Karbonn ਨੇ ਘੱਟ ਕੀਮਤ ''ਚ ਲਾਂਚ ਕੀਤੇ ਦੋ ਸਮਾਰਟਫੋਨ
Tuesday, Oct 04, 2016 - 01:58 PM (IST)
ਜਲੰਧਰ- ਸਮਰਾਟਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਭਾਰਤੀ ਬਾਜ਼ਾਰ ''ਚ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਕਾਰਬਨ ਟਾਈਟੈਨੀਅਮ Vista ਅਤੇ ਕਾਰਬਨ ਟਾਈਟੈਨੀਅਮ 3D Pixel ਨਾਂ ਨਾਲ ਲਾਂਚ ਹੋਏ ਇਨ੍ਹਾਂ ਸਮਰਾਟਫੋਨਜ਼ ਦੀ ਕੀਮਤ 5,499 ਰੁਪਏ ਅਤੇ 3,890 ਰੁਪਏ ਹੈ।
ਕਾਰਬਨ ਟਾਈਟੈਨੀਅਮ Vista ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5-ਇੰਚ ਦੀ ਸਕ੍ਰੀਨ ਅਤੇ 1.3MHz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਮੀਡੀਆਟੈੱਕ ਐੱਮਟੀ6580 ਚਿਪਸੈੱਟ ''ਤੇ ਚੱਲਦਾ ਹੈ। ਪਾਵਰ ਲਈ ਇਸ ਫੋਨ ''ਚ 2,300 ਐੱਮ.ਏ.ਐੱਚ. ਦੀ ਲੀ-ਅਇਨ ਬੈਟਰੀ ਅਤੇ 8ਜੀ.ਬੀ. ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ 8 ਮੈਗਾਪਿਕਸਲ ਦਾ ਰਿਅਰ ਅਤੇ 3.2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਕਾਰਬਨ ਟਾਈਟੈਨੀਅਮ 3D Pixel ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ''ਚ 3ਡੀ ਵੀਡੀਓ ਦੇਖਣ ਲਈ 3ਡੀ ਗਲਾਸੇਜ਼ ਏਪਰੇਟਸ ਦੇ ਨਾਲ 3.2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
