Jio Fiber launch : ਜਾਣੋ, ਫ੍ਰੀ TV ਪਲਾਨ ਤੇ ਆਫਰ ਦੀ ਪੂਰੀ ਡੀਟੇਲ

Friday, Sep 06, 2019 - 12:10 AM (IST)

ਗੈਜੇਟ ਡੈਸਕ—ਰਿਲਾਇੰਸ ਜਿਓ ਦੀ ਹੋਮ ਬ੍ਰਾਬੈਂਡ ਸਰਵਿਸ ਗੀਗਾਫਾਇਬਰ ਲਾਂਚ ਹੋ ਗਈ ਹੈ। ਜਿਓ ਫਾਇਬਰ ਦੇ ਰੈਂਟਲ ਪਲਾਨ 699 ਰੁਪਏ ਤੋਂ 8,499 ਰੁਪਏ ਦੀ ਰੇਂਜ 'ਚ ਹੈ। 699 ਰੁਪਏ ਵਾਲੇ ਪਲਾਨ 'ਚ 100 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲੇਗੀ। ਉੱਥੇ 8,499 ਰੁਪਏ ਵਾਲ ਪਲਾਨ 'ਚ ਯੂਜ਼ਰਸ ਨੂੰ 1ਜੀ.ਬੀ.ਪੀ.ਐੱਸ. ਤਕ ਦੀ ਸਪੀਡ ਮਿਲੇਗੀ। ਗੋਲਡ ਅਤੇ ਇਸ ਤੋਂ ਉੱਤੇ ਵਾਲੇ ਪਲਾਨ 'ਚ ਟੈਲੀਵੀਜ਼ਨ ਮਿਲੇਗਾ। ਗੋਲਡ ਪਲਾਨ ਦਾ ਮੰਥਲੀ ਰੈਂਟਲ 1,299 ਰੁਪਏ ਹੈ। ਉੱਥੇ, ਇਸ ਤੋਂ ਉੱਤੇ ਡਾਇਮੰਡ ਪਲਾਨ ਹੈ, ਜਿਸ ਦਾ ਮੰਥਲੀ ਰੈਂਟਲ 2,499 ਰੁਪਏ ਹੈ। ਪਲੈਟੀਨਮ ਪਲਾਨ ਦਾ ਮੰਥਲੀ ਰੈਂਟਲ 3,999 ਰੁਪਏ ਹੈ। ਜਦਕਿ ਸਭ ਤੋਂ ਮਹਿੰਗਾ ਪਲਾਨ ਟਾਈਟੈਨਿਅਮ ਹੈ। ਇਸ ਪਲਾਨ ਦਾ ਮੰਥਲੀ ਰੈਂਟਲ 8,999 ਰੁਪਏ ਹੈ। ਇਸ ਤੋਂ ਇਲਾਵਾ ਸਾਲ 2020 ਦੇ ਮੱਧ ਤੱਕ ਜਿਓ ਗੀਗਾ ਫਾਈਬਰ ਦੇ ਪ੍ਰੀਮੀਅਮ ਗਾਹਕ ਘਰ ਬੈਠੇ ਫਿਲਮ ਦੀ ਰਿਲੀਜ਼ ਵਾਲੇ ਦਿਨ ਹੀ ਉਸ ਨੂੰ ਵੇਖ ਸਕਣਗੇ। ਇਸ ਨੂੰ ਜਿਓ ਨੇ 'ਫਸਰਟ ਡੇ ਫਸਰਟ ਸ਼ੋ' ਦਾ ਨਾਂ ਦਿੱਤਾ ਹੈ। ਅਜੇ ਤੱਕ ਕੰਪਨੀ ਸਰਵਿਸ ਨੂੰ ਸ਼ੁਰੂ ਕਰਨ ਲਈ ਕੋਈ ਚਾਰਜ ਨਹੀਂ ਲੈ ਰਹੀ ਹੈ, ਬਸ ਇਕ ਸਕਿਓਰਿਟੀ ਫੀਸ ਸ਼ੁਰੂ ਕਰਨੀ ਪਵੇਗੀ ਜੋ ਕੁਨੈਕਸ਼ਨ ਕਟਵਾਉਣ ਤੋਂ ਬਾਅਦ ਵਾਪਸ ਲੈ ਲਈ ਜਾਵੇਗੀ।

699 ਰੁਪਏ ਵਾਲਾ ਪਲਾਨ
ਜਿਓ ਦਾ ਸ਼ੁਰੂਆਤੀ ਪਲਾਨ Bronze ਹੈ। ਇਸ 'ਚ ਯੂਜ਼ਰਸ ਨੂੰ 100ਐੱਮ.ਬੀ.ਪੀ.ਐੱਸ. ਤਕ ਦੀ ਸਪੀਡ ਮਿਲੇਗੀ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਡਾਟਾ (100GB+50GB ਐਕਸਟਰਾ) ਮਿਲੇਗਾ। ਇਸ ਪਲਾਨ 'ਚ ਫ੍ਰੀ ਵਾਇਸ ਕਾਲਿੰਗ ਦਾ ਫਾਇਦਾ ਮਿਲੇਗਾ।

849 ਰੁਪਏ ਵਾਲਾ ਪਲਾਨ
849 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ 100 ਐੱਮ.ਬੀ.ਪੀ.ਐੱਸ. ਤਕ ਦੀ ਸਪੀਡ ਮਿਲੇਗੀ। ਇਸ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਡਾਟਾ (200GB+200GB ਐਕਸਟਰਾ) ਮਿਲੇਗਾ। ਪਲਾਨ 'ਚ ਯੂਜ਼ਰਸ ਨੂੰ ਫ੍ਰੀ ਵਾਇਸ ਕਾਲਿੰਗ ਦਾ ਫਾਇਦਾ ਮਿਲੇਗਾ।

1,299 ਰੁਪਏ ਵਾਲੇ ਪਲਾਨ 'ਚ ਫ੍ਰੀ ਮਿਲੇਗਾ ਟੀ.ਵੀ.
ਜਿਓ ਦੇ 1,299 ਰੁਪਏ ਵਾਲੇ ਗੋਲਡ ਪਲਾਨ 'ਚ ਯੂਜ਼ਰਸ ਨੂੰ 250 mbps ਦੀ ਸਪੀਡ ਮਿਲੇਗੀ। ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ (500GB+250GB ਐਕਸਟਰਾ) ਡਾਟਾ ਮਿਲੇਗਾ। ਯੂਜ਼ਰਸ ਨੂੰ ਇਸ ਪਲਾਨ 'ਚ ਫ੍ਰੀ ਵਾਇਸ ਕਾਲਿੰਗ ਦਾ ਫਾਇਦਾ ਮਿਲੇਗਾ। ਇਸ ਪਲਾਨ 'ਚ ਯੂਜ਼ਰਸ ਨੂੰ 4ਕੇ ਸਮਾਰਟ ਟੈਲੀਵੀਜ਼ਨ ਮਿਲੇਗਾ।

PunjabKesari

2,499 ਰੁਪਏ ਵਾਲੇ ਮੰਥਲੀ ਪਲਾਨ ਦੀ ਡੀਟੇਲਸ
ਰਿਲਾਇੰਸ ਜਿਓ ਦੇ 2,499 ਰੁਪਏ ਵਾਲੇ ਡਾਇਮੰਡ ਪਲਾਨ 'ਚ ਯੂਜ਼ਰਸ ਨੂੰ 500 mbps ਦੀ ਸਪੀਡ ਮਿਲੇਗੀ। ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਡਾਟਾ (1250 GB+250GB ਐਕਸਟਰਾ) ਮਿਲੇਗਾ। ਯੂਜ਼ਰਸ ਨੂੰ ਇਸ ਪਲਾਨ 'ਚ ਫ੍ਰੀ ਵਾਇਸ ਕਾਲਿੰਗ ਦਾ ਵੀ ਫਾਇਦਾ ਮਿਲੇਗਾ। ਯੂਜ਼ਰਸ ਆਪਣੇ ਲੈਂਡਲਾਈਨ ਫੋਨ ਤੋਂ ਦੇਸ਼ 'ਚ ਕਿਸੇ ਵੀ ਨੰਬਰ 'ਤੇ ਫ੍ਰੀ ਕਾਲ ਕਰ ਸਕਣਗੇ। 2,499 ਰੁਪਏ ਵਾਲੇ ਪਲਾਨ 'ਚ 24 ਇੰਚ ਦਾ ਐੱਚ.ਡੀ. ਟੀ.ਵੀ. ਮਿਲੇਗਾ।

PunjabKesari

3,999 ਰੁਪਏ ਵਾਲੇ ਪਲਾਨ 'ਚ 1Gbps ਦੀ ਸਪੀਡ
ਰਿਲਾਇੰਸ ਜਿਓ ਦੇ 3,999 ਰੁਪਏ ਵਾਲੇ ਪਲੈਟਿਨਮ ਪਲਾਨ 'ਚ ਯੂਜ਼ਰਸ ਨੂੰ 1Gbps ਦੀ ਸਪੀਡ ਮਿਲੇਗੀ। ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਡਾਟਾ (2500 GB) ਮਿਲੇਗਾ। ਯੂਜ਼ਰਸ ਨੂੰ ਇਸ ਪਲਾਨ 'ਚ ਫ੍ਰੀ ਵਾਇਸ ਕਾਲਿੰਗ ਦਾ ਵੀ ਫਾਇਦਾ ਮਿਲੇਗਾ। ਯੂਜ਼ਰਸ ਆਪਣੇ ਲੈਂਡਲਾਈਨ ਫੋਨ ਤੋਂ ਦੇਸ਼ 'ਚ ਕਿਸੇ ਵੀ ਨੰਬਰ 'ਤੇ ਫ੍ਰੀ ਕਾਲ ਕਰ ਸਕਣਗੇ। 3,999 ਰੁਪਏ ਵਾਲੇ ਪਲਾਨ 'ਚ 32 ਇੰਚ ਦਾ ਐੱਚ.ਡੀ. ਟੀ.ਵੀ. ਮਿਲੇਗਾ।

PunjabKesari

8,499 ਰੁਪਏ ਵਾਲੇ ਪਲਾਨ 'ਚ 43 ਇੰਚ ਦਾ ਟੀ.ਵੀ.
ਜਿਓ ਦੇ 8,499 ਰੁਪਏ ਵਾਲੇ ਮੰਥਲੀ ਪਲਾਨ 'ਚ ਯੂਜ਼ਰਸ ਨੂੰ 1Gbps ਤਕ ਦੀ ਸਪੀਡ ਮਿਲੇਗੀ। ਇਸ ਪਲਾਨ 'ਚ ਯੂਜ਼ਰਸ ਨੂੰ 43 ਇੰਚ ਦਾ 4ਕੇ ਟੀ.ਵੀ. ਮਿਲੇਗਾ। ਇਸ ਟੈਲੀਵੀਜ਼ਨ ਦਾ MRP 44,990 ਰੁਪਏ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਇਕ ਮਹੀਨੇ 'ਚ 5000 ਜੀ.ਬੀ. ਡਾਟਾ ਮਿਲੇਗਾ।

PunjabKesari


Karan Kumar

Content Editor

Related News