ਭਾਰਤ ’ਚ ਜਲਦੀ ਹੀ ਇਲੈਕਟ੍ਰਿਕ ਬਾਈਕ ਲਾਂਚ ਕਰੇਗੀ KTM

08/17/2019 4:24:08 PM

ਆਟੋ ਡੈਸਕ– ਦਿੱਗਜ ਭਾਰਤੀ ਟੂ-ਵ੍ਹੀਲਰ ਨਿਰਮਾਤਾ ਕੰਪਨੀ ਬਜਾਜ ਅਤੇ ਕੇ.ਟੀ.ਐੱਮ. ਇਕ ਹਾਈ ਐਂਡ ਇਲੈਕਟ੍ਰਿਕ ਮੋਟਰਸਾਈਕਲ ’ਤੇ ਕੰਮ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੇ.ਟੀ.ਐੱਮ. ’ਚ ਬਜਾਜ ਦਾ 48 ਫੀਸਦੀ ਸ਼ੇਅਰ ਹੈ। ਦੋਵੇਂ ਬ੍ਰਾਂਡਸ ਬੀਤੇ ਕਾਫੀ ਸਮੇਂ ਤੋਂ ਇਕੱਠੇ ਕੰਮ ਕਰ ਰਹੇ ਹਨ। ਹੁਣ ਜਦੋਂ ਸਰਕਾਰ ਇਲੈਕਟ੍ਰਿਕ ਮੋਬਿਲਿਟੀ ’ਤੇ ਜ਼ੋਰ ਦੇ ਰਹੀ ਹੈ ਤਾਂ ਅਜਿਹੇ ’ਚ ਦੋਵੇਂ ਬ੍ਰਾਂਡ ਇਲੈਕਟ੍ਰਿਕ ਟੂ-ਵ੍ਹੀਲਰ ਬਾਜ਼ਾਰ ’ਚ ਆਪਣੀ ਪਕੜ ਮਜਬੂਤ ਕਰਨਾ ਚਾਹੁੰਦੇ ਹਨ। 

ਬਜਾਜ ਦੇ ਐਕਸਕਲੂਜ਼ਿਵ ਡਾਇਰੈਕਟਰ ਰਾਕੇਸ਼ ਸ਼ਰਮਾ ਨੇ ਮਨੀਕੰਟਰੋਲ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਸ ਬਾਈਕ ਦੇ ਫੀਚਰਜ਼ ਬਾਰੇ ਸ਼ਰਮਾ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। 

ਕੇ.ਟੀ.ਐੱਮ. ਨੇ ਹਾਲ ਹੀ ’ਚ ਆਪਣੀ RC 125 ਬਾਈਕ ਭਾਰਤ ’ਚ ਲਾਂਚ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਇਸ ਬਾਈਕ ਦੀ ਡਲਿਵਰੀ ਵੀ ਭਾਰਤ ’ਚ ਸ਼ੁਰੂ ਕਰ ਦਿੱਤੀ। ਬਾਈਕ ਨੂੰ 1.47 ਲੱਖ ਰੁਪਏ ਦੇ ਪ੍ਰਾਈਜ਼ ਟੈਗ ਨਾਲ ਲਾਂਚ ਕੀਤਾ ਗਿਆ ਸੀ। ਭਾਰਤ ’ਚ ਇਸ ਬਾਈਕ ਦਾ ਮੁਕਾਬਲਾ YZF-R15 V3.0 ਨਾਲ ਹੈ। ਯਾਮਾਹਾ ਦੀ ਇਸ ਬਾਈਕ ਦੀ ਕੀਮਤ 1.39 ਲੱਖ ਰੁਪਏ ਹੈ। ਗੱਲ ਕਰੀਏ ਇਸ ਬਾਈਕ ਦੇ ਫੀਚਰਜ਼ ਦੀ ਤਾਂ ਇਸ ਵਿਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਬਾਈਕ ’ਚ 300 mm ਡਿਸਕ ਬ੍ਰੇਕ ਸਾਹਮਣੇ ਅਤੇ 230 mm ਡਿਸਕ ਬ੍ਰੇਕ ਰੀਅਰ ’ਚ ਦਿੱਤੇ ਗਏ ਹਨ। KTM 125 Duke ਦੀ ਤਰ੍ਹਾਂ KTM 125 ’ਚ ਵੀ Bosch ਸਿੰਗਲ ਚੈਨਲ ਏ.ਬੀ.ਐੱਸ. ਅਤੇ ਰੀਅਰ ਲਿਫਟ ਮੀਟਿਗੇਸ਼ਨ (RLM) ਦਿੱਤੇ ਗਏ ਹਨ। 


Related News