ਸੜਕ ’ਤੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ''ਚ ਵੱਜਾ ਮੋਟਰਸਾਈਕਲ, ਹੋਈ ਮੌਤ
Monday, Jul 08, 2024 - 06:11 PM (IST)

ਪਾਤੜਾਂ (ਸਨੇਹੀ) : ਨੇੜਲੇ ਪਿੰਡ ਸੇਰਗੜ੍ਹ ਨਜ਼ਦੀਕ ਤੇਜ਼ ਰਫਤਾਰ ਮੋਟਰਸਾਈਕਲ ਸੜਕ ’ਤੇ ਪੈਦਲ ਜਾ ਰਹੇ ਇਕ ਪ੍ਰਵਾਸੀ ਮਜ਼ਦੂਰ ਵਿਚ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਭਰਾ ਨੰਦ ਕੁਮਾਰ ਪੁੱਤਰ ਦੇਵਰਾਜ ਯਾਦਵ ਵਾਸੀ ਪਿੰਡ ਬਿਹਣਾ ਮਿਰਜਾ ਮੁਰਾਦ ਜ਼ਿਲ੍ਹਾ ਵਾਰਾਨਸੀ ਯੂ. ਪੀ. ਨੇ ਦੱਸਿਆ ਕਿ ਮਿਤੀ 6-7-2024 ਨੂੰ ਰਾਤ ਲਗਭਗ 8 ਵਜੇ ਦੇ ਕਰੀਬ ਉਸ ਦਾ ਭਰਾ ਰਾਜ ਕੁਮਾਰ ਪਿੰਡ ਸੇਰਗੜ੍ਹ ਨਜ਼ਦੀਕ ਸੜਕ ‘ਤੇ ਪੈਦਲ ਜਾ ਰਿਹਾ ਸੀ ਜਿਥੇ ਇਕ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਮੇਰੇ ਭਰਾ ਵਿਚ ਮਾਰਿਆ।
ਇਸ ਹਾਦਸੇ ਵਿਚ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀ ਵਿਕਰਮ ਸਿੰਘ ਪੁੱਤਰ ਜੁੰਮਾ ਰਾਮ ਵਾਸੀ ਪਿੰਡ ਕਰੋਦਾ ਥਾਣਾ ਖਨੌਰੀ ਜ਼ਿਲ੍ਹਾ ਸੰਗਰੂਰ ਖ਼ਿਲਾਫ ਮੁਕੱਦਮਾ ਨੰਬਰ 152, 7-7-2024 , ਧਾਰਾ 281,106(1) ਬੀ. ਐੱਨ. ਐੱਸ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।