ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps

Wednesday, Nov 24, 2021 - 01:39 PM (IST)

ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps

ਗੈਜੇਟ ਡੈਸਕ– ਜੋਕਰ ਮਾਲਵੇਅਰ ਇਕ ਵਾਰ ਫਿਰ ਵਾਪਸ ਆ ਗਿਆ ਹੈ। ਇਸ ਨਾਲ ਘੱਟੋ-ਘੱਟ 15 ਐਂਡਰਾਇਡ ਐਪਸ ਪ੍ਰਭਾਵਿਤ ਹੋਏ ਹਨ। ਇਸ ਕਾਰਨ ਐਂਡਰਾਇਡ ਫੋਨ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਬਾਰੇ ਇਕ ਸਾਈਬਰ ਸਕਿਓਰਿਟੀ ਫਰਮ ਨੇ ਅਲਰਟ ਕੀਤਾ ਹੈ। ਸਾਈਬਰ ਸਕਿਓਿਟੀ ਫਰਮ ਕੈਸਪਰਸਕਾਈ ਦੇ ਵਿਸ਼ਲੇਸ਼ਕ Tatyana Shishkova ਮੁਤਾਬਕ, ਜੇਕਰ ਮਾਲਵੇਅਰ ਤੋਂ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦੱਸ ਦੇਈਏ ਕਿ ਜੋਕਰ ਮਾਲਵੇਅਰ ਨੇ ਪਿਛਲੇ ਸਾਲ ਕਈ ਐਪਸ ਨੂੰ ਪ੍ਰਭਾਵਿਤ ਕੀਤਾ ਸੀ। 

ਇਹ ਵੀ ਪੜ੍ਹੋ– WhatsApp ’ਚ ਜਲਦ ਆ ਸਕਦੈ Instagram ਦਾ ਇਹ ਖਾਸ ਫੀਚਰ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਸਥਿਤੀ ਜ਼ਿਆਦਾ ਖਤਰਨਾਕ ਹੋਣ ’ਤੇ ਗੂਗਲ ਨੇ ਇਸ ਮਾਮਲੇ ’ਚ ਦਖਲ ਦਿੱਤਾ ਅਤੇ ਇੰਫੈਕਟਿਡ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ। ਗੂਗਲ ਨੇ ਇਹ ਕਦਮ ਯੂਜ਼ਰਸ ਨੂੰ ਸੁਰੱਖਿਅਤ ਰੱਖਣ ਲਈ ਚੁੱਕਿਆ ਸੀ। ਇਹ ਮਾਲਵੇਅਰ 2017 ਤੋਂ ਮੌਜੂਦ ਹੈ। ਇਹ ਵੱਖ-ਵੱਖ ਫਾਰਮ ’ਚ ਮੌਜੂਦ ਹੈ। 

ਕੀ ਹੈ Joker ਮਾਲਵੇਅਰ
ਜੋਕਰ ਮਾਲਵੇਅਰ ਨੂੰ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ। ਇਹ ਕਿਸੇ ਵੀ ਮੋਬਾਇਲ ਐਪਲੀਕੇਸ਼ਨ ’ਚ ਕਾਫੀ ਸਿਕ੍ਰੇਟ ਤਰੀਕੇ ਨਾਲ ਐਂਟਰੀ ਕਰਦੇ ਹਨ। ਜੋਕਰ ਐਪ ਬਿਨਾਂ ਤੁਹਾਡੀ ਜਾਣਕਾਰੀ ਦੇ ਮੋਬਾਇਲ ਤੋਂ ਪ੍ਰੀਮੀਅਮ ਸੇਵਾਵਾਂ ਦਾ ਸਬਸਕ੍ਰਿਪਸ਼ਨ ਐਕਟਿਵੇਟ ਕਰ ਦਿੰਦੇ ਹਨ। ਇਹ ਗੂਗਲ ਸਕਿਓਰਿਟੀ ਨੂੰ ਬਾਈਪਾਸ ਕਰ ਦਿੰਦੇ ਹਨ। ਇਨ੍ਹਾਂ ਐਪ ਨੂੰ ਗੂਗਲ ਐਪ ਸਟੋਰ ’ਤੇ ਲਿਸਟ ਕੀਤਾ ਜਾਂਦਾ ਹੈ। ਨਾਲ ਹੀ ਇਨ੍ਹਾਂ ਨੂੰ ਫਰਜ਼ੀ ਰੇਟਿੰਗ ਅਤੇ ਕੁਮੈਂਟ ਦਿੱਤੇ ਜਾਂਦੇ ਹਨ। ਜਦੋਂ ਇਨ੍ਹਾਂ ਐਪਸ ਨੂੰ ਯੂਜ਼ਰਸ ਡਾਊਨਲੋਡ ਕਰ ਲੈਂਦੇ ਹਨ, ਤਾਂ ਡਿਵੈਲਪਰ ਇਨ੍ਹਾਂ ਐਪਸ ਨੂੰ ਅਪਡੇਟ ਕਰਕੇ ਫੋਨ ’ਚ ਮਾਲਵੇਅਰ ਪਾ ਦਿੰਦੇ ਹਨ। 

Tatyana Shishkova ਨੇ ਜਿਨ੍ਹਾਂ ਐਪਸ ਨੂੰ ਲਿਸਟ ਕੀਤਾ ਹੈ, ਉਨ੍ਹਾਂ ’ਚੋਂ ਕਈ ਐਪਸ ਨੂੰ 50,000 ਤੋਂ ਜ਼ਿਆਦਾ ਵਾਰ ਇੰਸਟਾਲ ਕੀਤਾ ਗਿਆ ਹੈ। ਕਈ ਐਪਸ ਨੂੰ ਸੈਂਕੜੇ ਲੋਕਾਂ ਨੇ ਡਾਊਨਲੋਡ ਕੀਤਾ ਹੈ। ਇਥੇ ਤੁਹਾਨੂੰ ਜੋਕਰ ਮਾਲਵੇਅਰ ਨਾਲ ਪ੍ਰਭਾਵਿਤ ਐਪਸ ਦੀ ਲਿਸਟ ਦੱਸ ਰਹੇ ਹਾਂ...

ਇਹ ਵੀ ਪੜ੍ਹੋ– ਚੋਰੀ ਜਾਂ ਗੁੰਮ ਹੋਏ ਐਂਡਰਾਇਡ ਫੋਨ ’ਚੋਂ ਇੰਝ ਡਿਲੀਟ ਕਰੋ ਆਪਣਾ Paytm ਅਕਾਊਂਟ

  • Easy PDF Scanner
  • Now QRcode Scan
  • Super-Click VPN
  • Volune Booster Louder Sound Equalizer
  • Battery Charging Animation Bubble Effects
  • Smart TV Remote
  • Volume Boosting Hearing Aid
  • Flashlight Flash Alert on Call
  • Halloween Coloring
  • Classic Emoji Keyboard
  • Super Hero-Effect
  • Dazzling Keyboard
  • EmojiOne Keyboard
  • Battery Charging Animation Wallpaper
  • Blender Photo Editor-Easy Photo Background Editor

ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ


author

Rakesh

Content Editor

Related News