ਬ੍ਰਾਡਬੈਂਡ ਸਪੀਡ ’ਚ ‘ਜਿਓ ਫਾਈਬਰ’ ਸਭ ਤੋਂ ਅੱਗੇ, ਦੂਜੇ ਨੰਬਰ ’ਤੇ ਇਹ ਕੰਪਨੀ

02/17/2020 1:51:40 PM

ਗੈਜੇਟ ਡੈਸਕ– ਦੇਸ਼ ਦੀ ਮਸ਼ਹੂਰ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜਿਓ ਫਾਈਬਰ ਨੇ ਇਕ ਵਾਰ ਫਿਰ ਕਮਾਲ ਕਰਕੇ ਦਿਖਾਇਆ ਹੈ। ਬ੍ਰਾਡਬੈਂਡ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਜਿਓ ਫਾਈਬਰ 3.63 Mbps ਦੀ ਔਸਤ ਸਪੀਡ ਨਾਲ ਟਾਪ ’ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜਿਓ ਫਾਈਬਰ ਦੀ ਸਪੀਡ ’ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਇਸ ਵਾਰ ਸਾਹਮਣੇ ਆਏ ਅੰਕੜਿਆਂ ’ਚ ਜਿਓ ਨੇ ਆਪਣੀਆਂ ਸਾਰੀਆਂ ਵਿਰੋਧੀ ਕੰਪਨੀਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਹ ਅੰਕੜੇ Netflix ISP ਸਪੀਡ ਟੈਸਟ ਰਾਹੀਂ ਸਾਹਮਣੇ ਆਏ ਹਨ। 

ਅਮਰੀਕੀ ਵੀਡੀਓ ਸਟਰੀਮਿੰਗ ਪਲੇਟਫਾਰਮ Netflix ਵੀਡੀਓ ਤੋਂ ਇਲਾਵਾ ਇੰਟਰਨੈੱਟ ਸਰਵਿਸ ਪ੍ਰੋਵਾਈਡਰਾਂ ਦੀ ਸਪੀਡ ਦੇ ਅੰਕੜੇ ਵੀ ਜਾਰੀ ਕਰਦਾ ਹੈ। Netflix ISP ਸਪੀਡ ਟੈਸਟ ਰਾਹੀਂ ਸਾਹਮਣੇ ਆਈ ਰਿਪੋਰਟ ’ਚ ਜਿਥੇ ਜਿਓ ਫਾਈਬਰ 3.63 Mbps ਦੀ ਔਸਤ ਸਪੀਡ ਦੇ ਨਾਲ ਏਅਰਟੈੱਲ ਅਤੇ Spectra ਵਰਗੀਆਂ ਮਸ਼ਹੂਰ ਕੰਪਨੀਆਂ ਨੂੰ ਪਿੱਛੇ ਛੱਡਦੇ ਹੋਏ ਟਾਪ ’ਤੇ ਪਹੁੰਚਣ ’ਚ ਸਫਲ ਰਹੀ। ਸਪੱਸ਼ਟ ਕਰ ਦੇਈਏ ਕਿ ਇਹ ਅੰਕੜੇ ਜਨਵਰੀ 2020 ਦੇ ਹਨ। 

Netflix ISP ਸਪੀਡ ਟੈਸਟ ’ਚ ਜਿਥੇ ਜਿਓ ਫਾਈਬਰ ਨੇ ਪਹਿਲੇ ਸਥਾਨ ’ਤੇ ਆਪਣੀ ਥਾਂ ਬਣਾਈ ਹੈ ਉਥੇ ਹੀ ਦੂਜੇ ਸਥਾਨ ’ਤੇ 7 ਸਟਾਰ ਡਿਜੀਟਲ, ਤੀਜੇ ਸਥਾਨ ’ਤੇ ਸਪੈਕਟਰਾ ਅਤੇ ਫਿਰ ਏਅਰਟੈੱਲ ਵਰਗੀਆਂ ਕੰਪਨੀਆਂ ਸ਼ਾਮਲ ਹਨ। ਬ੍ਰਾਡਬੈਂਡ ਲਿਸਟ ਦੀ ਗੱਲ ਕਰੀਏ ਤਾਂ 7 ਸਟਾਰ ਡਿਜੀਟਲ ਦੀ ਔਸਤ ਸਪੀਡ 3.60 Mbps ਰਹੀ। ਜਦਕਿ ਸਪੈਕਟਰਾ ਦੀ ਔਸਤ ਸਪੀਡ 3.50 Mbps ਦਰਜ ਕੀਤੀ ਗਈ। ਉਥੇ ਹੀ ਯੂ ਬ੍ਰਾਡਬੈਂਡ ਦੀ ਔਸਤ ਸਪੀਡ 3.41 Mbps ਦਰਜ ਹੋਈ। 


Related News