Good News : ਬਸ ਇਕ ਮਿਸ ਕਾਲ ਨਾਲ ਤੁਹਾਨੂੰ ਮਿਲ ਜਾਵੇਗਾ Jio ਸਿਮ
Sunday, Sep 25, 2016 - 12:50 PM (IST)

ਜਲੰਧਰ- ਰਿਲਾਇੰਸ ਜਿਓ ਦਾ ਸਿਮ ਨਾ ਮਿਲ ਸਕਣ ਤੋਂ ਪ੍ਰੇਸ਼ਾਨ ਲੋਕਾਂ ਲਈ ਖੁਸ਼ਖਬਰੀ ਹੈ ਕਿ ਕੰਪਨੀ ਨੇ ਇਕ ਨਵਾਂ ਰਸਤਾ ਲੱਭਿਆ ਹੈ। ਜਿਸ ਤੋਂ ਬਾਅਦ ਗਾਹਕਾਂ ਨੂੰ ਨਾ ਤਾਂ ਲਾਈਨ ''ਚ ਲੱਗਣਾ ਪਵੇਗਾ ਅਤੇ ਨਾ ਹੀ ਨਾਜਾਇਜ਼ ਤੌਰ ''ਤੇ ਵਸੂਲੀ ਜਾ ਰਹੀ ਰਕਮ ਦੇਣੀ ਪਵੇਗੀ।
ਕੰਪਨੀ ਨੇ ਸਿਮ ਲਈ ਇਕ ਅਜਿਹਾ ਨਵੀਂ ਪ੍ਰੋਸੈੱਸ ਸ਼ੁਰੂ ਕੀਤਾ ਹੈ ਜਿਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਤੋਂ 800-200-200-2 ਨੰਬਰ ਡਾਇਲ ਕਰਨਾ ਹੋਵੇਗਾ। ਕਾਲ ਕਰਨ ਤੋਂ ਬਾੱਦ ਤੁਹਾਡੇ ਕੋਲ ਐੱਸ.ਐੱਮ.ਐੱਸ. ਰਾਹੀਂ ਜਾਣਕਾਰੀ ਮਿਲੇਗਾ, ਨਾਲ ਹੀ ਇਕ ਲਿੰਕ ਵੀ ਮਿਲੇਗਾ। ਲਿੰਕ ''ਤੇ ਕਲਿੱਕ ਕਰਦੇ ਹੀ ਤੁਹਾਨੂੰ ''ਮਾਈ ਜਿਓ ਐਪ'' ਡਾਊਨਲੋਡ ਕਰਨ ਲਈ ਪਲੇਅ ਸਟੋਰ ਦਾ ਡੈਸਟੀਨੇਸ਼ਨ ਮਿਲੇਗਾ। ਐਪਲੀਕੇਸ਼ਨ ਨੂੰ ਇੰਸਟਾਲ ਕਰਨ ਤੋਂ ਬਾਅਦ ਐਪ ਨੂੰ ਓਪਨ ਕਰਦੇ ਹੋਏ ''ਮਾਈ ਜਿਓ ਐਪ'' ਰਾਹੀਂ Get Jio Sim ਦੇ ਬੈਨਰ ''ਤੇ ਕਲਿੱਕ ਕਰਨਾ ਹੋਵੇਗਾ।
ਆਪਸ਼ਨ ਸਲੈਕਟ ਕਰਨ ਦੇ ਨਾਲ ਹੀ ਤੁਹਾਡੇ ਸਾਹਮਣੇ ਲੋਕੇਸ਼ਨ ਦਾ ਡ੍ਰਾਪ ਮੈਨਿਊ ਖੁਲ੍ਹੇਗਾ। ਉਥੋਂ ਆਪਣੀ ਲੋਕੇਸ਼ਨ ਸਲੈਕਟ ਕਰੋ ਅਤੇ ਆਫਰ ਕੋਡ ਪਾਓ। ਇਸ ਤੋਂ ਬਾਅਦ ਆਫਰ ਕੋਡ ਦੇ ਨਾਲ ਰਿਲਾਇੰਸ ਸਟੋਰ ''ਤੇ ਜਾਣਾ ਹੋਵੇਗਾ। ਆਪਣੀ ਆਈ.ਡੀ. ਅਤੇ ਐਡ੍ਰੈੱਸ ਪਰੂਫ ਨਾਲ ਜੁੜੇ ਡਾਕਿਊਮੈਂਟ ਦੇਣੇ ਹੋਣਗੇ। ਸਾਰੀ ਫਾਰਮੈਲਿਟੀ ਨੂੰ ਪੂਰਾ ਕਰਦੇ ਹੋਏ ਤੁਹਾਨੂੰ ਜਿਓ ਦਾ ਸਿਮ ਮਿਲ ਜਾਵੇਗਾ।