Syska ਨੇ ਲਾਂਚ ਕੀਤੇ ਵਾਇਰਲੈੱਸ EarGo ਈਅਰਫੋਨਸ, ਜਾਣੋ ਕੀਮਤ
Monday, Nov 11, 2019 - 03:03 PM (IST)
 
            
            ਗੈਜੇਟ ਡੈਸਕ– ਸਿਸਕਾ ਨੇ ਭਾਰਤੀ ਬਾਜ਼ਾਰ ’ਚ ਆਪਣੇ ਵਾਇਰਲੈੱਸ ਈਅਰਫੋਨਸ Syska IEB100 EarGo ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੀ ਕੀਮਤ 5899 ਰੁਪਏ ਰੱਖੀ ਗਈ ਹੈ ਅਤੇ ਇਨ੍ਹਾਂ ਨੂੰ ਬਲਿਊ, ਬਲੈਕ, ਗ੍ਰੇਅ ਅਤੇ ਗੋਲਡ ਕਲਰ ਆਪਸ਼ੰਸ ’ਚ ਰਿਟੇਲ ਸਟੋਰਾਂ ’ਤੇ ਉਪਲੱਬਧ ਕੀਤਾ ਜਾਵੇਗਾ। 
- EarGo ਈਅਰਫੋਨਸ ਨੂੰ ਹਰ ਤਰ੍ਹਾਂ ਦੇ ਐਂਡਰਾਇਡ ਡਿਵਾਈਸਿਸ ਜਿਵੇਂ- ਸਮਾਰਟਫੋਨ, ਟੈਬਲੇਟ, ਪੀਸੀ, ਮਿਊਜ਼ਿਕ ਪਲੇਅਰ ਅਤੇ ਵੀਡੀਓ ਗੇਮ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਕੰਪਨੀ 1 ਸਾਲ ਦੀ ਵਾਰੰਟੀ ਵੀ ਦੇਵੇਗੀ। 

4.5 ਘੰਟਿਆਂ ਦਾ ਬੈਟਰੀ ਬੈਕਅਪ
Syska IEB100 EarGo ਵਾਇਰਲੈੱਸ ਈਅਰਫੋਨਸ HD ਸਾਊਂਡ ਕੁਆਲਿਟੀ ਦਿੰਦੇ ਹਨ। ਇਨ੍ਹਾਂ ਨੂੰ ਇਕ ਵਾਰ ਚਾਰਜ ਕਰ ਕੇ 4.5 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਲਈ ਬਣਾਏ ਗਏ ਖਾਸ ਕੇਸ ’ਚ ਕਵਿਕ ਚਾਰਜਿੰਗ ਦੀ ਸਪੋਰਟ ਦਿੱਤੀ ਗਈ ਹੈ। 
IPX4 ਟੈਕਨਾਲੋਜੀ
ਇਨ੍ਹਾਂ ਨੂੰ ਆਸਾਨੀ ਨਾਲ ਜਿਮ, ਫਿਟਨੈੱਟ ਜਾਂ ਕਿਸੇ ਹੋਰ ਐਕਟੀਵਿਟਿਜ਼ ਲਈ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ। ਇਹ IPX4 ਟੈਕਨਾਲੋਜੀ ਨਾਲ ਬਣਾਏ ਗਏ ਹਨ ਜੋ ਇਸ ਨੂੰ ਕਿਸੇ ਵੀ ਦਿਸ਼ਾ ਤੋਂ ਆਉਣ ਵਾਲੇ ਪਾਣੀ ਤੋਂ ਬਚਾਉਂਦੀ ਹੈ। ਯਾਨੀ ਤੁਸੀਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਕੀਤੇ ਇਨ੍ਹਾਂ ਨੂੰ ਇਸਤੇਮਾਲ ਕਰ ਸਕੋਗੇ। 

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            