Lamborghini Huracan Avio ਦਾ ਪਹਿਲਾ ਮਾਡਲ ਭਾਰਤ ਪਹੁੰਚਿਆ, ਜਾਣੋ ਕੀਮਤ

04/27/2017 1:04:36 PM

ਜਲੰਧਰ- ਭਾਰਤ ''ਚ ਵੱਧ ਰਹੇ ਲਗਜ਼ਰੀ ਕਾਰਾਂ ਦੇ ਚਲਨ ਨੂੰ ਵੇਖਦੇ ਹੋਏ ਆਏ ਦਿਨ ਨਵੇਂ ਮਾਡਲ ਪੇਸ਼ ਹੋ ਰਹੇ ਹਨ। ਇਸ ਟ੍ਰੇਂਡ ''ਚ ਲਗਜ਼ਰੀ ਕਾਰ ਬਣਾਉਣ ਵਾਲੀ ਮਸ਼ਹੂਰ ਕੰਪਨੀ ਲੈਂਬੌਰਗਿਨੀ ਦਾ ਹੁਰਾਕੈਨ ਏਵੀਓ ਮਾਡਲ ਕਾਫ਼ੀ ਪਸੰਦ ਕੀਤਾ ਗਿਆ ਸੀ। ਜੋ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਸ ਦਾ ਪਹਿਲੀ .ਯੂਨੀਟ ਭਾਰਤ ਪਹੁੰਚੀ ਹੈ। ਜਿਸ ਦੀ ਕੀਮਤ 3.71 ਕਰੋੜ ਹੈ।

 

ਅਜਿਹਾ ਇਸ ਲਈ ਵੀ ਕਿਉਂਕਿ ਇਹ ਕਾਫ਼ੀ ਕਾਸਟਲੀ ਮਾਡਲ ਹੋਣ ਦੇ ਨਾਲ ਇਸ ਦੇ ਕੰਪਨੀ ''ਚ ਸਿਰਫ 250 ਮਾਡਲ ਹੀ ਤਿਆਰ ਕੀਤੇ ਹਨ। ਇਸ ਲਿਮਟਿਡ ਐਡਿਸ਼ਨ ਮਾਡਲ ਦੀ ਇਹ ਇੰਡੀਆਂ ''ਚ ਪਹਿਲੀ ਰਾਇਡ ਹੋਵੇਗੀ। ਲੈਂਬੌਰਗਿਨੀ ਹੁਰਾਕੈਨ ਐੱਲ. ਪੀ6 10-4 ਐਵੀਓ ਦੀ ਪਹਿਲੀ ਯੂਨਿਟ ਨੂੰ ਕੋਲਕਾਤਾ ਦੇ ਇੱਕ ਖਰੀਦਦਾਰ ਨੇ ਖਰੀਦੀ ਹੈ।

ਲੈਂਬੌਰਗਿਨੀ ਹੁਰਾਕੈਨ ਐਵੀਓ ਮਾਡਲ ਹੁਰਾਕੈਨ ਐੱਲ. ਪੀ610-4 ''ਤੇ ਬੈਸਡ ਹੈ। ਇਸ ''ਚ ਵੀ 10 ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੀ ਤਾਕਤ 610 ਪੀ. ਐੱਸ ਅਤੇ ਟਾਰਕ 560 ਐੱਨ. ਐੱਮ ਹੈ। ਜੋ 7 ਸਪੀਡ ਡਿਊਲ ਕਲਚ ਟਰਾਂਸਮਿਸ਼ਨ ਦੇ ਨਾਲ ਉਪਲੱਬਧ ਹੈ। ਇਹ ਪੰਜ ਕਲਰ ਆਪਸ਼ਨ ''ਚ ਉਪਲੱਬਧ ਹੋਵੇਗੀ ਜਿਸ ''ਚ ਰੇਸਿੰਗ ਸਟਰਿਪਸ ਲੱਗੀਆਂ ਹੋਣਗੀਆਂ। ਇਸ ਮਾਡਲ ''ਚ Pirelli P - ੍ਰero ਟਾਇਰ ਅਤੇ 20 ਇੰਚ ਦੇ ਗਿਆਨਾਂ ਕਾਸਟ ਵ੍ਹੀਲ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਐੱਲ 63 ਮਾਰਕ ਡੋਰ ''ਤੇ ਦੇਖਣ ਨੂੰ ਮਿਲੇਗਾ। ਜਿਸ ਦਾ ਖਾਸ ਮਤਲੱਬ ਹੈ। L ਦਾ ਮਤਲੱਬ ਲੈਂਬੌਰਗਿਨੀ ਅਤੇ 63 ਇਸ ਦੇ ਸਥਾਪਨਾ ਸਾਲ 1965 ਨੂੰ ਦੱਸਦਾ ਹੈ । ਡੋਰ ਤੋਂ ਇਲਾਵਾ ਸੀਟ ''ਤੇ ਵੀ ਇਹ ਲੋਗੋ ਵੱਖ ਲੁੱਕ ਦੇ ਨਾਲ ਮੌਜੂਦ ਹੋਵੇਗਾ। ਲੈਂਬੌਰਗਿਨੀ ਹੁਰਾਕੈਨ ਐਵੀਓ ਨੂੰ ਕੰਪਨੀ ਦੇ ਇਟਲੀ ਸਥਿਤ ਪ੍ਰੋਡਕਸ਼ਨ ਹਾਉਸ ''ਚ ਤਿਆਰ ਕੀਤਾ ਗਿਆ ਹੈ।


Related News