ਗੂਗਲ ਦੇ ਨਾਲ ਜੀਓ ਲਾਂਚ ਕਰੇਗਾ ਸਭ ਤੋਂ ਸਸਤਾ 5ਜੀ ਫੋਨ, ਜਾਣੋ ਫੀਚਰਜ਼

08/29/2022 4:58:07 PM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਲਿਮਟਿਡ ਦੀ ਅੱਜ ਯਾਨੀ ਸੋਮਵਾਰ ਨੂੰ 45ਵੀਂ ਸਾਲਾਨਾ ਆਮ ਬੈਠਕ ਹੋਈ। ਇਸ ਬੈਠਕ ’ਚ ਜੀਓ 5ਜੀ ਸੇਵਾਵਾਂ ਨੂੰ ਲਾਂਚ ਕਰਨ ਦੇ ਐਲਾਨ ਦੇ ਨਾਲ ਹੀ ਕੰਪਨੀ ਨੇ ‘ਜੀਓ ਫੋਨ 5ਜੀ’ ਨੂੰ ਲਾਂਚ ਕਰਨ ਦਾ ਐਲਾਨ ਵੀ ਕੀਤਾ। ਜੀਓ ਫੋਨ 5ਜੀ ਨੂੰ ਗੂਗਲ ਅਤੇ ਕੁਆਲਕਾਮ ਦੇ ਨਾਲ ਸਾਂਝੇਦਾਰੀ ’ਚ ਲਾਂਚ ਕੀਤਾ ਜਾਵੇਗਾ। ਇਹ 5ਜੀ ਕੁਨੈਕਟੀਵਿਟੀ ਵਾਲਾ ਸਭ ਤੋਂ ਸਸਤਾ ਫੋਨ ਵੀ ਹੋਵੇਗਾ। ਇਸ ਫੋਨ ਨੂੰ ਕੁਆਲਕਾਮ ਦੇ ਸਨੈਪਡ੍ਰੈਗਨ 480 5ਜੀ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ।

ਜੀਓ ਫੋਨ 5ਜੀ ਦੇ ਸੰਭਾਵਿਤ ਫੀਚਰਜ਼
ਜੀਓ ਫੋਨ 5ਜੀ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ IPS LCD ਡਿਸਪਲੇਅ ਮਿਲ ਸਕਦੀ ਹੈ ਜੋ 1600x720 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਫੋਨ ਦੇ ਨਾਲ ਸਨੈਪਡ੍ਰੈਗਨ 480 5ਜੀ ਪ੍ਰੋਸੈਸਰ ਅਤੇ 4 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਮਿਲੇਗੀ। ਦੱਸ ਦੇਈਏ ਕਿ ਇਹ ਸਭ ਤੋਂ ਸਸਤਾ 5ਜੀ ਪ੍ਰੋਸੈਸਰ ਹੈ। 

ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਜੀਓ ਫੋਨ 5ਜੀ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਫੋਨ ’ਚ 5000mAh ਦੀ ਬੈਟਰੀ ਵੇਖਣ ਨੂੰ ਮਿਲ ਸਕਦੀ ਹੈ, ਜਿਸ ਵਿਚ 18 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ। ਫੋਨ ’ਚ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਮਿਲ ਸਕਦਾ ਹੈ। 


Rakesh

Content Editor

Related News