ਜਸਵਿੰਦਰ ਭੱਲਾ ਦੀ ਮੌਤ 'ਤੇ ਕਾਮੇਡੀ ਕਲਾਕਾਰ ਪਤੀਲਾ ਨੇ ਜਤਾਇਆ ਦੁੱਖ਼, ਭਾਵੁਕ ਹੁੰਦਿਆਂ ਦੱਸੀਆਂ ਅਹਿਮ ਗੱਲਾਂ
Friday, Aug 22, 2025 - 12:50 PM (IST)

ਜਲੰਧਰ (ਸੋਨੂੰ)- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਪੂਰੀ ਪੰਜਾਬੀ ਇੰਡਸਟਰੀ ਸੋਗ ਵਿਚ ਡੁੱਬ ਗਈ ਹੈ। ਜਸਵਿੰਦਰ ਭੱਲਾ ਦੀ ਮੌਤ 'ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਸੰਦੀਪ ਜੀਤ ਪਤੀਲਾ ਨੇ ਦੁੱਖ਼ ਜਤਾਇਆ ਹੈ।
ਇਹ ਵੀ ਪੜ੍ਹੋ: Uppal Farm ਵਾਲੀ ਕੁੜੀ ਦੀ Private Video Leak ਮਾਮਲੇ 'ਚ ਨਵਾਂ ਮੋੜ! ਹੋ ਗਿਆ ਵੱਡਾ ਐਕਸ਼ਨ
ਕਾਮੇਡੀਅਨ ਕਲਾਕਾਰ ਪਤੀਲਾ ਨੇ ਕਿਹਾ ਕਿ ਅੱਜ ਮੈਂ ਆਪਣਾ ਗੁਰੂ ਖੋਹ ਲਿਆ, ਜਿੰਨਾ ਨਾਲ ਮੈਂ "ਕੈਰੀ ਓਨ ਜੱਟਾ" ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੈਂ ਆਪਣੀ ਫ਼ਿਲਮ ਤੋਂ ਉਨ੍ਹਾਂ ਦੇ ਨਾਲ ਹੀ ਕੰਮ ਕੀਤਾ ਹੈ। ਕਾਫ਼ੀ ਰੀਲਸ ਵਿਚ ਵੀ ਜਲਵਿੰਦਰ ਭੱਲਾ ਨਾਲ ਮੈਂ ਕੰਮ ਕੀਤਾ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ਼ ਲੱਗਾ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਦੇ ਜਾਣ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਸਮੁੱਚੇ ਪੰਜਾਬ ਨੂੰ ਬੇਹਦ ਵੱਡਾ ਘਾਟਾ ਪਿਆ ਹੈ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ। ਜ਼ਿਕਰਯੋਗ ਹੈ ਕਿ 65 ਸਾਲਾ ਜਸਵਿੰਦਰ ਭੱਲਾ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਬੀਤੀ ਰਾਤ ਉਨ੍ਹਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ ਕਾਰਨ ਸਿਹਤ ਸਬੰਧੀ ਖ਼ਤਰੇ ਨੂੰ ਵੇਖਦਿਆਂ ਨਵੀਂ ਐਡਵਾਈਜ਼ਰੀ ਜਾਰੀ
ਕੱਲ੍ਹ ਹੋਵੇਗਾ ਅੰਤਿਮ ਸੰਸਕਾਰ
ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਕਲਾਕਾਰਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ‘ਚਾਚਾ ਚਤਰਾ’ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਅਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਫ਼ਿਲਮ ਜਗਤ ‘ਚ ਸੋਗ ਦੀ ਲਹਿਰ ਹੈ। ਇਕ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ, ਭੱਲਾ 'ਕੈਰੀ ਔਨ ਜੱਟਾ', 'ਮਾਹੌਲ ਠੀਕ ਹੈ', 'ਜੱਟ ਏਅਰਵੇਜ਼', ਅਤੇ 'ਜੱਟ ਐਂਡ ਜੂਲੀਅਟ 2' ਵਰਗੀਆਂ ਪੰਜਾਬੀ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ।
ਇਹ ਵੀ ਪੜ੍ਹੋ: Uppal Farm ਵਾਲੀ ਕੁੜੀ ਤੇ ਮੁੰਡੇ ਦਾ ਹੋ ਗਿਆ ਸਮਝੌਤਾ, ਸਾਹਮਣੇ ਆਈਆਂ ਨਵੀਆਂ ਪੋਸਟਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e