ਐੱਸ. ਆਈ. ਟੀ. ਵਲੋਂ ਮਜੀਠੀਆ ਨੂੰ ਨਵੇਂ ਸੰਮਨ ਭੇਜਣ ਦੀ ਤਿਆਰੀ

Monday, Jul 08, 2024 - 06:26 PM (IST)

ਐੱਸ. ਆਈ. ਟੀ. ਵਲੋਂ ਮਜੀਠੀਆ ਨੂੰ ਨਵੇਂ ਸੰਮਨ ਭੇਜਣ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਪੁਲਸ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ ਕੇਸ ਵਿਚ ਨਵੇਂ ਸੰਮਨ ਭਜਨ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਮੁਤਾਬਕ ਬਹੁਤ ਜਲਦੀ ਮਜੀਠੀਆ ਨੂੰ ਨਵੇਂ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਬੇਸ਼ੱਕ ਮਜੀਠੀਆ ਨੂੰ ਅੱਜ ਹਾਈ ਕੋਰਟ ਵਿਚ ਉਸ ਸਮੇਂ ਰਾਹਤ ਮਿਲੀ ਜਦੋਂ ਸਿੱਟ ਨੇ ਉਨ੍ਹਾਂ ਨੂੰ ਭੇਜੇ ਸੰਮਨ ਵਾਪਸ ਲੈ ਲਏ ਸੀ ਪਰ ਜਾਪਦਾ ਹੈ ਕਿ ਇਹ ਰਾਹਤ ਥੋੜ੍ਹੇ ਸਮੇਂ ਲਈ ਹੀ ਹੈ ਕਿਉਂਕਿ ਐੱਸ. ਆਈ. ਟੀ. ਵੱਲੋਂ ਛੇਤੀ ਹੀ ਨਵੇਂ ਅਤੇ ਵੱਖਰੇ ਸੰਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਚੋਣ ਕਮਿਸ਼ਨ ਨੇ ਬਦਲਿਆ ਸਭ ਤੋਂ ਵੱਡਾ ਨਿਯਮ, ਜਾਰੀ ਕੀਤੇ ਹੁਕਮ

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਸੰਮਨ ਕਾਨੂੰਨ ਦੀ ਵੱਖਰੀ ਧਾਰਾ ਅਧੀਨ ਭੇਜੇ ਜਾਣਗੇ ਜਦਕਿ ਵਾਪਸ ਲਏ ਗਏ ਸੰਮਨ ਹੋਰ ਧਾਰਾ ਅਧੀਨ ਜਾਰੀ ਕੀਤੇ ਗਏ ਸਨ। ਇਹ ਵੀ ਸੰਭਾਵਨਾ ਹੈ ਕਿ ਐੱਸ.ਆਈ. ਟੀ. ਵੱਲੋਂ ਇਸੇ ਮਹੀਨੇ ਮਜੀਠੀਆ ਨੂੰ ਜਾਂਚ ਵਿਚ ਹਾਜ਼ਰ ਹੋਣ ਲਈ ਬੁਲਾਇਆ ਜਾ ਸਕਦਾ ਹੈ। 


author

Gurminder Singh

Content Editor

Related News