ਲੋਕਾਂ ਨੂੰ ਡਰਾਉਣ ਲੱਗਾ ਚਾਂਦਪੁਰਾ ਬੰਨ੍ਹ, ਆਰਜੀ ਬੰਨ੍ਹ ਬਣਾਉਣੇ ਕੀਤੇ ਸ਼ੁਰੂ
Thursday, Jul 03, 2025 - 06:16 PM (IST)

ਬੁਢਲਾਡਾ (ਬਾਂਸਲ) : ਬੁਢਲਾਡਾ ਹਲਕੇ ਦੇ ਨਾਲ ਲੱਗਦੇ ਘੱਗਰ ਦਰਿਆ ਚਾਂਦਪੁਰਾ ਬੰਨ ਅੰਦਰ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪਾਣੀ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਥੱਲੇ ਹੋਣ ਕਾਰਨ ਲੋਕਾਂ ਨੇ ਆਪਣੀ ਖੇਤਾਂ ਦੇ ਆਲੇ ਆਰਜੀ ਬੰਨ੍ਹ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਭਾਵੇਂ ਪ੍ਰਸ਼ਾਸਨ ਵੱਲੋਂ ਇਸ ਪਾਸੇ ਵੱਲ ਤਿਰਛੀ ਨਜ਼ਰ ਬਣਾਈ ਹੋਈ ਹੈ। ਐੱਸ.ਡੀ.ਐੱਮ. ਬੁਢਲਾਡਾ ਗਗਨਦੀਪ ਸ਼ਿੰਘ ਲਗਾਤਾਰ ਚਾਂਦਪੁਰਾ ਬੰਨ ਦਾ ਜਾਇਜ਼ਾ ਲੈ ਰਹੇ ਹਨ।
ਜਾਣਕਾਰੀ ਅਨੁਸਾਰ ਪਹਾੜਾਂ ਵਿਚ ਭਾਰੀ ਬਾਰਿਸ਼ ਕਾਰਨ ਲਗਾਤਾਰ ਘੱਗਰ ਦਰਿਆ ਦੇ ਚਾਂਦਪੁਰਾ ਬੰਨ 'ਤੇ ਪਾਣੀ ਦਾ ਵਹਾਅ ਤੇਜ਼ ਹੁੰਦਾ ਜਾ ਰਿਹਾ ਹੈ। ਸਾਈਫਨਾ ਅੱਗੇ ਬੂਟੀਆਂ, ਦਰੱਖਤ ਵਗੈਰਾ ਸਾਈਫਨਾ ਦੇ ਅੱਗੇ ਫਸਣ ਕਾਰਨ ਪਾਣੀ ਦਾ ਵਹਾਅ ਅੱਗੇ ਵੱਲ ਘੱਟ ਗਿਆ, ਜਿਸ ਕਾਰਨ ਪਿੱਛੇ ਵੱਲ ਨੂੰ ਪਾਣੀ ਉੱਪਰ ਚੜਨਾ ਸ਼ੁਰੂ ਹੋ ਗਿਆ ਜੋ ਕਿ ਅੱਜ ਨੌ ਫੁੱਟ ਦੇ ਕਰੀਬ ਪੁੱਜ ਚੁੱਕਾ ਹੈ। ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਪਾਣੀ 14 ਫੁੱਟ ਦੇ ਕਰੀਬ ਜੇਕਰ ਹੋ ਜਾਂਦਾ ਹੈ ਤਾਂ ਆਲੇ ਦੁਆਲੇ ਦੇ ਇਲਾਕਿਆਂ ਵਿਚ ਹੜਾਂ ਵਰਗੀ ਸਥਿਤੀ ਬਣ ਜਾਵੇਗੀ।