ਜੀਓ ਦਾ ਇਕ ਸਾਲ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ, ਮਿਲਣਗੇ ਇਹ ਫਾਇਦੇ

03/26/2022 3:47:30 PM

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਈ.ਪੀ.ਐੱਲ. ਦੇ ਖ਼ਾਸ ਮੌਕੇ ’ਤੇ ਕਈ ਪਲਾਨ ਅਪਡੇਟ ਕੀਤੇ ਹਨ। ਇਸਤੋਂ ਇਲਾਵਾ ਜੀਓ ਨੇ 555 ਰੁਪਏ ਦਾ ਇਕ ਡਾਟਾ ਐਡ ਆਨ ਪਲਾਨ ਵੀ ਲਾਂਚ ਕੀਤਾ ਹੈ। ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਜੀਓ ਦੇ ਸਾਰੇ ਪਲਾਨ ਕੁਝ ਦਿਨ ਪਹਿਲਾਂ ਹੀ ਮਹਿੰਗੇ ਹੋਏ ਹਨ ਪਰ ਉਸਤੋਂ ਬਾਅਦ ਵੀ ਜੀਓ ਦੇ ਪਲਾਨਹੋਰ ਦੋਵਾਂ ਕੰਪਨੀਆਂ ਦੇ ਮੁਕਾਬਲੇ ਸਸਤੇ ਹਨ। ਜੀਓ ਕੋਲ ਦੋ ਤਰ੍ਹਾਂਦੇ ਪ੍ਰੀਪੇਡ ਪਲਾਨ  ਹਨ ਜਿਨ੍ਹਾਂ ’ਚੋਂ ਪਹਿਲਾ ਸਮਾਰਟਫੋਨ ਲਈ ਹੈ ਅਤੇ ਦੂਜਾ ਜੀਓ ਫੋਨ ਲਈ ਹੈ। ਅੱਜ ਅਸੀਂ ਤੁਹਾਨੂੰ ਜੀਓ ਦੇ ਇਕ ਅਜਿਹੇ ਪਲਾਨ ਬਾਰੇ ਦੱਸਾਂਗੇ ਜਿਸਦੀ ਕੀਮਤ ਸਿਰਫ 899 ਰੁਪਏ ਹੈ ਅਤੇ ਤੁਹਾਨੂੰ ਇਸ ਪਲਾਨ ’ਚ ਜੀਓ ਦੇ ਹਿਸਾਬ ਨਾਲ ਪੂਰੇ 12 ਮਹੀਨਿਆਂ (28 ਦਿਨਾਂ ਦਾ ਮਹੀਨਾ) ਦੀ ਮਿਆਦ ਮਿਲਦੀ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ...

ਮਿਲੇਗੀ 336 ਦਿਨਾਂ ਦੀ ਮਿਆਦ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਪਲਾਨ ਜੀਓ ਦੇ ਸਾਰੇ ਯੂਜ਼ਰਸ ਲਈ ਨਹੀਂ ਹੈ। ਇਹ ਪਲਾਨ ਸਿਰਫ ਜੀਓ ਫੋਨ ਯੂਜ਼ਰਸ ਲਈ ਹੈ। ਜੀਓ ਦੇ ਇਸ ਪਲਾਨ ਦੀ ਕੀਮਤ 899 ਰੁਪਏ ਹੈ। ਇਸ ਪਲਾਨ ’ਚ ਕੁੱਲ 336 ਦਿਨਾਂ ਦੀ ਮਿਆਦ ਮਿਲਦੀ ਹੈ ਯਾਨੀ ਜੀਓ ਦੇ ਹਿਸਾਬ ਨਾਲ 12 ਮਹੀਨਿਆਂ ਦੀ ਮਿਾਦ ਹੈ ਕਿਉਂਕਿ ਜੀਓ ਦੇ ਹਿਸਾਬ ਨਾਲ 28 ਦਿਨਾਂ ਦਾ ਮਹੀਨਾ ਹੁੰਦਾ ਹੈ। 

PunjabKesari

ਮਿਲੇਗਾ 24 ਜੀ.ਬੀ. ਹਾਈ-ਸਪੀਡ ਡਾਟਾ
ਜੀਓ ਫੋਨ ਦੇ ਇਸ ਪਲਾਨ ’ਚ ਮਿਲਣ ਵਾਲੇ ਡਾਟਾ ਦੀ ਗੱਲ ਕਰੀਏ ਤਾਂ ਇਸ ਵਿਚ 24 ਜੀ.ਬੀ. ਡਾਟਾ ਮਿਲਦਾ ਹੈ ਯਾਨੀ ਹਰ ਮਹੀਨੇ 2 ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ। ਇਸ ਪਲਾਨ ’ਚ ਤੁਹਾਨੂੰ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ ਅਤੇ ਹਰ ਮਹੀਨੇ 50 SMS  ਮਿਲਣਗੇ।


Rakesh

Content Editor

Related News