ਜਿਓ ਦਾ ਨਵਾਂ ਆਫਰ, 399 ਰੁਪਏ ਜਾਂ ਮਹਿੰਗੇ ਰੀਚਾਰਜ ''ਤੇ 2,599 ਰੁਪਏ ਦਾ ਫਾਇਦਾ

Thursday, Nov 09, 2017 - 05:03 PM (IST)

ਜਿਓ ਦਾ ਨਵਾਂ ਆਫਰ, 399 ਰੁਪਏ ਜਾਂ ਮਹਿੰਗੇ ਰੀਚਾਰਜ ''ਤੇ 2,599 ਰੁਪਏ ਦਾ ਫਾਇਦਾ

ਜਲੰਧਰ- ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਹਰ ਦੂਜੇ ਹਫਤੇ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਹੈ। ਅਜੇ ਦੀਵਾਲੀ ਤੋਂ ਠੀਕ ਪਹਿਲਾਂ ਹੀ ਕੰਪਨੀ ਨੇ ਆਪਣੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ 'ਚ ਬਦਲਾਅ ਕੀਤੇ ਸਨ। ਹੁਣ ਕੰਪਨੀ ਇਕ ਵਾਰ ਫਿਰ ਕੈਸ਼ਬੈਕ ਆਫਰ ਦੇ ਨਾਲ ਵਾਪਸ ਆ ਗਈ ਹੈ। ਇਹ ਕੈਸ਼ਬੈਕ ਆਫਰ ਜਿਓ ਪ੍ਰਾਈਮ ਗਾਹਕਾਂ ਲਈ ਹੈ। ਕੰਪਨੀ ਮੁਤਾਬਕ 399 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਹਰ ਰੀਚਾਰਜ 'ਤੇ ਗਾਹਕਾਂ ਨੂੰ 2,599 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾਵੇਗਾ। 
ਜਿਓ 399 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਹਰ ਰੀਚਾਰਜ 'ਤੇ 400 ਰੁਪਏ ਦਾ ਕੈਸ਼ਬੈਕ ਵਾਊਚਰ ਦੇਵੇਗੀ। ਇਸ ਤੋਂ ਇਲਾਵਾ ਰਿਲਾਇੰਸ ਜਿਓ ਨੇ ਡਿਜੀਟਲ ਵਾਲੇਟ ਦੇ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਤਹਿਤ ਹਰ ਰੀਚਾਰਜ 'ਤੇ 300 ਰੁਪਏ ਤੱਕ ਦਾ ਇੰਸਟੈਂਟ ਕੈਸ਼ਬੈਕ ਦਿੱਤਾ ਜਾਵੇਗਾ। ਜਿਓ ਨੇ ਇਸ ਕੈਸ਼ਬੈਕ ਆਫਰ ਲਈ ਲੀਡਿੰਗ ਈ-ਕਾਮਰਸ ਕੰਪਨੀਆਂ ਦੇ ਨਾਲ ਵੀ ਸਾਂਝੇਦਾਰੀ ਕੀਤੀ ਹੈ ਜਿਸ ਤਹਿਤ ਰੀਚਾਰਜ 'ਤੇ 1,899 ਰੁਪਏ ਦਾ ਕੈਸ਼ਬੈਕ ਵਾਊਚਰ ਦਿੱਤਾ ਜਾਵੇਗਾ। ਪਾਰਟਨਰ ਵਾਲੇਟ 'ਚ ਅਮੇਜ਼ਨ ਪੇਅ, ਪੇ.ਟੀ.ਐੱਮ., ਮੋਬਿਕਵਿਕ, ਫੋਨ ਪੇਅ, ਐਕਸਿਸ ਪੇਅ ਅਤੇ ਫ੍ਰੀਚਾਰਜ ਸ਼ਾਮਿਲ ਹਨ ਜਿਥੋਂ ਤੁਸੀਂ ਕੈਸ਼ਬੈਕ ਲੈ ਸਕਦੇ ਹੋ। 
ਇਸ ਤੋਂ ਇਲਾਵਾ ਰਿਲਾਇੰਸ ਜਿਓ ਸਪੈਸ਼ਲ ਵਾਊਚਰ ਰਾਹੀਂ ਈ-ਕਾਮਰਸ ਪਾਰਟਨਰਸ ਜਿਵੇਂ ਏ.ਜੀ.ਓ., ਯਾਤਰਾ ਡਾਟ ਕਾਮ ਅਤੇ ਰਿਲਾਇੰਸ ਟ੍ਰੈਂਡ 'ਤੇ ਵਾਊਚਰ ਰੀਡੀਮ ਕਰਵਾ ਸਕਦੇ ਹਨ। ਜਿਓ ਪ੍ਰਾਈਮ ਗਾਹਕਾਂ ਨੂੰ ਯਾਤਰਾ ਡਾਟ ਕਾਮ ਰਾਹੀਂ ਬੁੱਕ ਕੀਤੀ ਗਈ ਡੋਮੈਸਟਿਕ ਫਲਾਈਟ ਟਿਕਟ 'ਤੇ 1,000 ਰੁਪਏ ਦਾ ਆਫਰ ਮਿਲੇਗਾ। ਹਾਲਾਂਕਿ ਇਕ ਪਾਸੇ ਦੀ ਯਾਤਰਾ ਲਈ ਸਿਰਫ 500 ਰੁਪਏ ਦਾ ਹੀ ਡਿਸਕਾਊਂਟ ਦਿੱਤਾ ਜਾਵੇਗਾ। 
ਰਿਲਾਇੰਸ ਟ੍ਰੈਂਡਸ ਰਾਹੀਂ ਸ਼ਾਪਿੰਗ ਕਰਨ 'ਤੇ ਜਿਓ ਪ੍ਰਾਈਮ ਗਾਹਕਾਂ ਨੂੰ 1,999 ਰੁਪਏ ਦੀ ਖਰੀਦਾਰੀ 'ਤੇ 500 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। 
Ajio ਦੀ ਵੈੱਬਸਾਈਟ 'ਤੇ ਸ਼ਾਪਿੰਗ ਕਰਨ ਵਾਲੇ ਰਿਲਾਇੰਸ ਜਿਓ ਪ੍ਰਾਈਮ ਗਾਹਕਾਂ ਨੂੰ 1,500 ਰੁਪਏ ਦੀ ਖਰੀਦਾਰੀ 'ਤੇ 399 ਰੁਪਏ ਦਾ Ajio ਵਾਊਚਰ ਮਿਲੇਗਾ। 
ਕੰਪਨੀ ਮੁਤਾਬਕ ਜਿਓ ਦੇ ਇਹ ਸਾਰੇ ਪ੍ਰਾਈਮ ਆਫਰਸ 10 ਨਵੰਬਰ ਤੋਂ 25 ਨਵੰਬਰ ਤੱਕ ਹੀ ਵੈਲਿਡ ਹੋਣਗੇ। ਜਿਓ ਕੈਸ਼ਬੈਕ ਵਾਊਚਰ 50 ਰੁਪਏ ਦੇ 8 ਟੋਕਨ ਹੋਣਗੇ ਜੋ ਮਾਈ ਜਿਓ ਐਪ 'ਤੇ ਲਿਣਗੇ। ਇਸ ਨੂੰ 15 ਨਵੰਬਰ ਤੋਂ ਰੀਡੀਮ ਕਰਵਾ ਸਕਦੇ ਹੋ।


Related News