ਜੀਓ ਦਾ ਜ਼ਬਰਦਸਤ ਪਲਾਨ, 42GB ਡਾਟਾ ਦੇ ਨਾਲ ਮਿਲਦਾ ਹੈ JioSaavn Pro ਦਾ ਫ੍ਰੀ ਸਬਸਕ੍ਰਿਪਸ਼ਨ
Monday, Aug 21, 2023 - 12:53 PM (IST)
ਗੈਜੇਟ ਡੈਸਕ- ਉਂਝ ਤਾਂ ਜੀਓ ਦੇ ਪਲਾਨ ਬਾਰੇ ਲੋਕਾਂ ਨੂੰ ਜਾਣਕਾਰੀ ਹੈ ਪਰ ਕੁਝ ਅਜਿਹੇ ਪਲਾਨ ਵੀ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਹੀ ਘੱਟ ਜਾਣਕਾਰੀ ਹੈ। ਜੀਓ ਦੇ ਕੁਝ ਪਲਾਨ JioSaavn Pro ਦੇ ਫ੍ਰੀ ਸਬਸਕ੍ਰਿਪਸ਼ਨ ਦੇ ਨਾਲ ਆਉਂਦੇ ਹਨ। ਜੇਕਰ ਤੁਸੀਂ ਮਿਊਜ਼ਿਕ ਦੇ ਦੀਵਾਨੇ ਹੋ ਤਾਂ ਤੁਹਾਡੇ ਲਈ ਇਹ ਇਕ ਚੰਗੀ ਖਬਰ ਹੈ। ਅੱਜ ਦੀ ਇਸ ਰਿਪੋਰਟ 'ਚ ਅਸੀਂ ਜੀਓ ਦੇ ਇਕ ਅਜਿਹੇ ਪ੍ਰੀਪੇਡ ਪਲਾਨ ਬਾਰੇ ਦੱਸਾਂਗੇ ਜਿਸ ਵਿਚ ਭਰਪੂਰ ਡਾਟਾ ਮਿਲਦਾ ਹੈ ਅਤੇ ਨਾਲ JioSaavn Pro ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ।
ਜੀਓ ਕੋਲ ਇਕ 269 ਰੁਪਏ ਦਾ ਪਲਾਨ ਹੈ ਜਿਸ ਵਿਚ JioSaavn Pro ਦਾ ਫ੍ਰੀ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਵਿਚ ਕੁੱਲ 42 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ 'ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਡੇਲੀ ਡਾਟਾ ਕੋਟਾ ਖਤਮ ਹੋਣ ਤੋਂ ਬਾਅਦ ਡਾਟਾ ਦੀ ਸਪੀਡ 64Kbps ਹੋ ਜਾਵੇਗੀ। ਇਸ ਪਲਾਨ 'ਚ ਗਾਹਕਾਂ ਨੂੰ JioSaavn Pro ਤੋਂ ਇਲਾਵਾ JioCloud, JioCinema ਅਤੇ JioTV ਦਾ ਫ੍ਰੀ ਐਕਸੈਸ ਮਿਲੇਗਾ।
ਇਸ ਪਲਾਨ ਤਹਿਤ ਗਾਹਕਾਂ ਨੂੰ ਅਨਲਿਮਟਿਡ 5ਜੀ ਡਾਟਾ ਵੀ ਮਿਲੇਗਾ। ਜੇਕਰ ਤੁਹਾਡੇ ਇਲਾਕੇ 'ਚ ਜੀਓ ਦਾ 5ਜੀ ਨੈੱਟਵਰਕ ਹੈ ਅਤੇ ਤੁਹਾਡੇ ਕੋਲ 5ਜੀ ਫੋਨ ਹੈ ਤਾਂ ਇਸ ਪਲਾਨ ਤਹਿਤ ਤੁਸੀਂ ਅਨਲਿਮਟਿਡ 5ਜੀ ਡਾਟਾ ਦਾ ਇਸਤੇਮਾਲ ਕਰ ਸਕੋਗੇ।
ਜੀਓ ਦੇ ਕੁਝ ਹੋਰ ਪਲਾਨ ਵੀ ਹਨ ਜਿਨ੍ਹਾਂ ਦੇ ਨਾਲ JioSaavn Pro ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਜੀਓ ਦੇ 529 ਰੁਪਏ, 739 ਰੁਪਏ ਅਤੇ 789 ਰੁਪਏ ਵਾਲੇ ਪਲਾਨ ਦੇ ਨਾਲ ਜੀਓਸਾਵਨ ਪ੍ਰੋ ਦਾ ਸਬਸਕ੍ਰਿਪਸ਼ਨ ਮਿਲਦਾ ਹੈ।