ਭਾਰਤ ''ਚ ਲਾਂਚ ਹੋਇਆ Kodak Ektra ਸਮਾਰਟਫੋਨ, DSLR ਕੈਮਰੇ ਨੂੰ ਦੇਵੇਗਾ ਟੱਕਰ

07/18/2017 11:40:00 AM

ਜਲੰਧਰ- ਕੋਡਕ ਦੇ ਨਾਂ 'ਤੇ ਸਮਾਰਟਫੋਨ ਵੇਚਣ ਦਾ ਲਾਇਸੈਂਸ ਹਾਸਲ ਕਰਨ ਵਾਲੀ ਇਕ ਕੰਪਨੀ, ਬੁਲਇਟ ਗਰੁੱਪ ਨੇ ਸੋਮਵਾਰ ਨੂੰ ਭਾਰਤ 'ਚ ਕੋਡਕ ਐਕਟਰਾ ਸਮਾਰਟਫੋਨ ਲਾਂਚ ਕੀਤਾ ਹੈ। ਕੋਡਕ ਐਕਟਰਾ ਦੀ ਕੀਮਤ ਭਾਰਤ 'ਚ 19,990 ਰੁਪਏ ਹੈ। ਖਾਸਤੌਰ 'ਤੇ ਫੋਟੋਗ੍ਰਾਫੀ ਲਈ ਬਣਾਇਆ ਗਿਆ ਇਹ ਸਮਾਰਟਫੋਨ ਫਲਿੱਪਕਾਰਟ 'ਤੇ ਵਿਕਰੀ ਲਈ ਮੰਗਲਵਾਰ ਤੋਂ ਉਪਲੱਬਧ ਹੋਵੇਗਾ। 
ਕੋਡਕ ਐਕਟਰਾ ਸਮਾਰਟਫੋਨ ਪਹਿਲਾਂ ਹੀ ਅਮਰੀਕਾ ਅਤੇ ਯੂਰਪ 'ਚ ਵਿਕਰੀ ਲਈ ਉਪਲੱਬਧ ਹੈ। ਕੋਡਕ ਐਕਟਰਾ ਸਮਾਰਟਫੋਨ ਨੂੰ ਅਮਰੀਕਾ ਦੀ ਇਕ ਕੰਪਨੀ ਬੁਲਇਟ ਗਰੁੱਪ ਨੇ ਬਣਾਇਆ ਹੈ। ਇਸ ਕੰਪਨੀ ਨੇ ਕੋਡਕ ਨੂੰ ਇਸ ਸਮਾਰਟਫੋਨ ਨੂੰ ਵੇਚਣ 'ਤੇ ਆਪਣਾ ਬ੍ਰਾਂਡ ਨੇਮ ਦੇਣ ਲਈ ਲਾਇਸੈਂਸ ਦਿੱਤਾ ਹੈ। ਇਸ ਫੋਨ 'ਚ ਓ.ਆਈ.ਐੱਸ., ਐੱਫ/2.0 ਅਪਰਚਰ, ਪੀ.ਡੀ.ਏ.ਐੱਫ. ਅਤੇ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 21 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਫੋਨ 'ਚ ਪੀ.ਡੀ.ਏ.ਐੱਫ. ਅੇਤ ਅਪਰਚਰ ਐੱਫ/2.0 ਦੇ ਨਾਲ 13 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। 

ਇਸ ਤੋਂ ਇਲਾਵਾ ਕੈਮਰਾ ਐਪ 'ਚ ਡੀ.ਐੱਸ.ਐੱਲ.ਆਰ. ਮੋਡ, ਸਮਾਰਟ ਆਟੋ, ਪੋਰਟੇਟ, ਮੈਨੁਅਲ, ਸਪੋਰਟਸ, ਨਾਈਟ-ਟਾਈਮ, ਐੱਚ.ਡੀ.ਆਰ., ਪੈਨੋਰਮਾ, ਮੈਕਰੋ, ਲੈਂਡਸਕੇਪ ਅਤੇ 4ਕੇ ਵੀਡੀਓ ਰਿਕਾਰਡਿੰਗ ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਇਕ ਐਡਵਾਂਸਡ ਮੈਨੁਅਲ ਮੋਡ ਵੀ ਹੈ ਜਿਸ ਨਾਲ ਯੂਜ਼ਰ ਐਕਸਪੋਜ਼ਰ, ਆਈ.ਐੱਸ.ਓ., ਫੋਕਲ ਲੈਂਥ (ਮੈਨੁਅਲ/ਆਟੋ), ਵਾਈਟ ਬੈਲੇਂਸ, ਸ਼ਟਰ ਸਪੀਡ ਅਤੇ ਅਪਰਚਰ ਐਡਜਸਟ ਕਰ ਸਕਦੇ ਹੋ। ਇਹ ਫੋਨ ਪ੍ਰਿੰਟ ਨਾਂ ਦੇ ਇਕ ਪ੍ਰੀਲੋਡਿੰਡ ਐਪ ਦੇ ਨਾਲ ਆਉਂਦਾ ਹੈ ਜਿਸ ਨਾਲ ਤੁਸੀਂ ਤਸਵੀਰਾਂ ਨੂੰ ਪ੍ਰਿੰਟ ਕਰ ਸਕਦੇ ਹੋ। ਕੋਡਕ ਐਕਟਰਾ ਸਮਾਰਟਫੋਨ 'ਚ ਇਕ ਵਿਜ਼ੇਟ ਵੀ ਹੈ ਜਿਸ ਨਾਲ ਫੋਟੋ ਐਡੀਟਿੰਗ ਐਪ - ਜਿਵੇਂ, ਪ੍ਰਿਜ਼ਮਾ ਅਤੇ ਐਡੋਬ ਲਾਈਟਰੂਮ ਡਾਊਨਲੋਡ ਕਰਨ ਦਾ ਸੁਝਾਅ ਮਿਲਦਾ ਹੈ। 
ਸਮਾਰਟਫੋਨ ਦੇ ਰਿਅਰ 'ਤੇ ਦਿੱਤਾ ਗਿਆ ਵੱਡਾ ਸੈਂਸਰ ਸਮਾਰਟਫੋਨ ਨੂੰ ਖਾਸ ਬਣਾਉਂਦਾ ਹੈ ਪਰ ਹੇਠਲੇ ਪਾਸੇ ਕਰਵ ਡਿਜ਼ਾਈਨ ਇਸ ਦੀ ਸਤ੍ਹਾ ਨੂੰ ਬੈਲੇਂਸ ਕਰਦਾ ਹੈ। ਇਸ ਤੋਂ ਇਲਾਵਾ ਲੈਂਜ਼ ਨੂੰ ਪ੍ਰੋਟੈੱਕਟ ਕਰਨ ਲਈ ਇਕ ਮੈਟਲ ਰਿੰਗ ਵੀ ਹੈ। 
ਦੂਜੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੋਡਕ ਐਕਟਰਾ 'ਚ 5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇ ਹੈ। ਇਸ ਦੀ ਡੈਨਸਿਟੀ 441 ਪੀ.ਪੀ.ਆਈ. ਹੈ। ਫੋਨ 'ਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਸਪੋਰਟ ਕਰਦਾ ਹੈ ਅਤੇ ਇਸ ਦਾ ਡਾਈਮੈਂਸ਼ਨ 147.8x73.35x9.69 ਮਿਲੀਮੀਟਰ ਹੈ।


Related News