ਜਿਓ ਮਿਊਜ਼ਿਕ, ਸਪਾਟੀਫਾਈ ਵਰਗੀਆਂ ਐਪਸ ਨੂੰ ਟੱਕਰ ਦੇਵੇਗੀ ਇਹ ਐਪ, ਭਾਰਤ 'ਚ ਹੋਈ ਲਾਂਚ
Thursday, Mar 05, 2020 - 12:04 AM (IST)

ਗੈਜੇਟ ਡੈਸਕ—ਭਾਰਤ 'ਚ ਟਿਕਟਾਕ ਸਭ ਤੋਂ ਜ਼ਿਆਦਾ ਮਸ਼ਹੂਰ ਸੋਸ਼ਲ ਮੀਡੀਆ ਐਪ ਹੈ। ਆਪਣੇ ਐਪ ਦੀ ਮਸ਼ਹੂਰਤਾ ਨੂੰ ਦੇਖਦੇ ਹੋਏ ਟਿਕਟਾਕ ਦੀ ਪੈਰੰਟ ਕੰਪਨੀ ਬਾਈਟਡਾਂਸ ਨਵੇਂ ਫੀਚਰਸ ਵੀ ਸਮੇਂ-ਸਮੇਂ 'ਤੇ ਪੇਸ਼ ਕਰਦੀ ਰਹਿੰਦੀ ਹੈ, ਉੱਥੇ ਹੁਣ ਕੰਪਨੀ ਨੇ ਭਾਰਤ 'ਚ ਆਪਣੀ ਇਕ ਨਵੀਂ ਮਿਊਜ਼ਕ ਐਪ Resso ਲਾਂਚ ਕੀਤੀ ਹੈ। ਬਾਈਟਡਾਂਸ ਦੀ Resso ਐਪ ਦਾ ਸਿੱਧਾ ਮੁਕਾਬਲਾ ਜਿਓ ਮਿਊਜ਼ਿਕ, ਗਾਣਾ, ਸਪਾਟੀਫਾਈ ਵਰਗੀ ਮਿਊਜ਼ਿਕ ਐਪ ਨਾਲ ਹੋਵੇਗਾ। ਬਾਈਟਡਾਂਸ ਨੇ Resso ਐਪ ਨੂੰ ਸੋਸ਼ਲ ਮਿਊਜ਼ਿਕ ਸਟ੍ਰੀਮਿੰਗ ਐਪ ਨਾਂ ਦਿੱਤਾ ਹੈ।
ਰੈਸੋ ਐਪ ਦੀ ਖਾਸੀਅਤ ਇਹ ਹੈ ਕਿ ਇਸ 'ਚ ਗਾਣਾ ਸੁਣਨ ਤੋਂ ਇਲਾਵਾ ਤੁਸੀਂ ਆਪ ਵੀ ਕੈਰੋਓਕੇ ਨਾਲ ਗਾਣਾ ਗਾ ਸਕਦੇ ਹੋ। ਗਾਣ ਲਈ ਤੁਹਾਨੂੰ ਕਈ ਸਾਰੇ ਮਿਊਜ਼ਿਕ ਟ੍ਰੈਕ ਅਤੇ ਲਿਅਰਿਕਸ ਮਿਲਣਗੇ। ਇਸ ਐਪ 'ਤੇ ਯੂਜ਼ਰਸ ਆਪਣੇ ਕੰਟੈਂਟ ਵੀ ਸ਼ੇਅਰ ਕਰ ਸਕਣਗੇ ਅਤੇ ਕਾਮੈਂਟ ਕਰ ਸਕਣਗੇ। ਲਿਅਰਿਕਸ ਮਿਊਜ਼ਿਕ ਨਾਲ ਡਿਸਪਲੇਅ 'ਤੇ ਦਿਖਣਗੇ ਜਿਸ ਦੀ ਮਦਦ ਨਾਲ ਯੂਜ਼ਰਸ ਆਪਣਾ ਗਾਣਾ ਵੀ ਗਾ ਸਕਣਗੇ।
ਅਜੇ ਤਕ ਕਿਸੇ ਮਿਊਜ਼ਿਕ ਐਪ 'ਚ ਲਿਅਕਿਰਸ ਦੀ ਸੁਵਿਧਾ ਨਹੀਂ ਹੈ। ਅਜਿਹੇ 'ਚ ਰੈਸੋ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ। ਇਸ 'ਚ ਜਿਮ, ਰਿਲੈਕਸ ਵਰਗੇ ਕਈ ਮੋਡਸ ਵੀ ਦਿੱਤੇ ਗਏ ਹਨ। ਰੇਸੋ ਮਿਊਜ਼ਿਕ ਐਪ 'ਚ ਕਿਸੇ ਗਾਣੇ 'ਤੇ ਕੀਤਾ ਗਿਆ ਕੁਮੈਂਟ ਪਬਲਿਕ ਹੋਵੇਗਾ ਜਿਸ ਨੂੰ ਕੋਈ ਵੀ ਦੇਖ ਸਕੇਗਾ।
ਵੈਸੇ ਤਾਂ ਰੈਸੋ ਐਪ ਫ੍ਰੀ ਹੈ ਪਰ ਕੁਝ ਖਾਸ ਸੁਵਿਧਾਵਾਂ ਲਈ ਤੁਹਾਨੂੰ ਪੈਸੇ ਦੇਣਗੇ ਹੋਣਗੇ। ਐਂਡ੍ਰਾਇਡ ਲਈ ਰੈਸੋ ਐਪ ਦੀ ਮਾਸਿਕ ਪੇਡ ਸਰਵਿਸ 99 ਰੁਪਏ ਹੈ ਅਤੇ ਆਈਫੋਨ ਲਈ 199 ਰੁਪਏ ਹੈ। ਪੇਡ ਸਰਵਿਸ ਲੈਣ 'ਤੇ ਯੂਜ਼ਰਸ ਨੂੰ ਮਿਊਜ਼ਕ ਡਾਊਨਲੋਡ ਕਰਨ ਅਤੇ ਹਾਈ ਕੁਆਲਟੀ ਆਡੀਓ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਇਹ ਐਪ ਅਜੇ ਤਕ ਪੰਜ ਲੱਖ ਲੋਕਾਂ ਨੇ ਡਾਊਨਲੋਡ ਕਰ ਲਈ ਹੈ।