕਿਲੋਮੀਟਰ ਦੀ ਸਪੀਡ 3.6 ਸੈਕਿੰਡ ''ਚ ਫੜ੍ਹ ਲਵੇਗੀ। ਇਸ ਦੀ ਟਾਪ ਸਪੀਡ 319 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।