ਜੀਓ ਨੇ ਮਾਰੀ ਪਲਟੀ, ਇਕ ਦਿਨ ’ਚ ਹੀ ਬਦਲ ਦਿੱਤੇ ਆਪਣੇ 1 ਰੁਪਏ ਵਾਲੇ ਪਲਾਨ ਦੇ ਫਾਇਦੇ
Friday, Dec 17, 2021 - 11:19 AM (IST)
ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਪਣੇ ਸਭ ਤੋਂ ਸਸਤੇ 1 ਰੁਪਏ ਵਾਲੇ ਰੀਚਾਰਜ ਪਲਾਨ ਨੂੰ ਬੁੱਧਵਾਰ ਨੂੰ ਹੀ ਲਾਂਚ ਕੀਤਾ ਹੈ ਅਤੇ ਹੁਣ ਇਕ ਦਿਨ ਬਾਅਦ ਕੰਪਨੀ ਨੇ ਪਲਟੀ ਮਾਰਦੇ ਹੋਏ ਇਸ ਵਿਚ ਮਿਲਣ ਵਾਲੇ ਫਾਇਦਿਆਂ ’ਚ ਬਦਲਾਅ ਕਰ ਦਿੱਤਾ ਹੈ।
ਪਹਿਲਾਂ ਕੰਪਨੀ ਇਸ 1 ਰੁਪਏ ਵਾਲੇ ਪਲਾਨ ’ਚ 30 ਦਿਨਾਂ ਦੀ ਮਿਆਦ ਅਤੇ 100 ਐੱਮ.ਬੀ. ਹਾਈ ਸਪੀਡ ਡਾਟਾ ਆਫਰ ਕਰ ਰਹੀ ਸੀ, ਜਿਸ ਵਿਚ ਹੁਣ ਕੰਪਨੀ ਨੇ ਬਦਲਾਅ ਕਰ ਦਿੱਤਾ ਹੈ। ਹੁਣ ਇਸ 1 ਰੁਪਏ ਵਾਲੇ ਪਲਾਨ ’ਚ 100 ਐੱਮ.ਬੀ. ਦੀ ਥਾਂ 10 ਐੱਮ.ਬੀ. ਡਾਟਾ ਸ਼ੋਅ ਹੋ ਰਹਾ ਹੈ ਅਤੇ ਇਸਦੀ ਮਿਆਦ ਨੂੰ ਵੀ 30 ਦਿਨਾਂ ਤੋਂ 1 ਦਿਨ ਕਰ ਦਿੱਤਾ ਗਿਆ ਹੈ। 10 ਐੱਮ.ਬੀ. ਡਾਟਾ ਦਾ ਇਸਤੇਮਾਲ ਹੋਣ ਤੋਂ ਬਾਅਦ ਸਪੀਡ ਘੱਟ ਕੇ 64 Kbps ਦੀ ਰਹਿ ਜਾਵੇਗੀ।
ਇਹ ਵੀ ਪੜ੍ਹੋ– Vi ਨੇ ਲਾਂਚ ਕੀਤੇ 4 ਨਵੇਂ ਪਲਾਨ, ਸ਼ੁਰੂਆਤੀ ਕੀਮਤ 155 ਰੁਪਏ, ਜਾਣੋ ਫਾਇਦੇ
ਇਹ ਪਲਾਨ ਮਾਈ ਜੀਓ ਐਪ ’ਚ ਮੌਜੂਦ ਅਦਰਸ ਸੈਕਸ਼ਨ ’ਚ ਸ਼ੋਅ ਹੋ ਰਿਹਾ ਹੈ। ਅਜੇ ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਕਿ ਕੰਪਨੀ ਨੇ ਇਹ ਪਲਾਨ ਆਖ਼ਿਰ ਕਿਉਂ ਲਾਂਚ ਕੀਤਾ ਹੈ ਅਤੇ ਇਸ ਵਿਚ ਵਾਰ-ਵਾਰ ਬਦਲਾਅ ਕਿਉਂ ਹੋ ਰਹੇ ਹਨ।
ਇਹ ਵੀ ਪੜ੍ਹੋ– ਅੰਬਾਨੀ ਨੇ 5ਜੀ ਸੇਵਾਵਾਂ ਨੂੰ ਲਾਗੂ ਕਰਨ, ਸੇਵਾਵਾਂ ਦੇ ਸਸਤਾ ਹੋਣ ਦੀ ਕੀਤੀ ਵਕਾਲਤ