ਆਈਫੋਨ ਦੀ ਟੱਕਰ ਦਾ ਪ੍ਰੋਸੈਸਰ ਹੁਣ ਐਂਡਰਾਇਡ ਫੋਨ ’ਚ, ਕੁਆਲਕਾਮ-ਮੀਡੀਆਟੈੱਕ ਸਭ ਪਿੱਛੇ

10/26/2020 1:14:08 PM

ਗੈਜੇਟ ਡੈਸਕ– ਘੱਟ ਰੈਮ, ਘੱਟ ਕੈਮਰਾ ਸੈਂਸਰ ਅਤੇ ਛੋਟੀ ਬੈਟਰੀ ਨਾਲ ਵੀ ਆਈਫੋਨ ਦੇ ਬਿਹਤਰੀਨ ਪਰਫਾਰਮ ਕਰਨ ਦਾ ਕਾਰਨ ਉਨ੍ਹਾਂ ’ਚ ਮਿਲਣ ਵਾਲਾ ਐਪਲ ਦਾ ਬਾਇਓਨਿਕ ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਆਪਟੀਮਾਈਜ਼ਡ ਆਈ.ਓ.ਐੱਸ. ਵੀ ਆਈਫੋਨ ਨੂੰ ਬਿਹਤਰ ਬਣਾਉਂਦਾ ਹੈ। ਪਹਿਲੀ ਵਾਰ ਐਂਡਰਾਇਡ ਸਮਾਰਟਫੋਨਾਂ ’ਚ ਇੰਨਾ ਪਾਵਰਫੁਲ ਪ੍ਰੋਸੈਸਰ ਵੇਖਣ ਨੂੰ ਮਿਲਿਆ ਹੈ ਜੋ ਦਮਦਾਰ ਆਈਫੋਨਾਂ ਨੂੰ ਟੱਕਰ ਦੇ ਰਿਹਾ ਹੈ। ਇਹ ਚਿਪਸੈੱਟ ਕੁਆਲਕਾਮ ਜਾਂ ਮੀਡੀਆਟੈੱਕ ਨਹੀਂ, ਹੁਵਾਵੇਈ ਦੁਆਰਾ ਤਿਆਰ ਕੀਤਾ ਗਿਆ ਹੈ। 

ਟੈੱਕ ਬ੍ਰਾਂਡ ਹੁਵਾਵੇਈ ਨੇ Mate 40 ਸੀਰੀਜ਼ ਲਾਂਚ ਕੀਤੀ ਹੈ, ਜਿਸ ਦੇ ਡਿਵਾਈਸਿਜ਼ ’ਚ ਕੰਪਨੀ ਦਾ Kirin 9000 ਪ੍ਰੋਸੈਸਰ ਦਿੱਤਾ ਗਿਆ ਹੈ। ਐਪਲ ਦੁਆਰਾ ਇਸ ਸਾਲ A14 Bionic ਚਿਪਸੈੱਟ ਤਿਆਰ ਕੀਤਾ ਗਿਆ ਹੈ ਜੋ ਦੁਨੀਆ ਦਾ ਪਹਿਲਾ 5nm ਸਿਲੀਕਾਨ ਟੈੱਕ ’ਤੇ ਬੇਸਡ ਹੈ ਅਤੇ 15.3 ਬਿਲੀਅਨ ਟ੍ਰਾਂਸਿਸਟਰਸ ਇੰਟੀਗ੍ਰੇਸ਼ਨ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਚਿਪਸੈੱਟ ਹੈ। ਇਸ ਦੇ ਨਤੀਜੇ ਬੈਂਚਮਾਰਕ ਟੈਸਟਾਂ ਦੇ ਸਕੋਰ ’ਚ ਵੀ ਵੇਖਣ ਨੂੰ ਮਿਲੇ ਹਨ। 

ਆਈਫੋਨ ਤੋਂ ਬਿਹਤਰ ਪਰਫਾਰਮੈਂਸ
ਗੀਕਬੈਂਚ, 3DMark ਅਤੇ GFXBench ਪਰਫਾਰਮੈਂਸ ਟੈਸਟਾਂ ਦੇ ਨਤੀਜਿਆਂ ਰਾਹੀਂ Kirin 9000 ਬਾਰੇ ਕਈ ਡਿਟੇਲਸ ਸਾਹਮਣੇ ਆਏ ਹਨ। ਟੈਸਟ ’ਚ Kirin 9000 ਦੀ ਮਲਟੀ-ਕੋਰ ਪਰਫਾਰਮੈਂਸ ਸਨੈਪਡ੍ਰੈਗਨ 855+ਤੋਂ ਵੀ ਬਿਹਤਰ ਹੈ ਅਤੇ ਇਸ ਨੇ ਐਪਲ ਦੇ A13 Bionic ਚਿਪਸੈੱਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਗੀਕਬੈਂਚ ਦੇ ਮਲਟੀ-ਕੋਰ CPU ਟੈਸਟ ’ਚ Mate 40 Pro ਨੇ iPhone 11 Pro Max ਅਤੇ ਇਸ ਸਾਲ ਆਏ ਸਾਰੇ ਫਲੈਗਸ਼ਿਪ ਸਨੈਪਡ੍ਰੈਗਨ ਪ੍ਰੋਸੈਸਰਾਂ ਨਾਲੋਂ ਬਿਹਤਰ ਪਰਫਾਰਮੈਂਸ ਕੀਤਾ। ਸਿੰਗਲ-ਕੋਲ ਟੈਸਟ ’ਚ ਵੀ Kirin 9000 ਨੇ ਸਨੈਪਡ੍ਰੈਗਨ 865+ ਨੂੰ ਪਛਾੜ ਦਿੱਤਾ। 


Rakesh

Content Editor

Related News