ਐਮੇਜ਼ਾਨ ਇੰਡੀਆ Kindle ''ਤੇ ਦੇ ਰਹੀ ਹੈ ਬੰਪਰ ਡਿਸਕਾਊਂਟ, ਜਾਣੋ ਕੀ ਹੈ ਖਾਸ
Friday, Apr 14, 2017 - 02:02 PM (IST)

ਜਲੰਧਰ- ਜੇਕਰ ਤੁਹਾਨੂੰ ਈ-ਬੁੱਕ ਪੜ੍ਹਨ ਦਾ ਸ਼ੌਕ ਹੈ ਤਾਂ ਸ਼ਾਇਦ ਤੁਸੀਂ Kindle ਦਾ ਵੀ ਇਸਤੇਮਾਲ ਕਰਦੇ ਹੋਵੋਗੇ। ਜਾਂ ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਖਰੀਦਣ ਬਾਰੇ ਸੋਚ ਰਹੇ ਹੋਵੋ। ਜੇਕਰ ਤੁਸੀਂ ਨਵਾਂ Kindle ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਚੰਗਾ ਮੌਕਾ ਹੈ। ਕਿਉਂਕਿ ਈ-ਕਾਮਰਸ ਵੈੱਬਸਾਈਟ ਐਮੇਜ਼ਾਨ ਇੰਡੀਆ All-New Kindle E-reader ''ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਇਸ ਦੀ ਅਸਲੀ ਕੀਮਤ 5,999 ਰੁਪਏ ਹੈ। ਇਸ ''ਤੇ 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਨੂੰ 4,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਹ ਦੋ ਕਲਰ ਵੇਰੀਅੰਟ ਬਲੈਕ ਅਤੇ ਵਾਈਟ ''ਚ ਉਪਲੱਬਧ ਹੈ।
EMI ਆਪਸ਼ਨ ਵੀ ਹੈ ਉਪਲੱਬਧ-
Kindle ''ਤੇ EMI ਆਪਸ਼ਨ ਵੀ ਦਿੱਤਾ ਜਾ ਰਿਹਾ ਹੈ। ਗਾਹਕ ਇਸ ਨੂੰ 446 ਰੁਪਏ ਦੀਆਂ 12 ਕਿਸ਼ਤਾਂ ''ਤੇ ਵੀ ਖਰੀਦ ਸਕਦੇ ਹਨ। ਇਹ ਆਪਸ਼ਨ ਸਿਰਫ ਐੱਚ.ਡੀ.ਐੱਫ.ਸੀ. ਸਿਟੀ, ਆਈ.ਸੀ.ਆਈ.ਸੀ.ਆਈ., ਐੱਸ.ਬੀ.ਆਈ., ਸਟੈਂਡਰਡ ਚਾਰਟੇਡ, ਕੋਟੈਕ ਮਹਿੰਦਰਾ, ਐਕਸਿਸ ਅਤੇ ਐੱਚ.ਐੱਸ.ਬੀ.ਸੀ. ਬੈਂਕ ਦੇ ਕ੍ਰੈਡਿਟ ਕਾਰਡ ''ਤੇ ਹੀ ਉਪਲੱਬਧ ਹੈ।
ਕਿਵੇਂ ਖਰੀਦੋ-
ਇਸ ਲਈ ਯੂਜ਼ਰ ਨੂੰ ਐਮੇਜ਼ਾਨ ਇੰਡੀਆ ਦੀ ਵੈੱਬਸਾਈਟ ''ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ All-New Kindle E-reader - Black, 6" Glare-Free Touchscreen Display, Wi-Fi ਟਾਈਪ ਕਰਨਾ ਹੋਵੇਗਾ। ਜੋ ਵੀ ਪਹਿਲਾ ਆਪਸ਼ਨ ਆਏ, ਉਸ ''ਤੇ ਕਲਿਕ ਕਰ ਦਿਓ। ਇਥੋਂ ਇਸ ਨੂੰ ਖਰੀਦਿਆ ਜਾ ਸਕਦਾ ਹੈ। ਜਾਂ ਫਿਰ ਹੇਠਾਂ ਦਿੱਤੇ ਗਏ ਲਿੰਕ ''ਤੇ ਵੀ ਜਾ ਸਕਦੇ ਹੋ।
All-New Kindle E-reader ਦੀ ਖਾਸੀਅਤ
ਇਸ ਨੂੰ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਹ ਗਲੇਅਰ ਫਰੀ ਹੈ ਤਾਂ ਇਸ ਵਿਚ ਸਟਰੈੱਸ ਫਰੀ ਹੋ ਕੇ ਪੜਿਆ ਜਾ ਸਕਦਾ ਹੈ। ਇਸ ਵਿਚ ਹੈਂਡ ਬਿਲਟ ਟੈਕਸਟ ਵੀ ਦਿੱਤੇ ਗਏ ਹਨ। ਇਸ ਨੂੰ ਤੁਸੀਂ ਹਰ ਤਰ੍ਹਾਂ ਦੀ ਲਾਈਟ ''ਚ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਈ-ਰੀਡਰ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ।