Karbonn ਨੇ ਲਾਂਚ ਕੀਤੇ 4 ਨਵੇਂ ਫੀਚਰ ਫੋਨ, ਕੀਮਤ 700 ਰੁਪਏ ਤੋਂ ਸ਼ੁਰੂ

Wednesday, Aug 07, 2019 - 06:12 PM (IST)

Karbonn ਨੇ ਲਾਂਚ ਕੀਤੇ 4 ਨਵੇਂ ਫੀਚਰ ਫੋਨ, ਕੀਮਤ 700 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਫੀਚਰ ਫੋਨ ਬਣਾਉਣ ਵਾਲੀ ਪ੍ਰਸਿੱਧ ਕੰਪਨੀ ਕਾਰਬਨ ਮੋਬਾਇਲ ਨੇ ਭਾਰਤੀ ਬਾਜ਼ਾਰ ’ਚ KX ਸੀਰੀਜ਼ ਦੇ 4 ਨਵੇਂ ਫੋਨ ਲਾਂਚ ਕੀਤੇ ਹਨ। ਇਨ੍ਹਾਂ ’ਚ KX3, KX25, KX26 ਅਤੇ KX27 ਨਾਂ ਦੇ ਫੀਚਰ ਫੋਨ ਸ਼ਾਮਲ ਹਨ। ਇਨ੍ਹਾਂ ਚਾਰਾਂ ਫੋਨਜ਼ ਦੀ ਕੀਮਤ 700 ਰੁਪਏ ਤੋਂ 1000 ਰੁਪਏ ਦੇ ਵਿਚਕਾਰ ਹੈ। ਇਸ ਮਹੀਨੇ ਦੇ ਅੰਤ ਤਕ ਇਹ ਚਾਰੇ ਫੋਨ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਣਗੇ। ਜਾਣੇ ਇਨ੍ਹਾਂ ਫੀਚਰਜ਼ ਫੋਨਜ਼ ਦੀਆਂ ਖੂਬੀਆਂ

Karbonn KX3 ਮਾਡਲ ’ਚ 4.5cm ਡਿਸਪਲੇਅ, ਡਿਜੀਟ ਰੀਡ-ਆਊਟ ਅਤੇ ਵੀਡੀਓ ਮਿਊਜ਼ਿਕ ਪਲੇਅਰ ਦਿੱਤਾ ਗਿਆ ਹੈ। 800mAh ਦੀ ਬੈਟਰੀ ਨਾਲ ਆਉਣ ਵਾਲੇ ਇਸ ਫੋਨ ’ਚ ਪਾਵਰ ਸੇਵਿੰਗ ਮੋਡ ਵੀ ਹੈ। KX3 ਫੋਨ ਰਿਕਾਰਡ ਦੇ ਨਾਲ ਵਾਇਰਲੈੱਸ ਐੱਫ.ਐੱਮ. ਰੇਡੀਓ ਅਤੇ ਬੂਮ ਬਾਕਸ ਸਪੀਕਰ ਦੇ ਨਾਲ ਆਉਂਦਾ ਹੈ। 

ਕਾਰਬਨ KX25 ਫੋਨ 61cm ਡਿਸਪਲੇਅ ਅਤੇ ਸੁਪਰ ਬ੍ਰਾਈਟ 4 LED ਟਾਰਚ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ 1800mAh ਬੈਟਰੀ ਦੇ ਨਾਲ ਐੱਫ.ਐੱਮ. ਰੇਡੀਓ, ਡਿਜੀਟਲ ਕੈਮਰਾ ਏਤ ਡਿਊਲ ਸਿਮ ਕਾਰਡ ਸਲਾਟ ਦਿੱਤਾ ਗਿਆ ਹੈ। ਗੱਲ ਕੀਤੀ ਜਾਵੇ, ਕਾਰਬਨ KX26 ਦੀ ਤਾਂ ਇਹ ਫੋਨ 6.1 cm ਡਿਸਪਲੇਅ, ਡਿਜੀਟਲ ਕੈਮਰੇ, 1450mAh ਬੈਟਰੀ ਨਾਲ ਲੈਸ ਹੈ। ਨਾਲ ਹੀ ਇਸ ਵਿਚ ਵੀਡੀਓ ਪਲੇਅਰ, ਬੂਮ ਬਾਕਸ ਸਪੀਕਰ ਅਤੇ ਪਾਵਰ ਸੇਵਿੰਗ ਮੋਡ ਦਿੱਤੇ ਗਏ ਹਨ। 

ਅਖੀਰ ’ਚ ਗੱਲ ਕਰਦੇ ਹਾਂ ਕਾਰਬਨ KX27 ਫੋਨ ਦੇ ਫੀਚਰਜ਼ ਦੀ ਤਾਂ ਇਸ ਦੀ ਬੈਟਰੀ ਕਪੈਸਿਟੀ ਸਭ ਤੋਂ ਜ਼ਿਆਦਾ ਹੈ। ਇਸ ਮਾਡਲ ’ਚ 1750mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ’ਚ ਡਿਜੀਟਲ ਕੈਮਰਾ, ਬਲੂਟੁੱਥ, ਵੀਡੀਓ ਮਿਊਜ਼ਿਕ ਪਲੇਅਰ, ਰਿਕਾਰਡਰ ਦੇ ਨਾਲ ਵਾਇਰਲੈੱਸ ਐੱਫ.ਐੱਮ. ਰੇਡੀਓ ਅਤੇ ਪਾਵਰ ਸੇਵਿੰਗ ਮੋਡ ਦਿੱਤੇ ਗਏ ਹਨ। 

ਇਸ ਫੋਨ ’ਚ ਇਕ ਇਨ-ਬਿਲਟ ਮੈਸੇਜਿੰਗ ਫੀਚਰ ਹੈ ਜਿਸ ਦਾ ਨਾਂ Ztalk ਹੈ। ਇਸ ਵਿਚ ਪ੍ਰਸਿੱਧ ਮੈਸੇਜਿੰਗ ਪਲੇਟਫਾਰਮ ਵਟਸਐਪ ਦੀ ਤਰ੍ਹਾਂ ਹੀ ਮੈਸੇਜਿੰਗ ਦੀ ਸੁਵਿਧਾ ਮਿਲਦੀ ਹੈ। ਯੂਜ਼ਰਜ਼ ਇਸ ਰਾਹੀਂ ਆਪਣੇ ਦੋਸਤਾਂ ਨੂੰ ਟੈਕਸਟ ਮੈਸੇਜ, ਵਾਇਸ ਮੈਸੇਜ, ਪਿਕਚਰ ਅਤੇ ਇਮੋਜੀ ਭੇਜ ਸਕਦੇ ਹਨ। ਇਸ ਫੀਚਰ ਫੋਨ ਰਾਹੀਂ ਯੂਜ਼ਰਜ਼ iOS ਅਤੇ ਐਂਡਰਾਇਡ ਦੋਵਾਂ ’ਤੇ ਗੱਲਬਾਤ ਕੀਤੀ ਜਾ ਸਕਦੀ ਹੈ। 


Related News