ਜੀਓ ਦੀ ਵੱਡੀ ਸੌਗਾਤ, ਹੁਣ ਵਟਸਐਪ ਰਾਹੀਂ ਵੀ ਰੀਚਾਰਜ ਕਰ ਸਕਣਗੇ ਗਾਹਕ
Wednesday, Jun 09, 2021 - 05:06 PM (IST)
ਗੈਜੇਟ ਡੈਸਕ– ਰਿਲਾਇੰਸ ਜੀਓ ਥੋੜ੍ਹੇ ਸਮੇਂ ਬਾਅਦ ਹੀ ਆਪਣੇ ਗਾਹਕਾਂ ਨੂੰ ਨਵੇਂ-ਨਵੇਂ ਆਫਰ ਦੇ ਕੇ ਹੈਰਾਨ ਕਰਦੀ ਰਹਿੰਦੀ ਹੈ। ਜੀਓ ਗਾਹਕਾਂ ਦੀ ਨਜ਼ਰ ਸਸਤੇ 5ਜੀ ਸਮਾਰਟਫੋਨ ’ਤੇ ਤਾਂ ਪਹਿਲਾਂ ਤੋਂ ਹੀ ਹੈ ਪਰ ਉਸ ਤੋਂ ਪਹਿਲੰ ਜੀਓ ਨੇ ਆਪਣੇ ਗਾਹਕਾਂ ਦੀ ਇਕ ਹੋਰ ਵੱਡੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਰਿਲਾਇੰਸ ਜੀਓ ਦੇ ਗਾਹਕ ਹੁਣ ਵਟਸਐਪ ਰਾਹੀਂ ਵੀ ਰੀਚਾਰਜ ਕਰ ਸਕਣਗੇ। ਜੀਓ ਨੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ ਅਤੇ ਰੀਚਾਰਜ ਲਈ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ। ਦਰਅਸਲ ਜੀਓ ਦੇ ਗਾਹਕਾਂ ਨੂੰ ਰੀਚਾਰਜ ਲਈ ਕਿਸੇ ਹੋਰ ਸਰੋਤ ’ਤੇ ਨਿਰਭਰ ਰਹਿਣਾ ਪੈਂਦਾ ਸੀ ਜਿਸ ਤੋਂ ਬਾਅਦ ਕੰਪਨੀ ਨੇ ਇਹ ਸੁਵਿਧਾ ਦਿੱਤੀ ਹੈ।
ਵਟਸਐਪ ਰਾਹੀਂ ਕਰਵਾ ਸਕੋਗੇ ਹਰ ਤਰ੍ਹਾਂ ਦੇ ਰੀਚਾਰਜ
ਜੀਓ ਨੇ ਕਿਹਾ ਹੈ ਕਿ ਉਸ ਦੇ ਗਾਹਕ ਹੁਣ ਵਟਸਐਪ ਤੋਂ ਹੀ ਹਰ ਤਰ੍ਹਾਂ ਦੇ ਰੀਚਾਰਜ ਕਰਵਾ ਸਕਣਗੇ ਜਿਨ੍ਹਾਂ ’ਚ ਜੀਓ ਸਿਮ ਰੀਚਾਰਜ, ਜੀਓ ਫਾਈਬਰ ਰੀਚਾਰਜ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵਟਸਐਪ ’ਤੇ ਹੀ ਗਾਹਕਾਂ ਨੂੰ ਨਵੇਂ ਸਿਮ, ਐੱਮ.ਐੱਨ.ਪੀ., ਜੀਓ ਸਿਮ ਲਈ ਸੁਪੋਰਟ, ਜੀਓ ਫਾਈਬਰ ਲਈ ਕਸਟਮਰ ਸੁਪੋਰਟ ਅਤੇ ਜੀਓ ਮਾਰਟ ਲਈ ਵੀ ਕਸਟਮਰ ਸੁਪੋਰਟ ਦੀ ਸੁਵਿਧਾ ਮਿਲੇਗੀ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜੀਓ ਦਾ ਇਹ ਫੀਚਰ ਹਿੰਦੀ ਦੇ ਨਾਲ ਅੰਗਰੇਜੀ ’ਚ ਵੀ ਉਪਲੱਬਧ ਹੈ। ਰੀਚਾਰਜ ਲਈ ਗਾਹਕਾਂ ਨੂੰ 7000770007 ’ਤੇ ਵਟਸਐਪ ਤੋਂ Hi ਲਿਖਕੇ ਭੇਜਣਾ ਹੋਵੇਗਾ। ਪੇਮੈਂਟ ਲਈ ਗਾਹਕਾਂ ਨੂੰ ਯੂ.ਪੀ.ਆਈ., ਫੋਨਪੇ, ਐਮਾਜ਼ੋਨ ਪੇ ਵਰਗੇ ਹਰ ਤਰ੍ਹਾਂ ਦੇ ਆਪਸ਼ਨ ਮਿਲਣਗੇ।
ਮਿਲਣਗੀਆਂ ਇਹ ਸੁਵਿਧਾਵਾਂ
- ਗਾਹਕ ਜੀਓ ਸਿਮ ਨੂੰ ਵਟਸਐਪ ਤੋਂ ਰੀਚਾਰਜ ਕਰਵਾ ਸਕਣਗੇ।
- ਨਾਲ ਹੀ ਵਟਸਐਪ ਤੋਂ ਨਵਾਂ ਜੀਓ ਸਿਮ ਲੈ ਸਕਣਗੇ, ਨਾਲ ਹੀ ਪੋਰਟ-ਇਨ (ਐੱਮ.ਐੱਨ.ਪੀ.) ਕਰਵਾ ਸਕਣਗੇ।
- ਗਾਹਕਾਂ ਵਟਸਐਪ ਦੀ ਮਦਦ ਨਾਲ ਜੀਓ ਸਿਮ ਦੀ ਸੁਪੋਰਟ ਹਾਸਲ ਕਰ ਸਕਣਗੇ।
- ਗਾਹਕ ਜੀਓ ਫਾਈਬਰ ਦੇ ਸੰਬੰਧ ’ਚ ਵਟਸਐਪ ਤੋਂ ਸੁਪੋਰਟ ਹਾਸਲ ਕਰ ਸਕਣਗੇ।
- ਵਟਸਐਪ ਤੋਂ ਜੀਓ ਦੀ ਇੰਟਰਨੈੱਟ ਰੋਮਿੰਗ ਦੀ ਸੁਪੋਰਟ ਮਿਲ ਸਕੇਗੀ।
- ਗਾਹਕਾਂ ਨੂੰ ਜੀਓ ਮਾਰਟ ਦੀ ਸੁਪੋਰਟ ਮਿਲੇਗੀ।
- ਵਟਸਐਪ ਦੀ ਮਦਦ ਨਾਲ ਜੀਓ ਗਾਹਕ ਨੂੰ ਮਲਟੀਪਲ ਲੈਂਗਵੇਜ ਦੀ ਸੁਪੋਰਟ ਮਿਲੇਗੀ। ਹਾਲਾਂਕਿ, ਸ਼ੁਰੂਆਤ ’ਚ ਇਹ ਸੁਵਿਧਾ ਹਿੰਦੀ ਅਤੇ ਅੰਗਰੇਜੀ ’ਚ ਉਪਲੱਬਧ ਹੋਵੇਗੀ। ਇਸ ਤੋਂ ਬਾਅਦ ਹੋਰ ਭਾਸ਼ਾਵਾਂ ’ਚ ਇਸ ਸੁਵਿਧਾ ਦਾ ਮਜ਼ਾ ਲਿਆ ਜਾ ਸਕੇਗਾ।