Jio ਦਾ ਖ਼ਾਸ ਆਫਰ, ਇਕ ਰਿਚਾਰਜ 'ਚ ਚੱਲੇਗਾ ਕਈ ਲੋਕਾਂ ਦਾ ਫੋਨ, ਸਿਰਫ ਇੰਨੇ ਰੁਪਏ ਹੈ ਕੀਮਤ

Sunday, Feb 26, 2023 - 02:37 PM (IST)

Jio ਦਾ ਖ਼ਾਸ ਆਫਰ, ਇਕ ਰਿਚਾਰਜ 'ਚ ਚੱਲੇਗਾ ਕਈ ਲੋਕਾਂ ਦਾ ਫੋਨ, ਸਿਰਫ ਇੰਨੇ ਰੁਪਏ ਹੈ ਕੀਮਤ

ਗੈਜੇਟ ਡੈਸਕ- ਜੀਓ ਦੇ ਪੋਰਟਫੋਲੀਓ 'ਚ ਤੁਹਾਨੂੰ ਕਈ ਰਿਚਾਰਜ ਪਲਾਨ ਮਿਲਦੇ ਹਨ। ਕੰਪਨੀ ਸਸਤੇ-ਮਹਿੰਗੇ ਕਈ ਤਰ੍ਹਾਂ ਦੇ ਪਲਾਨ ਆਫਰ ਕਰਦੀ ਹੈ। ਜੇਕਰ ਤੁਸੀਂ ਜੀਓ ਪੋਸਟਪੇਡ ਗਾਹਕ ਹੋ ਤਾਂ ਕੰਪਨੀ ਦੇ ਇਕ ਬੇਹੱਦ ਖ਼ਾਸ ਆਫਰ ਦਾ ਫਾਇਦਾ ਤੁਹਾਨੂੰ ਮਿਲ ਸਕਦਾ ਹੈ। ਅਸੀਂ ਗੱਲ ਕਰ ਰਹੇ ਹਾਂ 'ਜੀਓ ਫੈਮਲੀ ਰਿਚਾਰਜ ਪਲਾਨ' ਦੀ ਯਾਨੀ ਇਕ ਰਿਚਾਰਜ 'ਚ ਕਈ ਲੋਕਾਂ ਦੇ ਫੋਨ ਚੱਲ ਸਕਦੇ ਹਨ। 

ਕੰਪਨੀ ਇਸ ਤਰ੍ਹਾਂ ਦੇ ਕਈ ਪਲਾਨ ਆਫਰ ਕਰਦੀ ਹੈ। ਇਸ ਵਿਚ ਤੁਹਾਨੂੰ ਦੋ ਯੂਜ਼ਰਜ਼ ਤੋਂ ਲੈ ਕੇ ਚਾਰ ਯੂਜ਼ਰਜ਼ ਤਕ ਲਈ ਪਲਾਨ ਮਿਲਦਾ ਹੈ। ਜੀਓ ਦੇ ਪੋਸਟਪੇਡ ਪਲਾਨ ਦੀ ਸ਼ੁਰੂਆਤ 399 ਰੁਪਏ ਤੋਂ ਹੁੰਦੀ ਹੈ ਪਰ ਫੈਮਲੀ ਪਲਾਨ ਲਈ ਤੁਹਾਨੂੰ ਘੱਟੋ-ਘੱਟ 599 ਰੁਪਏ ਖਰਚ ਕਰਨੇ ਹੋਣਗੇ। ਇਸ ਪਲਾਨ 'ਚ ਮੇਨ ਯੂਜ਼ਰ ਤੋਂ ਇਲਾਵਾ ਇਕ ਹੋਰ ਯੂਜ਼ਰ ਦਾ ਸਿਮ ਐਕਟਿਵ ਰਹੇਗਾ। ਆਓ ਜਾਣਦੇ ਹਾਂ ਇਸ ਪਲਾਨ ਦੀ ਡਿਟੇਲ।

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

ਦੋ ਲੋਕਾਂ ਦਾ ਚੱਲੇਗਾ ਫੋਨ

ਤੁਸੀਂ ਇਸਨੂੰ ਜੀਓ ਦਾ ਸਭ ਤੋਂ ਸਸਤਾ ਫੈਮਲੀ ਪਲਾਨ ਵੀ ਕਹਿ ਸਕਦੇ ਹੋ। ਇਸ ਵਿਚ ਗਾਹਕ ਨੂੰ 100 ਜੀ.ਬੀ. ਡਾਟਾ ਹਰ ਬਿਲਿੰਗ ਸਾਈਕਲ ਲਈ ਮਿਲਦਾ ਹੈ। ਡਾਟਾ ਮਿਲਮਟ ਖਤਮ ਹੋਣ ਤੋਂ ਬਾਅਦ ਗਾਹਕ ਨੂੰ 10 ਰੁਪਏ ਪ੍ਰਤੀ ਜੀ.ਬੀ. ਖਰਚ ਕਰਨੇ ਹੋਣਗੇ। ਜੀਓ ਪਲਾਨ 'ਚ ਗਾਹਕਾਂ ਨੂੰ 200 ਜੀ.ਬੀ. ਡਾਟਾ ਰੋਲ ਓਵਰ ਦੀ ਸੁਵਿਧਾ ਵੀ ਮਿਲਦੀ ਹੈ। 

ਇਹ ਵੀ ਪੜ੍ਹੋ– 50 ਲੱਖ ਰੁਪਏ ਤੋਂ ਵੀ ਮਹਿੰਗਾ ਵਿਕਿਆ 16 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸੀਅਤ

ਦੋ ਤੋਂ ਵੱਧ ਲੋਕਾਂ ਦਾ ਚੱਲੇਗਾ ਫੋਨ

ਜੇਕਰ ਤੁਸੀਂ ਤਿੰਨ ਲੋਕਾਂ ਲਈ ਪਲਾਨ ਚਾਹੁੰਦੇ ਹੋ ਤਾਂ 799 ਰੁਪਏ ਵਾਲਾ ਰਿਚਾਰਜ ਚੁਣ ਸਕਦੇ ਹੋ। ਇਸ ਵਿਚ 150 ਜੀ.ਬੀ. ਡਾਟਾ ਪੂਰੀ ਮਿਆਦ ਲਈ ਮਿਲਦਾ ਹੈ। ਇਸ ਵਿਚ ਮੇਨ ਯੂਜ਼ਰ ਇਕੱਠੇ ਦੋ ਐਡੀਸ਼ਨਲ ਯੂਜ਼ਰਜ਼ ਜੋੜ ਸਕਦਾ ਹੈ। ਜੀਓ ਦਾ ਇਹ ਪਲਾਨ ਅਨਲਿਮਟਿਡ ਕਾਲਿੰਗ ਅਤੇ ਡੇਲੀ 100 ਐੱਸ.ਐੱਮ.ਐੱਸ. ਦੇ ਨਾਲ ਆਉਂਦਾ ਹੈ। ਇਸ ਵਿਚ ਵੀ ਗਾਹਕਾਂ ਨੂੰ ਓ.ਟੀ.ਟੀ. ਪਲਾਨ ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਚਾਰ ਯੂਜ਼ਰਜ਼ ਲਈ ਜਿਓ ਦਾ ਫੈਮਲੀ ਪਲਾਨ 999 ਰੁਪਏ 'ਚ ਆਉਂਦਾ ਹੈ। 

ਇਹ ਵੀ ਪੜ੍ਹੋ– ਤੁਹਾਡੇ ਕੱਪੜਿਆਂ ਦੇ ਹਿਸਾਬ ਨਾਲ ਰੰਗ ਬਦਲੇਗੀ 'ਐਪਲ ਵਾਚ', ਪੇਟੈਂਟ ਹੋਇਆ ਲੀਕ


author

Rakesh

Content Editor

Related News