ChatGPT ਦਾ ਸਪੋਰਟ ਦੇਣ ਵਾਲਾ ਦੁਨੀਆ ਦਾ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ ਬਣਿਆ Koo

03/13/2023 5:22:30 PM

ਗੈਜੇਟ ਡੈਸਕ- ਭਾਰਤ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ 'ਕੂ ਐਪ' (Koo App) ਨੇ ChatGPT ਦਾ ਸਪੋਰਟ ਜਾਰੀ ਕਰ ਦਿੱਤਾ ਹੈ ਯਾਨੀ ਹੁਣ ਤੁਸੀਂ ChatGPT ਦੀ ਮਦਦ ਨਾਲ ਕੂ 'ਤੇ ਪੋਸਟ ਸ਼ੇਅਰ ਕਰ ਸਕਦੇ ਹੋ। ਫਿਲਹਾਲ ਇਹ ਫੀਚਰ ਕੂ ਐਪ 'ਤੇ ਸੈਲੀਬ੍ਰਿਟੀ ਅਤੇ ਵੈਰੀਫਾਈ ਪ੍ਰੋਫਾਈਲ ਲਈ ਉਪਲੱਬਧ ਕੀਤਾ ਗਿਆ ਹੈ ਅਤੇ ਜਲਦ ਹੀ ਸਾਰੇ ਯੂਜ਼ਰਜ਼ ਲਈ ਸ਼ੁਰੂ ਕੀਤਾ ਜਾਵੇਗਾ। 

ChatGPT ਦੀ ਮਦਦ ਨਾਲ ਕੂ ਦੇ ਯੂਜ਼ਰਜ਼ ਦਿਨ ਭਰ ਦੀਆਂ ਪ੍ਰਮੁੱਖ ਖ਼ਬਰਾਂ ਲੱਭਣ ਜਾਂ ਕਿਸੇ ਪ੍ਰਸਿੱਧ ਵਿਅਕਤੀ ਬਾਰੇ ਕੁਝ ਜਾਣਨਾ ਜਾਂ ਡਰਾਫਟ 'ਚ ਕਿਸੇ ਵਿਸ਼ੇਸ਼ ਵਿਸ਼ੇ 'ਤੇ ਪੋਸਟ ਜਾਂ ਬਲਾਗ ਲਿਖਣ ਲਈ ਕਹਿਣਾ, ਵਰਗੇ ਕਮਾਂਡ ਵੀ ਸ਼ਾਮਲ ਹਨ। ਕ੍ਰਿਏਟਰ, ਕੂ ਐਪ 'ਚ ChatGPT ਦਾ ਇਤੇਮਾਲ ਵੌਇਸ ਕਮਾਂਡ ਰਾਹੀਂ ਕਰ ਸਕਣਗੇ।

ਇਹ ਵੀ ਪੜ੍ਹੋ– WhatApp 'ਤੇ ਫੋਟੋ-ਵੀਡੀਓ ਤੇ GIF ਭੇਜਣਾ ਹੋਵੇਗਾ ਮਜ਼ੇਦਾਰ, ਜਲਦ ਆ ਰਿਹੈ ਸ਼ਾਨਦਾਰ ਫੀਚਰ

PunjabKesari

ਇਹ ਵੀ ਪੜ੍ਹੋ– iPhone 14 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਇੰਝ ਚੁੱਕੋ ਆਫ਼ਰ ਦਾ ਫਾਇਦਾ

ਦੱਸ ਦੇਈਏ ਕਿ ਕੂ ਨੇ ਆਪਣੇ ਯੂਜ਼ਰਜ਼ ਲਈ ਸੈਲਫ ਵੈਰੀਫਿਕੇਸ਼ਨ ਦਾ ਫੀਚਰ ਜਾਰੀ ਕੀਤਾ ਹੈ। ਕੂ ਦੇ ਯੂਜ਼ਰਜ਼ ਸਰਕਾਰੀ ਪਛਾਣ ਪੱਤਰ ਦੀ ਮਦਦ ਨਾਲ ਸਿਰਫ 10 ਸਕਿੰਟਾਂ 'ਚ ਆਪਣਾ ਅਕਾਊਂਟ ਵੈਰੀਫਾਈ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕੂ 'ਤੇ ਕਈ ਭਾਸ਼ਾਵਾਂ 'ਚ ਅਨੁਵਾਦ ਅਤੇ ਟਵਿਟਰ ਵਰਗੇ ਪਲੇਟਫਾਰਮ 'ਤੇ ਕਰਾਸ ਪੋਸਟਿੰਗ ਦਾ ਵੀ ਫੀਚਰ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ 'ਚ ਕੂ ਨੂੰ ਬ੍ਰਾਜ਼ੀਲ 'ਚ ਲਾਂਚ ਕੀਤਾ ਗਿਆ ਹੈ ਦੇਸੀ ਮਾਈਕ੍ਰੋਬਲਾਗਿੰਗ ਐਪ ਕੂ ਬ੍ਰਾਜ਼ੀਲ 'ਚ ਲਾਂਚਿੰਗ ਦੇ ਸਿਰਫ 48 ਘੰਟਿਆਂ 'ਚ ਹੀ 10 ਲੱਖ ਤੋਂ ਵੱਧ ਡਾਊਨਲੋਡ ਦਾ ਅੰਕੜਾ ਪਾਰ ਕਰ ਗਿਆ। ਕੂ ਐਪ ਨੂੰ ਬ੍ਰਜ਼ੀਲ 'ਚ ਪੁਰਤਗਾਲੀ ਭਾਸ਼ਾ 'ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ 11 ਮੂਲ ਭਾਸ਼ਾਵਾਂ 'ਚ ਉਪਲੱਬਧ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਐਂਡਰਾਇਡ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ 'ਤੇ ਕੂ ਐਪ ਨੰਬਰ 1 ਸਥਾਨ 'ਤੇ ਕਾਬਿਜ ਹੈ।

ਇਹ ਵੀ ਪੜ੍ਹੋ– Airtel ਨੇ ਗਾਹਕਾਂ ਨੂੰ ਦਿੱਤਾ ਝਟਕਾ: ਹੁਣ ਇਨ੍ਹਾਂ ਸਰਕਲਾਂ 'ਚ ਵੀ ਮਹਿੰਗਾ ਕੀਤਾ ਸਭ ਤੋਂ ਸਸਤਾ ਪਲਾਨ


Rakesh

Content Editor

Related News