ਐਂਡ੍ਰਾਇਡ ਫੋਨ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Thursday, Jul 07, 2016 - 10:56 AM (IST)

ਐਂਡ੍ਰਾਇਡ ਫੋਨ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਜਲੰਧਰ— ਨਵਾਂ ਐਂਡ੍ਰਾਇਡ ਸਮਾਰਟਫੋਨ ਖਰੀਦਣ ਦਾ ਖਿਆਲ ਦਿਮਾਗ ''ਚ ਆਉਂਦੇ ਹੀ ਸਭ ਤੋਂ ਪਹਿਲਾਂ ਤੁਸੀਂ ਉਸ ਫੋਨ ਦੀ ਰੈਮ, ਰੋਮ ਅਤੇ ਪ੍ਰੋਸੈਸਰ ਬਾਰੇ ਪਤਾ ਲਗਾਉਂਦੇ ਹੋ। ਅਜਿਹੇ ''ਚ ਜ਼ਰੂਰੀ ਹੈ ਕਿ ਸਪੈਸੀਫਿਕੇਸ਼ਨ ਤੋਂ ਇਲਾਵਾ ਵੀ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਫੋਨ ਦੀ ਖਰੀਦਾਰੀ ਤੋਂ ਬਾਅਦ ਤੁਹਾਨੂੰ ਪਛਤਾਉਣਾ ਨਾ ਪਵੇ। 
1. ਪੁਰਾਣੇ ਐਂਡ੍ਰਾਇਡ ਵਰਜ਼ਨ ਵਾਲੀ ਡਿਵਾਈਸ ਨਾ ਖਰੀਦੋ-
ਸਮਾਰਟਫੋਨ ਖਰੀਦਣ ਜਾ ਰਹੇ ਹੋ ਤਾਂ ਉਸ ਦੇ ਕੈਮਰੇ ਅਤੇ ਮੈਮਰੀ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਉਸ ਵਿਚ ਕਿਹੜਾ ਐਂਡ੍ਰਾਇਡ ਵਰਜ਼ਨ ਤੁਹਾਨੂੰ ਵਰਤੋਂ ਕਰਨ ਲਈ ਮਿਲੇਗਾ। ਜੇਕਰ ਉਸ ਵਿਚ ਪੁਰਾਣਾ ਐਂਡ੍ਰਾਇਡ ਵਰਜ਼ਨ ਹੈ ਤਾਂ ਉਸ ਨੂੰ ਨਾ ਖਰੀਦੋ।
ਪੁਰਾਣੇ ਐਂਡ੍ਰਾਇਡ ਵਰਜ਼ਨ ਦਾ ਨੁਕਸਾਨ- ਜੇਕਰ ਤੁਸੀਂ ਪੁਰਾਣੇ ਐਂਡ੍ਰਾਇਡ ਵਰਜ਼ਨ ਵਾਲਾ ਸਮਾਰਟਫੋਨ ਖਰੀਦ ਲਿਆ ਹੈ ਤਾਂ ਤੁਹਾਨੂੰ ਉਸ ਵਿਚ ਨਵੇਂ ਅਪਡੇਟ ਨਹੀਂ ਮਿਲਣਗੇ। ਜਦੋਂਕਿ ਨਵੇਂ ਐਂਡ੍ਰਾਇਡ ਵਰਜ਼ਨ ''ਚ ਸਕਿਓਰਿਟੀ ''ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਅਜਿਹੇ ਗੇਮਜ਼ ਅਤੇ ਐਪਲੀਕੇਸ਼ਨ ਵੀ ਉਪਲੱਬਧ ਹੁੰਦੀਆਂ ਹਨ ਜੋ ਕਿ ਪੁਰਾਣੇ ਐਂਡ੍ਰਾਇਡ ਵਰਜ਼ਨ ਨੂੰ ਸਪੋਰਟ ਨਹੀਂ ਕਰਦੀਆਂ। 
ਨਵੇਂ ਐਂਡ੍ਰਾਇਡ ਵਰਜ਼ਨ ਦਾ ਫਾਇਦਾ- ਨਵਾਂ ਐਂਡ੍ਰਾਇਡ ਵਰਜ਼ਨ ਹੋਣ ''ਤੇ ਤੁਹਾਡਾ ਫੋਨ ਹਮੇਸ਼ਾ ਅਪਡੇਟ ਰਹੇਗਾ। ਜ਼ਰੂਰੀ ਨਹੀਂ ਕਿ ਨਵਾਂ ਐਂਡ੍ਰਾਇਡ ਵਰਜ਼ਨ ਮਹਿੰਗੇ ਫੋਨ ''ਚ ਹੀ ਉਪਲੱਬਧ ਹੋਵੇ ਸਗੋਂ ਤੁਸੀਂ ਘੱਟ ਬਜਟ ''ਚ ਨਵੇਂ ਐਂਡ੍ਰਾਇਡ ਵਰਜ਼ਨ ਵਾਲਾ ਸਮਾਰਟਫੋਨ ਖਰੀਦ ਸਕਦੇ ਹੋ। 
2. ਸਰਵਿਸ ਸੈਂਟਰ ਦੀ ਉਪਲੱਬਧਤਾ-
ਜੇਕਰ ਤੁਸੀਂ ਕੋਈ ਵੀ ਐਂਡ੍ਰਾਇਡ ਡਿਵਾਈਸ ਲੈਣ ਦਾ ਵਿਚਾਰ ਬਣਾਉਂਦੇ ਹੋ ਤਾਂ ਉਸ ਦੇ ਫੀਚਰਸ ਤੋਂ ਇਲਾਵਾ ਇਹ ਵੀ ਜਾਂਚ ਕਰ ਲਓ ਕਿ ਜਿਸ ਕੰਪਨੀ ਦੀ ਡਿਵਾਈਸ ਤੁਸੀਂ ਖਰੀਦ ਰਹੇ ਹੋ ਉਸ ਦੇ ਸਰਵਿਸ ਸੈਂਟਰ ਦੀ ਗਿਣਤੀ ਕੰਨੀ ਹੈ। ਨਾਲ ਹੀ ਇਹ ਵੀ ਪਤਾ ਲਗਾਓ ਕਿ ਤੁਹਾਡੇ ਸ਼ਹਿਰ ''ਚ ਉਸ ਕੰਪਨੀ ਦਾ ਸਰਵਿਸ ਸੈਂਟ ਹੈ ਵੀ ਜਾਂ ਨਹੀਂ। 
ਸਰਵਿਸ ਸੈਂਟਰ ਨਾ ਹੋਣ ਦਾ ਨੁਕਸਾਨ- ਜੇਕਰ ਤੁਸੀਂ ਕਿਸੇ ਅਜਿਹੀ ਕੰਪਨੀ ਦਾ ਐਂਡ੍ਰਾਇਡ ਫੋਨ ਖਰੀਦ ਲਿਆ ਹੈ ਜਿਸ ਦਾ ਸਰਵਿਸ ਸੈਂਟਰ ਤੁਹਾਡੇ ਸ਼ਹਿਰ ''ਚ ਉਪਲੱਬਧ ਨਹੀਂ ਹੈ ਤਾਂ ਤੁਹਾਨੂੰ ਫੋਨ ''ਚ ਕੋਈ ਵੀ ਸਮੱਸਿਆ ਹੋਣ ''ਤੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣਾ ਫੋਨ ਕਿਸੇ ਲੋਕਲ ਮੋਬਾਲਿ ਸ਼ਾਪ ''ਤੇ ਹੀ ਰਿਪੇਅਰ ਕਰਾਉਣਾ ਪਵੇਗਾ ਜਿਸ ਨਾਲ ਫੋਨ ਦੀ ਵਾਰੰਟੀ ਹੋਣ ਦਾ ਕੋਈ ਫਾਇਦਾ ਨਹੀਂ ਰਹੇਗਾ। ਇਸ ਲਈ ਜ਼ਰੂਰੀ ਹੈ ਕਿ ਡਿਵਾਈਸ ਖਰੀਦਣ ਤੋਂ ਪਹਿਲਾਂ ਸਰਵਿਸ ਸੈਂਟਰ ਦਾ ਪਤਾ ਲਗਾ ਲਓ। 
3. ਅਣਜਾਣ ਬ੍ਰਾਂਡ ਦੇ ਡਿਵਾਈਸ ਨਾ ਖਰੀਦੋ-
ਅੱਜਕਲ ਬਾਜ਼ਾਰ ''ਚ ਹਰ ਰੋਜ਼ ਨਵੀਆਂ-ਨਵੀਆਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਦਸਤਕ ਦੇ ਰਹੀਆਂ ਹਨ। ਅਜਿਹੇ ''ਚ ਹਰ ਇਕ ਕੰਪਨੀ ਬਿਹਤਰ ਅਤੇ ਸ਼ਾਨਦਾਰ ਡਿਵਾਈਸ ਹੀ ਮੁਹੱਈਆ ਕਰਾਏ ਅਜਿਹਾ ਜ਼ਰੂਰੀ ਨਹੀਂ। ਜੇਕਰ ਤੁਸੀਂ ਕਿਸੇ ਵੱਡੇ ਬ੍ਰਾਂਡ ਜਿਵੇਂ, ਸੈਮਸੰਗ, ਸੋਨੀ, ਐੱਲ.ਜੀ., ਮਾਈਕ੍ਰੋਮੈਕਸ, ਐੱਚ.ਟੀ.ਸੀ. ਅਤੇ ਅਸੂਸ ਦੇ ਫੋਨ ਖਰੀਦ ਰਹੇ ਹੋ ਤਾਂ ਇਸ ਵਿਚ ਕੋਈ ਪ੍ਰੇਸ਼ਾਨੀ ਨਹੀਂ ਕਿਉਂਕਿ ਲਗਭਗ ਸਾਰੇ ਵੱਡੇ ਬ੍ਰਾਂਡ ਯੂਜ਼ਰਸ ਨੂੰ ਬਿਹਤਰ ਸਰਵਿਸ ਮੁਹੱਈਆ ਕਰਾਉਂਦੇ ਹਨ। ਜਦੋਂਕਿ ਛੋਟੇ ਬ੍ਰਾਂਡ ''ਚ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਨ੍ਹਾਂ ਦੀ ਸਰਵਿਸ ਕਿਸ ਤਰ੍ਹਾਂ ਦੀ ਹੋਵੇਗੀ। ਇਸ ਲਈ ਅਜਿਹੇ ਬ੍ਰਾਂਡ ਦੇ ਐਂਡ੍ਰਾਇਡ ਫੋਨ ਲੈਣ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਬਾਰੇ ਤੁਸੀਂ ਕਦੇ ਸੁਣਿਆ ਹੀ ਨਾ ਹੋਵੇ। 
ਫੋਨ ਖਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਖੋਜ ਕਰੋ-
ਉਂਝ ਤਾਂ ਵੱਡੇ ਬ੍ਰਾਂਡ ਹੀ ਕਿਉਂ ਨਾ ਹੋਣ ਉਸ ਬਾਰੇ ਵੀ ਖੋਜ ਤਾਂ ਜ਼ਰੂਰੀ ਹੈ ਕਿਉਂਕਿ ਇਸ ਨਾਲ ਤੁਸੀਂ ਡਿਵਾਈਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਕੋਈ ਛੋਟੇ ਬ੍ਰਾਂਡ ਦਾ ਡਿਵਾਈਸ ਪਸੰਦ ਆ ਗਿਆ ਹੈ ਤਾਂ ਉਸ ਨੂੰ ਖਰੀਦਣ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਖੋਜ ਕਰ ਲਓ। ਉਸ ਕੰਪਨੀ ਬਾਰੇ ਪਤਾ ਲਗਾ ਲਓ ਅਤੇ ਉਸ ਦੇ ਆਫਟਰ ਸੇਲਸ ਸਰਵਿਸ ਦੀ ਜਾਣਕਾਰੀ ਵੀ ਇਕੱਠੀ ਕਰ ਲਓ। ਨਾਲ ਹੀ ਇੰਟਰਨੈੱਟ ਰਾਹੀਂ ਉਸ ਡਿਵਾਈਸ ਬਾਰੇ ਰਵਿਊ ਅਤੇ ਰੇਟੰਿਗ ਵੀ ਚੈਕ ਕਰੋ ਅਤੇ ਪੂਰੀ ਤਰ੍ਹਾਂ ਤਸੱਲੀ ਹੋਣ ''ਤੇ ਹੀ ਡਿਵਾਈਸ ਖਰੀਦੋ। 

Related News