JioCinema ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਲਾਂਚ, ਫ੍ਰੀ ਦਾ ਕੰਮ ਖ਼ਤਮ! ਹੁਣ ਖਰਚਣੇ ਪੈਣਦੇ ਇੰਨੇ ਰੁਪਏ

Saturday, May 13, 2023 - 06:02 PM (IST)

JioCinema ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਲਾਂਚ, ਫ੍ਰੀ ਦਾ ਕੰਮ ਖ਼ਤਮ! ਹੁਣ ਖਰਚਣੇ ਪੈਣਦੇ ਇੰਨੇ ਰੁਪਏ

ਗੈਜੇਟ ਡੈਸਕ- ਪ੍ਰਸਿੱਧ ਸਟਰੀਮਿੰਗ ਪਲੇਟਫਾਰਮ ਜੀਓ ਸਿਨੇਮਾ ਨੇ ਆਪਣਾ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਲਾਂਚ ਕਰ ਦਿੱਤਾ ਹੈ। ਇਸ ਪਲਾਨ 'ਚ ਪ੍ਰੀਮੀਅਮ ਕੰਟੈਂਟ ਦੇਖਣ ਲਈ ਯੂਜ਼ਰਜ਼ ਨੂੰ ਚਾਰਜ ਦੇਣਾ ਹੋਵੇਗਾ। ਜੀਓ ਸਿਨੇਮਾ 'ਤੇ ਦਿਖਾਏ ਜਾਣ ਵਾਲੇ ਪ੍ਰਸਿੱਧ ਈਵੈਂਟ ਜਿਵੇਂ ਫੀਫਾ ਵਰਲਡ ਕੱਪ, ਆਈ.ਪੀ.ਐੱਲ. 2023 ਅਤੇ ਮੂਵੀ ਵਿਕਰਮ ਵੇਦਾ ਨੂੰ ਫ੍ਰੀ 'ਚ ਦੇਖਿਆ ਜਾ ਰਿਹਾ ਹੈ, ਜਿਸ ਨਾਲ ਜੀਓ ਸਿਨੇਮਾ ਯੂਜ਼ਰਜ਼ ਦੀ ਗਿਣਤੀ 'ਚ ਵਾਧਾ ਹੋਇਆ ਹੈ।

ਫ੍ਰੀ 'ਚ ਦੇਖ ਸਕੋਗੇ ਆਈ.ਪੀ.ਐੱਲ. ਦੇ ਮੈਚ

ਜੀਓ ਸਿਨੇਮਾ 'ਤੇ ਦਿਖਾਏ ਜਾਣ ਵਾਲੇ ਆਈ.ਪੀ.ਐੱਲ. ਸੀਜਨ ਨੂੰ ਫਿਲਹਾਲ ਫ੍ਰੀ ਰੱਖਿਆ ਗਿਆ ਹੈ। ਮਤਲਬ ਜੀਓ ਸਿਨੇਮਾ 'ਤੇ ਟਾਟਾ ਆਈ.ਪੀ.ਐੱਲ. ਦੇਖਣ ਲਈ ਕੋਈ ਚਾਰਜ ਨਹੀਂ ਦੇਣਾ ਹੋਵੇਗਾ।

ਕੀਮਤ

ਜੀਓ ਸਿਨੇਮਾ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਲਈ ਯੂਜ਼ਰਜ਼ ਨੂੰ ਸਾਲਾਨਾ 999 ਰੁਪਏ ਦਾ ਰੀਚਾਰਜ ਕਰਵਾਉਣਾ ਪਵੇਗਾ। ਜੀਓ ਸਿਨੇਮਾ ਦੇ ਸਿੰਗਲ ਰੀਚਾਰਜ 'ਚ 4 ਡਿਵਾਈਸ 'ਤੇ ਪ੍ਰੀਮੀਅਮ ਸੇਵਾਵਾਂ ਦਾ ਆਨੰਦ ਲਿਆ ਜਾ ਸਕੇਗਾ। ਅਜਿਹੀਆਂ ਰਿਪੋਰਟਾਂ ਹਨ ਕਿ ਕੰਪਨੀ ਵੱਲੋਂ ਮੰਥਲੀ ਅਤੇ ਤਿਮਾਹੀ ਅਤੇ ਛਮਾਹੀ ਪਲਾਨ ਨੂੰ ਲਾਂਚ ਕੀਤਾ ਜਾ ਰਿਹਾ ਹੈ।

ਜੀਓ ਸਿਨੇਮਾ ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਨੂੰ ਰੀਚਾਰਜ ਕਰਨ ਲਈ ਤੁਹਾਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਜੀਓ ਸਿਨੇਮਾ ਡਾਊਨਲੋਡ ਲਈ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਲਈ ਉਪਲੱਬਧ ਹੈ।

ਜੀਓ ਸਿਨੇਮਾ ਪ੍ਰੀਮੀਅਮ ਪਲਾਨ ਦਾ ਫਾਇਦਾ

ਜੀਓ ਸਿਨੇਮਾ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ 'ਚ ਯੂਜ਼ਰਜ਼ ਹਾਈ ਕੁਆਲਿਟੀ ਆਡੀਓ ਅਤੇ ਵੀਡੀਓ ਦੇਖ ਸਕਣਗੇ। ਨਾਲ ਹੀ ਫ੍ਰੀ ਵਰਜ਼ਨ ਤੋਂ ਅਲੱਗ ਪ੍ਰੀਮੀਅਮ ਸਬਸਕ੍ਰਿਪਸ਼ਨ 'ਚ ਵਿਸ਼ੇਸ਼ ਮੂਵੀ ਅਤੇ ਸ਼ੋਅਜ਼ ਦਾ ਆਨੰਦ ਲੈ ਸਕਣਗੇ। ਜੀਓ ਸਿਨੇਮਾ ਪ੍ਰੀਮੀਅਮ 'ਚ ਐੱਚ.ਬੀ.ਓ. ਦੇ ਸ਼ੋਅਜ਼ ਜਿਵੇਂ House of the Dragon ਨੂੰ ਦੇਖਿਆ ਜਾ ਸਕੇਗਾ।


author

Rakesh

Content Editor

Related News