ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ
Saturday, Jun 19, 2021 - 02:14 PM (IST)
ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ ਜੋਕਰ ਮਾਲਵੇਅਰ ਦੀ ਐਂਟਰੀ ਸਾਲ 2019 ’ਚ ਹੋਈ ਸੀ। ਸਾਲ 2020 ਜੁਲਾਈ ’ਚ ਵੀ ਜੋਕਰ ਗੂਗਲ ਪਲੇਅ ਸਟੋਰ ’ਚ ਆਇਆ ਸੀ ਅਤੇ ਕਰੀਬ 11 ਐਪਸ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਹੁਣ ਫਿਰ ਤੋਂ ਜੋਕਰ ਮਾਲਵੇਅਰ ਦੀ ਵਾਪਸੀ ਹੋ ਗਈ ਹੈ। ਇਸ ਵਾਰ ਜੋਕਰ ਨੇ ਉਨ੍ਹਾਂ ਕੈਟਾਗਰੀ ਦੇ ਐਪਸ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਬੈਨ ਕਰ ਦਿੱਤਾ ਗਿਆ ਸੀ। ਜਿਵੇਂ- ਕੈਮ ਸਕੈਨਰ ਆਦਿ। ਪਿਛਲੇ ਸਾਲ ਜੁਲਾਈ ’ਚ ਸਕਿਓਰਿਟੀ ਏਜੰਸੀ ਚੈੱਕ ਪੁਆਇੰਟ ਨੇ ਜੋਕਰ ਡ੍ਰੋਪਰ ਅਤੇ ਪ੍ਰੀਮੀਅਮ ਡਾਇਲਰ ਸਪਾਈਵੇਅਰ ਦਾ ਪਤਾ ਲਗਾਇਆ ਸੀ ਅਤੇ ਇਸ ਵਾਰ ਕੁਇਕ ਹੀਲ ਸਕਿਓਰਿਟੀ ਲੈਬ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੁਇਕ ਹੀਲ ਨੇ 8 ਅਜਿਹੇ ਮੋਬਾਇਲ ਐਪਸ ਦਾ ਪਤਾ ਲਗਾਇਆ ਹੈ ਜੋ ਪਲੇਅ-ਸਟੋਰ ’ਤੇ ਮੌਜੂਦ ਹਨ ਅਤੇ ਉਨ੍ਹਾਂ ’ਚ ਇਹ ਜੋਕਰ ਮਾਲਵੇਅਰ ਮੌਜੂਦ ਹੈ। ਇਹ ਐਪਸ ਤੁਹਾਡੇ ਲਈ ਖ਼ਤਰਨਾਕ ਹਨ। ਅਜਿਹੇ ’ਚ ਤੁਸੀਂ ਇਨ੍ਹਾਂ ਨੂੰ ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰ ਦਿਓ। ਆਓ ਜਾਣਦੇ ਹਾਂ ਇਨ੍ਹਾਂ ਐਪਸ ਦੇ ਨਾਂ...
ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum
Auxiliary Message
ਇਹ ਇਕ ਮੈਸੇਜਿੰਗ ਐਪ ਹੈ ਜੋ ਕਿ ਕਾਫ਼ੀ ਹੱਦ ਤਕ ਗੂਗਲ ਦੇ ਮੈਸੇਜਿੰਗ ਐਪ ਵਰਗਾ ਹੈ ਪਰ ਇਸ ਵਿਚ ਕੁਝ ਸਪੈਸ਼ਲ ਇਮੋਜੀ ਆਦਿ ਦਿੱਤੇ ਗਏ ਹਨ। ਗੂਗਲ ਪਲੇਅ-ਸਟੋਰ ਤੋਂ ਹੁਣ ਇਸ ਐਪ ਨੂੰ ਹਟਾ ਦਿੱਤਾ ਗਿਆ ਹੈ ਪਰ ਸਰਚ ’ਚ ਹੀ ਇਸ ਦੀ ਏ.ਪੀ.ਕੇ. ਫਾਈਲ ਮਿਲ ਰਹੀ ਹੈ। ਜੇਕਰ ਤੁਹਾਡੇ ਫੋਨ ’ਚ ਇਹ ਐਪ ਹੈ ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦਿਓ।
Fast Magic SMS
ਇਹ ਐਪ ਅਜੇ ਵੀ ਗੂਗਲ ਪਲੇਅ ਸਟੋਰ ’ਤੇ ਮੌਜੂਦ ਹੈ। ਇਸ ਨੂੰ ਆਖ਼ਰੀ ਵਾਰ 17 ਅਪ੍ਰੈਲ ਨੂੰ ਅਪਡੇਟ ਕੀਤਾ ਗਿਆ ਹੈ। ਇਸ ਦਾ ਇੰਟਰਫੇਸ ਸਾਧਾਰਣ ਮੈਸੇਜਿੰਗ ਐਪ ਤੋਂ ਥੋੜ੍ਹਾ ਅਲੱਗ ਹੈ। ਇਸ ਦਾ ਸਾਈਜ਼ 30 ਐੱਮ.ਬੀ. ਹੈ। ਇਹ ਮੈਸੇਜ ਐਪ ਆਮਤੌਰ ’ਤੇ ਬਿਜ਼ਨੈੱਸ ਮੈਸੇਜਿਗ ਲਈ ਡਿਜ਼ਾਇਨ ਕੀਤਾ ਗਿਆ ਹੈ ਪਰ ਕੁਇਕ ਹੀਲ ਨੇ ਇਸ ਐਪ ਨੂੰ ਯੂਜ਼ਰਸ ਲਈ ਖ਼ਤਰਨਾਕ ਦੱਸਿਆ ਹੈ।
ਇਹ ਵੀ ਪੜ੍ਹੋ– ਸਾਵਧਾਨ! ਕੋਵਿਡ ਸਬਸਿਡੀ ਦੇ ਨਾਂ ’ਤੇ ਲੋਕਾਂ ਨੂੰ ਇੰਝ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ
Free CamScanner
ਪਿਛਲੇ ਸਾਲ ਸਰਕਾਰ ਨੇ ਕਈ ਚੀਨੀ ਐਪਸ ’ਤੇ ਬੈਨ ਲਗਾਇਆ ਸੀ ਜਿਨ੍ਹਾਂ ’ਚ ਕੈਮਸਕੈਨਰ ਵੀ ਸ਼ਾਮਲ ਸੀ। ਉਂਝ ਤਾਂ ਕੈਮਸਕੈਨਰ ਕਾਫ਼ੀ ਕੰਮ ਦਾ ਅਤੇ ਸ਼ਾਨਦਾਰ ਐਪ ਸੀ ਪਰ ਉਸ ਦੇ ਨਾਲ ਸਕਿਓਰਿਟੀ ਦਾ ਖ਼ਤਰਾ ਸੀ। ਉਸ ਐਪ ਦੇ ਆਪਸ਼ਨ ਦੇ ਤੌਰ ’ਤੇ ਫ੍ਰੀ ਕੈਮਸਕੈਨਰ ਐਪ ਨੂੰ ਰਿਲੀਜ਼ ਕੀਤਾ ਗਿਆ ਹੈ ਪਰ ਇਸ ਵਿਚ ਵੀ ਜੋਕਰ ਮਾਲਵੇਅਰ ਹੈ। ਜੇਕਰ ਤੁਹਾਡੇ ਫੋਨ ’ਚ ਇਹ ਐਪ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ।
Super Message
ਸੁਪਰ ਮੈਸੇਜ ਐਪ ’ਚ ਪ੍ਰਿਡੀਕਟਿਵ ਇੰਟੈਲੀਜੈਂਸ ਦੀ ਸੁਪੋਰਟ ਮਿਲਦੀ ਹੈ। ਇਸ ਤੋਂ ਇਲਾਵਾ ਇਸ ਇਕ ਹੀ ਐਪ ਨਾਲ ਮੈਸੇਜਿੰਗ ਤੋਂ ਲੈ ਕੇ ਈ-ਮੇਲ ਤਕ ਦੀ ਸੁਵਿਧਾ ਮਿਲਦੀ ਹੈ। ਇਸ ਵਿਚ ਕਲਾਊਡ ਦੀ ਵੀ ਸੁਪੋਰਟ ਹੈ ਪਰ ਇਹ ਐਪ ਤੁਹਾਡੀ ਸਕਿਓਰਿਟੀ ਲਈ ਠੀਕ ਨਹੀਂ ਹੈ।
ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ
Element Scanner
ਇਹ ਐਪ ਖ਼ਾਸਤੌਰ ’ਤੇ ਕਿਸੇ ਪ੍ਰੇਜੈਂਟੇਸ਼ਨ ਜਾਂ ਪੀ.ਪੀ.ਟੀ. ਫਾਈਲ ਜਾਂ ਪੀ.ਡੀ.ਐੱਫ. ਫਾਈਲ ਤੋਂ ਟੈਕਸਟ ਨੂੰ ਕਾਪੀ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਐਪ ਰਾਹੀਂ ਵੀ ਤੁਹਾਡੇ ਫੋਨ ’ਚ ਜੋਕਰ ਮਾਲਵੇਅਰ ਪਹੁੰਚ ਸਕਦਾ ਹੈ।
Go Messages
ਗੋ ਮੈਸੇਜ ਐਪ ਦਾ ਇੰਟਰਫੇਸ ਕਾਫ਼ੀ ਹੱਦ ਤਕ ਵਟਸਐਪ ਵਰਗਾ ਹੈ। ਕਹਿਣ ਲਈ ਤਾਂ ਇਹ ਇਕ ਟੈਕਸਟ ਮੈਸੇਜਿੰਗ ਐਪ ਹੈ ਪਰ ਇਸ ਰਾਹੀਂ ਤੁਸੀਂ ਮਲਟੀਮੀਡੀਆ ਮੈਸੇਜ ਵੀ ਭੇਜ ਸਕਦੇ ਹੋ। ਇਸ ਵਿਚ ਕਈ ਤਰ੍ਹਾਂ ਦੇ ਇਮੋਜੀ ਅਤੇ ਜਿਫ ਫਾਈਲ ਦੀ ਸੁਪੋਰਟ ਮਿਲਦੀ ਹੈ।
ਇਹ ਵੀ ਪੜ੍ਹੋ– ਐਪਲ TV+ ਦਾ ਇਕ ਸਾਲ ਵਾਲਾ ਫ੍ਰੀ ਸਬਸਕ੍ਰਿਪਸ਼ਨ ਖ਼ਤਮ, 30 ਜੂਨ ਤੋਂ ਬਦਲ ਰਿਹਾ ਆਫਰ
Travel Wallpapers
ਇਹ ਇਕ ਵਾਲਪੇਪਰ ਐਪ ਹੈ। ਇਸ ਵਿਚ ਤੁਹਾਨੂੰ ਮੋਬਾਇਲ ਤੋਂ ਲੈ ਕੇ ਟੈਬਲੇਟ ਤਕ ਦੇ ਵਾਲਪੇਪਰ ਮਿਲਦੇ ਹਨ। ਇਸ ਐਪ ’ਤੇ ਐੱਚ.ਡੀ. ਵਾਲਪੇਪਰ ਮਿਲਦੇ ਹਨ। ਇਸ ਐਪ ਤੋਂ ਵਾਲਪੇਪਰ ਡਾਊਨਲੋਡ ਕਰਕੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ- ਫੇਸਬੁੱਕ ’ਤੇ ਵੀ ਸ਼ੇਅਰ ਕਰ ਸਕਦੇ ਹੋ।
Super SMS
ਇਸ ਐਪ ਨੂੰ ਮੈਸੇਜਿੰਗ ਦੇ ਨਾਲ-ਨਾਲ ਬੈਕਅਪ ਲਈ ਵੀ ਡਿਜ਼ਾਇਨ ਕੀਤਾ ਗਿਆ ਹੈ। ਇਹ ਐਪ ਹਰ ਤਰ੍ਹਾਂ ਦੇ ਮੈਸੇਜ ਦਾ ਬੈਕਅਪ ਲੈ ਸਕਦਾ ਹੈ ਪਰ ਕੁਇਕ ਹੀਲ ਮੁਤਾਬਕ, ਇਸ ਐਪ ’ਚ ਵੀ ਜੋਕਰ ਮਾਲਵੇਅਰ ਹੈ।
ਇਹ ਵੀ ਪੜ੍ਹੋ– iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ