ਕੀਆ ਸੇਲਟੋਸ X-ਲਾਈਨ ਭਾਰਤ ’ਚ ਲਾਂਚ, ਕੀਮਤ 17.79 ਲੱਖ ਰੁਪਏ
Friday, Sep 03, 2021 - 12:05 PM (IST)

ਆਟੋ ਡੈਸਕ– ਕੀਆ ਸੇਲਟੋਸ X-ਲਾਈਨ ਟਾਪ ਟ੍ਰਿਮ ਨੂੰ ਅਧਿਕਾਰਤ ਤੌਰ ’ਤੇ ਬੁੱਧਵਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ. ਕੰਪਨੀ ਨੇ ਇਸ ਦੀ ਕੀਮਤ 17.79 ਲੱਖ ਰੁਪਏ ਰੱਖੀ ਹੈ। ਕੰਪਨੀ ਨੇ ਆਪਣੀ ਇਸ ਨਵੀਂ ਕਾਰ ਸੇਲਟੋਸ X-ਲਾਈਨ ’ਚ ਕਈ ਫੀਚਰਜ਼ ਨੂੰ ਅਪਡੇਟ ਕੀਤਾ ਹੈ। ਕਾਰ ਦੇ ਐਕਸਟੀਰੀਅਰ ਅਤੇ ਇੰਟੀਰੀਅਰ ’ਚ ਕਈ ਫੀਚਰਜ਼ ਵੇਖਣ ਨੂੰ ਮਿਲਣਗੇ। ਮਿਡ ਸਾਈਜ਼ ਐੱਸ.ਯੂ.ਵੀ. ਲਾਈਨਅਪ ’ਚ ਇਹ ਗੱਡੀ ਕਈ ਦੂਜੇ ਬ੍ਰਾਂਡਸ ਨੂੰ ਟੱਕਰ ਦੇਵੇਗੀ। ਸੇਲਟੋਸ X-ਲਾਈਨ ਟਾਪ ਟ੍ਰਿਮ ਜਿਨ੍ਹਾਂ ਗੱਡੀਆਂ ਨੂੰ ਟੱਕਰ ਦੇਵੇਗੀ ਉਨ੍ਹਾਂ ’ਚ ਹੁੰਡਈ ਕ੍ਰੇਟਾ, ਐੱਮ.ਜੀ. ਹੈਕਟਰ, ਟਾਟਾ ਹੈਰੀਅਰ, ਸਕੋਡਾ ਕੁਸ਼ਾਕ ਅਤੇ ਹਾਲ ਹੀ ’ਚ ਲਾਂਚ ਹੋਏ ਮਹਿੰਦਰਾ XUV700 ਹੈ। ਇਸ ਤੋਂ ਇਲਾਵਾ ਫਾਕਸਵੈਗਨ Taigun ਵੀ ਸ਼ਾਮਲ ਹੈ।
ਐਕਸਟੀਰੀਅਰ ਅਪਡੇਟ
ਕੀਆ ਇਥੇ ਸੇਲਟੋਸ X-ਲਾਈਨ ’ਚ ਕਈ ਵਿਜ਼ੁਅਲ ਅਪਡੇਟ ਦੇ ਰਹੀ ਹੈ। ਇਸ ਵਿਚ ਤੁਹਾਨੂੰ ਵਿਸ਼ੇਸ਼ ਮੈਟ ਗ੍ਰੇਫਾਈਟ ਐਕਸਟੀਰੀਅਰ ਕਲਰ, ਫਰਸਟ ਇਨ ਸੈਗਮੈਂਟ 18 ਇੰਚ ਕ੍ਰਿਸਟਲ ਕੱਟ ਮੈਟ ਗ੍ਰਾਫਿਕ ਅਲੌਏ ਵ੍ਹੀਲਜ਼ ਮਿਲਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਫੌਗ ਲੈਂਪ ਮਿਲਦਾ ਹੈ ਜੋ ਵਿਸ਼ੇਸ਼ ਪਿਯਾਨੋ ਬਲੈਕ ਐਕਸੈਂਟ ਦੇ ਨਾਲ ਆਉਂਦਾ ਹੈ। ਉਥੇ ਹੀ ਫਰੰਟ ਸਕਿਡ ਪਲੇਟ ਸਨ ਓਰੇਂਜ ਐਕਸੈਂਟ ਦੇ ਨਾਲ ਮਿਲਦੇ ਹਨ। ਗੱਡੀ ’ਚ ਪਿਯਾਨੋ ਬਲੇਕ ਟੇਲਗੇਟ ਗਾਰਨਿਸ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਸ਼ਾਰਕ ਫਿਨ ਐਂਟੀਨਾ ਅਤੇ ਪਿਯਾਨੋ ਬਲੈਕ ORVM ਮਿਲਦਾ ਹੈ।
ਟ੍ਰਾਂਸਮਿਸ਼ਨ
ਕੀਆ ਇਥੇ ਸੇਲਟੋਸ X-ਲਾਈਨ ਨੂੰ ਸਿਰਫ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ’ਚ ਹੀ ਦੇ ਰਹੀ ਹੈ, ਜੋ ਟ੍ਰਾਂਸਮਿਸ਼ਨ ਪੈਟਰੋਲ 1.4T-GDi ਅਤੇ ਡੀਜ਼ਲ 1.5 CRDi VGT ਇੰਜਣ ਆਪਸ਼ਨ ਨਾਲ ਆਉਂਦਾ ਹੈ। ਜਦਕਿ ਇਸ ਤੋਂ ਪਹਿਲਾਂ ਤੁਹਾਨੂੰ 7 ਸਪੀਡ DCT ਯੂਨਿਟ ਮਿਲਦਾ ਸੀ ਜੋ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਬਾਕਸ ਨਾਲ ਆਉਂਦਾ ਸੀ।