ਕਿੰਗਸਟਨ ਨੇ ਭਾਰਤ ''ਚ ਪੇਸ਼ ਕੀਤੀ ਪਹਿਲੀ ਡੁਅਲ ਸਟੈਂਡਰਡ ਫਲੈਸ਼ ਡ੍ਰਾਈਵ

Friday, May 20, 2016 - 10:28 AM (IST)

ਕਿੰਗਸਟਨ ਨੇ ਭਾਰਤ ''ਚ ਪੇਸ਼ ਕੀਤੀ ਪਹਿਲੀ ਡੁਅਲ ਸਟੈਂਡਰਡ ਫਲੈਸ਼ ਡ੍ਰਾਈਵ

ਜਲੰਧਰ : ਅਮਰੀਕੀ ਕੰਪਿਊਟਰ ਟੈਕਨਾਲੋਜੀ ਕੰਪੀ ਕਿੰਗਸਟਨ ਨੇ ਭਾਰਤ ''ਚ ਪਹਿਲੀ Data Traveler microDuo 3C ਨਾਂ ਦੀ ਡੁਅਲ ਸਟੈਂਡਰਡ ਯੂ. ਐੱਸ. ਬੀ ਡ੍ਰਾਈਵ ਪੇਸ਼ ਕਰ ਦਿੱਤੀ ਹੈ। ਇਹ ਨਵੀਂ ਯੂ. ਐੱਸ. ਬੀ ਡ੍ਰਾਈਵ ਦੋਨਾਂ ਯੂ. ਐੱਸ. ਬੀ ਸਟੈਂਡਰਡ-ਯੂ. ਐੱਸ. ਬੀ ਟਾਈਪ-ਏ(3.0,2.0) ਅਤੇ ਯੂ. ਐੱਸ. ਬੀ 3.1 ਟਾਈਪ-ਸੀ ''ਤੇ ਚੱਲੇਗੀ।

 

ਨਵੀਂ ਡਾਟਾ ਟਰਵੇਲਰ ਮਾਇਕ੍ਰੋਡਿਯੂ 3ਸੀ ਯੂ. ਐੱਸ. ਬੀ ਡ੍ਰਾਈਵ ਯੂਜ਼ਰ ਨੂੰ ਯੂ.ਐੱਸ. ਬੀ ਟਾਈਪ-ਏ ਅਤੇ ਯੂ. ਐੱਸ. ਬੀ ਟਾਈਪ-ਸੀ ਪੋਰਟ ਮਤਲਬ ਦੋਨਾਂ ਤਰ੍ਹਾਂ ਦੀ ਡ੍ਰਾਈਵ ''ਚ ਪਲਗ ਇਸ ਕਰਨ ਦੀ ਅਨੂਮਤੀ ਦਵੇਗੀ । ਇਸ ਨੂੰ ਲੈ ਕੇ ਕਿੰਗਸਟਨ ਦੇ ਫਲੈਸ਼ ਮੈਮਰੀ ਸੇਲ ਦੇ ਡਾਇਰੈਕਟਰ ਨਾਥਨ ਸੂ ਨੇ ਕਿਹਾ ਕਿ ਸਾਡੀ ਡ੍ਰਾਈਵ ''ਚ ਜ਼ਿਆਦਾ ਤੋਂ ਜ਼ਿਆਦਾ ਸਟੋਰੇਜ, ਫਾਸਟ ਡਾਟਾ ਟ੍ਰਾਂਸਫਰ ਸਪੀਡ ਜਿਵੇਂ ਫੀਚਰ ਮੌਜੂਦ ਹੈ ਅਤੇ ਇਸ ਤੋਂ ਯੂਜ਼ਰ ਅੱਜ ਕੱਲ੍ਹ ਦੀ ਲੇਟੈਸਟ ਟੈਕਨਾਲੋਜੀ ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹੋ।

 

ਕਿੰਗਸਟਨ ਇਸ ਨਵੀਂ ਯੂ. ਐੱਸ. ਬੀ ਡ੍ਰਾਈਵ ਨਾਲ 5 ਸਾਲ ਦੀ ਵਾਰੰਟੀ ਆਫਰ ਕਰ ਰਹੀ ਹੈ ਅਤੇ ਵਿਕਰੀ ਲਈ ਇਹ ਫਲਿਪਕਾਰਟ ''ਤੇ ਇਸ ਮਹੀਨੇ ਤੋਂ ਉਪਲੱਬਧ ਹੋਵੇਗੀ। ਕਿੰਗਸਟਨ ਡਾਟਾ ਟ੍ਰਵੈਲਰ ਮਾਇਕ੍ਰੋਡਿਊ 3ਸੀ 16ਜੀ. ਬੀ ਦੀ ਕੀਮਤ 800, 32ਜੀ. ਬੀ ਦੀ ਕੀਮਤ 1, 200 ਅਤੇ 64ਜੀ. ਬੀ ਦੀ ਕੀਮਤ 2,000 ਹੈ।


Related News