Jio ਨੇ ਪੇਸ਼ ਕੀਤਾ ਕੈਸ਼ਬੈਕ ਆਫਰ, ਰਿਚਾਰਜ 'ਤੇ ਮਿਲੇਗਾ 100 ਰੁਪਏ ਦਾ ਫ਼ਾਇਦਾ

09/12/2018 3:51:06 PM

ਗੈਜੇਟ ਡੈਸਕ- ਰਿਲਾਇੰਸ ਜਿਓ (Reliance Jio) ਨੂੰ ਪਿਛਲੇ ਹਫ਼ਤੇ ਦੋ ਸਾਲ ਪੂਰੇ ਹੋ ਗਏ। ਦੂਜੀ ਵਰੇਗੰਢ ਦੇ ਮੌਕੇ 'ਤੇ ਜਿਓ ਨੇ ਗਾਹਕਾਂ ਨੂੰ ਕਈ ਸੌਗਾਤਾਂ ਦਿੱਤੀਆਂ। ਜਿਵੇਂ ਕਿ ਸਭ ਤੋਂ ਪਹਿਲਾਂ ਕੰਪਨੀ ਨੇ ਪੰਜ ਦਿਨਾਂ ਲਈ ਰੋਜ਼ਾਨਾ 2 ਜੀ. ਬੀ. ਡਾਟਾ, Cadbury Dairy Milk ਚਾਕਲੇਟ ਦੇ ਨਾਲ 1 ਜੀ. ਬੀ ਮੁਫਤ ਡਾਟਾ ਦਿੱਤਾ ਸੀ। ਹੁਣ ਕੰਪਨੀ PhonePe ਦੇ ਰਾਹੀਂ 300 ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਰੀਚਾਰਜ 'ਤੇ 50 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਕੰਪਨੀ ਵਲੋਂ ਪਹਿਲਾਂ ਮਿਲੇ 50 ਰੁਪਏ ਦੇ ਵਾਊਚਰ ਦਾ ਇਸਤੇਮਾਲ ਕਰਨ ਤੇ 50 ਰੁਪਏ ਦਾ ਕੈਸ਼ਬੈਕ ਮਿਲਨ ਤੋਂ ਬਾਅਦ ਰੀਚਾਰਜ ਪੈਕ ਤੁਹਾਨੂੰ 100 ਰੁਪਏ ਤੱਕ ਸਸਤਾ ਪਵੇਗਾ।PunjabKesari

ਦੱਸ ਦੇਈਏ ਕਿ ਇਹ ਕੈਸ਼ਬੈਕ ਆਫਰ ਸਿਰਫ ਇਕ ਵਾਰ ਲਈ ਹੀ ਵੈਲੀਡ ਹੈ, ਇਹ ਆਫਰ 21 ਸਤੰਬਰ ਨੂੰ ਖ਼ਤਮ ਹੋ ਜਾਵੇਗਾ। ਇਸ ਆਫਰ ਦਾ ਫ਼ਾਇਦਾ ਤੁਹਾਨੂੰ ਉਦੋਂ ਮਿਲੇਗਾ ਜਦੋਂ ਤੁਸੀਂ PhonePe ਰਾਹੀਂ 300 ਜਾਂ ਉਸ ਤੋਂ ਜ਼ਿਆਦਾ ਦਾ ਰੀਚਾਰਜ ਕਰਾਉਂਦੇ ਹਨ। ਯੂਜ਼ਰਸ ਚਾਅਣ ਤਾਂ BHIM UPI ਦੇ ਰਾਹੀਂ ਵੀ ਰੀਚਾਰਜ ਕਰ ਸਕਦੇ ਹੋ ਪਰ ਟਰਾਂਜੈਕਸ਼ਨ ਫੋਨ ਪੇ ਦੇ ਰਾਹੀਂ ਹੋਣੀ ਚਾਹੀਦੀ ਹੈ। PhonePe ਐਪ 'ਚ ਪੇਮੈਂਟ ਲਈ ਡੈਬਿਟ, ਕ੍ਰੈਡਿਟ ਕਾਰਡ, ਨੈੱਟ ਬੈਕਿੰਗ ਤੇ ਵਾਲੇਟ ਦੀ ਸਹੂਲਤ ਮੌਜੂਦ ਹੈ। ਇਸ ਆਫਰ ਦਾ ਫ਼ਾਇਦਾ ਤੁਸੀਂ MyJio ਐਪ ਤੇ ਕੰਪਨੀ ਦੀ ਆਧਿਕਾਰਤ ਵੈੱਬਸਾਈਟ Jio.com ਤੋਂ ਰੀਚਾਰਜ ਕਰਨ ਤੇ ਵੀ ਲੈ ਸਕਦੇ ਹੋ। 

PunjabKesari

300 ਰੁਪਏ ਤੋਂ ਉਪਰ ਸਭ ਤੋਂ ਸਸਤਾ ਰੀਚਾਰਜ ਪੈਕ 349 ਰੁਪਏ ਦਾ ਹੈ। ਟਰਾਂਜੈਕਸ਼ਨ ਦੇ 24 ਘੰਟੇ ਦੇ ਅੰਦਰ 50 ਰੁਪਏ ਦਾ ਫੋਨ ਪੇ ਗਿਫਟ ਵਾਊਚਰ ਕ੍ਰੈਡਿਟ ਹੋ ਜਾਵੇਗਾ। ਕੈਸ਼ਬੈਕ ਦਾ ਇਸਤੇਮਾਲ, ਰਿਚਾਰਜ, ਬਿੱਲ, ਫੋਨ ਪੇ ਪਾਰਟਨਰ ਸਟੋਰ 'ਤੇ ਕੀਤਾ ਜਾ ਸਕੇਗਾ।


Related News