ਅੱਜ ਫਲਿੱਪਕਾਰਟ ''ਤੇ Lenovo K6 power ਸਮਾਰਟਫੋਨ ਮਿਲੇਗਾ ਓਪਨ ਸੇਲ ''ਚ

Tuesday, Mar 07, 2017 - 11:30 AM (IST)

ਅੱਜ ਫਲਿੱਪਕਾਰਟ ''ਤੇ Lenovo K6 power ਸਮਾਰਟਫੋਨ ਮਿਲੇਗਾ ਓਪਨ ਸੇਲ ''ਚ
ਜਲੰਧਰ- ਚੀਨੀ ਪੀਸੀ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਲੇਨੋਵੋ ਨੇ ਪਿਛਲੇ ਸਾਲ ਨਵੰਬਰ ''ਚ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਕੇ6 ਪਾਵਰ ਲਾਂਚ ਕੀਤਾ ਸੀ। ਇਸ ਫੋਨ ''ਚ 4000 ਐੱਮ. ਏ. ਐੱਚ. ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਲੇਨੋਵੋ ਕੇ6 ਪਾਵਰ ਦੇ 3 ਜੀਬੀ ਰੈਮ ਦੀ ਕੀਮਤ 9,999 ਰੁਪਏ ਜਦ ਕਿ 4 ਜੀਬੀ ਰੈਮ ਦੀ ਕੀਮਤ 10,999 ਰੁਪਏ ਹੈ। ਅੱਜ ਇਹ ਸਮਾਰਟਫੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ''ਤੇ ਓਪਨ ਸੇਲ ''ਚ ਉਪਲੱਬਧ ਹੋਵੇਗਾ। ਓਪਨ ਸੇਲ ''ਚ ਫੋਨ ''ਤੇ ਕਈ ਹੋਰ ਆਫਰ ਵੀ ਦਿੱਤੇ ਜਾ ਰਹੇ ਹਨ।
ਲੇਨੋਵੋ ਕੇ6 ਪਾਵਰ (ਰੀਵੀਊ) ਅੱਜ ਐਕਸਚੇਂਜ ਆਫਰ ਨਾਲ ਮਿਲੇਗਾ। ਇਸ ਆਫ੍ਰ ਦੇ ਤਹਿਤ ਆਪਣੇ ਪੁਰਾਣੇ ਸਮਾਰਟਫੋਨ ਨਾਲ 9,000 ਰੁਪਏ ਤੱਕ ਦੀ ਛੂਟ ਪਾ ਸਕਦੇ ਹੋ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ. ਬੈਂਕ ਕ੍ਰੇਡਿਟ ਕਾਰਡਧਾਰਕ ਫੋਨ ਦੀ ਖਰੀਦ ''ਤੇ 600 ਰੁਪਏ ਦੀ ਸਿੱਧੀ ਛੂਟ ਵੀ ਪਾ ਸਕਦੇ ਹੋ। ਦੱਸ ਦਈਏ ਕਿ ਲੇਨੋਵੋ ਕੇ6 ਪਾਵਰ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਆਈ. ਐੱਫ. ਏ. 2016 ਟ੍ਰੇਡ ਸ਼ੋਅ ''ਚ ਲਾਂਚ ਕੀਤਾ ਗਿਆ ਸੀ। ਇਸ ਦੀ ਸਭ ਤੋਂ ਅਹਿਮ ਖਾਸੀਅਤ 4000 ਐੱਮ. ਏ. ਐੱਚ. ਦੀ ਬੈਟਰੀ ਹੈ।
ਲੇਨੋਵੋ ਕੇ6 ਪਾਵਰ ''ਚ 5 ਇੰਚ ਫੁੱਲ ਐੱਚ. ਡੀ. (1920x1090 ਪਿਕਸਲ) ਆਈ. ਪੀ. ਐੱਸ. ਡਿਸਪਲੇ ਹੈ। ਲੇਨੋਵੋ ਦੇ ਇਸ ਫੋਨ ''ਚ 1.4 ਗੀਗਾਹਟਰਜ਼ ਦੇ ਆਕਟਾ-ਕੋਰ ਸਨੈਪਡ੍ਰੈਗਨ 430 ਪ੍ਰੋਸੈਸਰ ਨਾਲ 3 ਜੀਬੀ ਰੈਮ ਦਿੱਤਾ ਗਿਆ ਹੈ। ਗਾਫਿਕਸ ਲਈ ਐਡ੍ਰੋਨੋ 505 ਜੀ. ਪੀ. ਯੂ. ਇੰਟੀਗ੍ਰੇਟੇਡ ਹੈ। ਸਟੋਰੇਜ 32 ਜੀਬੀ ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕੇਗਾ। 
ਇਸ ਫੋਨ ''ਚ ਐੱਲ. ਈ. ਡੀ. ਫਲੈਸ਼ ਨਾਲ ਸੋਨੀ ਆਈ. ਐੱਮ. ਐਕਸ 258 ਸੈਂਸਰ ਵਾਲਾ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਹ ਪੀ. ਡੀ. ਏ. ਐੱਫ., ਪ੍ਰੋ ਮੋਡ, ਸਲੋ ਮੋਸ਼ਨ ਅਤੇ ਟਾਈਮ ਲੈਪਸ ਫੀਚਰ ਨਾਲ ਲੈਸ ਹੈ। ਸੈਲਫੀ ਅਤੇ ਵੀਡੀਓ ਚੈਟਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਕੈਮਰੇ ''ਚ ਇਕ ਆਟੋ ਬਿਊਟੀਫਿਕੇਸ਼ਨ ਮੋਡ ਵੀ ਹੈ। ਤੁਸੀਂ ਫਿੰਗਰਪ੍ਰਿੰਟ ਸੈਂਸਰ ਨਾਲ ਸੈਲਫੀ ਲੈ ਸਕਣਗੇ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ ''ਚ 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1 ਅਤੇ ਜੀ. ਪੀ. ਐੱਸ. ਵਰਗੇ ਫੀਚਰ ਹਨ।

Related News