ਜਿਓ ਦਾ ਬੰਪਰ ਆਫਰ, ਰੀਚਾਰਜ ਕਰਵਾਉਣ ''ਤੇ ਮਿਲੇਗਾ 2020 ਤਕ ਦਾ ਕੈਸ਼ਬੈਕ

01/05/2020 7:05:15 PM

ਗੈਜੇਟ ਡੈਸਕ—ਨਵੇਂ ਸਾਲ 'ਚ ਰਿਲਾਇੰਸ ਜਿਓ ਆਪਣੇ ਯੂਜ਼ਰਸ ਲਈ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਇਸ ਆਫਰ ਤਹਿਤ ਕੰਪਨੀ 149 ਰੁਪਏ ਜਾਂ ਉਸ ਤੋਂ ਉੱਤੇ ਦੇ ਪਲਾਨ 'ਤੇ ਕੈਸ਼ਬੈਕ ਦੇ ਰਹੀ ਹੈ। ਜਿਓ ਦਾ ਇਹ ਆਫਰ 15 ਜਨਵਰੀ 2020 ਤਕ ਵੈਲਿਡ ਹੋਵੇਗਾ। ਇਸ ਆਫਰ ਦਾ ਲਾਭ ਯੂਜ਼ਰਸ ਆਪਣੇ ਜਿਓ ਨੰਬਰ ਨੂੰ ਵੱਖ-ਵੱਖ ਪੇਮੈਂਟ ਐਪ ਤੋਂ ਰੀਚਾਰਜ ਕਰਨ 'ਤੇ ਲੈ ਸਕਦੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਇਸ ਆਫਰ ਅਤੇ ਕਿਸ ਐਪ ਤੋਂ ਰੀਚਾਰਜ ਕਰਨ 'ਤੇ ਕਿੰਨਾ ਕੈਸ਼ਬੈਕ ਮਿਲੇਗਾ।

ਰਿਲਾਇੰਸ ਜਿਓ ਦਾ ਐਮਾਜ਼ੋਨ ਕੈਸ਼ਬੈਕ ਆਫਰ
ਐਮਾਜ਼ੋਨ ਰਾਹੀਂ ਰਿਲਾਇੰਸ ਜਿਓ ਨੰਬਰ ਨੂੰ ਰੀਚਾਰਜ ਕਰਵਾਉਣ ਵਾਲੇ ਯੂਜ਼ਰਸ ਨੂੰ 300 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਇਹ ਆਫਰ ਨਵੇਂ ਅਤੇ ਮੌਜੂਦਾ ਯੂਜ਼ਰਸ ਦੋਵਾਂ ਲਈ ਹੈ। ਐਮਾਜ਼ੋਨ ਦੇ ਰਿਲਾਇੰਸ ਜਿਓ ਆਫਰ ਦਾ ਲਾਭ ਇਕ ਯੂਜ਼ਰ ਇਕ ਵਾਰ ਹੀ ਲੈ ਸਕਦੇ ਹਨ। ਦਸ ਦੇਈਏ ਕਿ ਇਹ ਆਫਰ ਜਨਵਰੀ 2020 ਦੇ ਪਹਿਲੇ ਰੀਚਾਰਜ ਲਈ ਹੀ ਵੈਲਿਡ ਹੈ।

ਰਿਲਾਇੰਸ ਜਿਓ ਐਮਾਜ਼ੋਨ ਪੇਅ ਕੈਸ਼ਬੈਕ ਆਫਰ
ਐਮਾਜ਼ੋਨ ਪੇਅ UPI ਤੋਂ ਰੀਚਾਰਜ ਕਰਵਾਉਣ ਵਾਲੇ ਯੂਜ਼ਰਸ ਨੂੰ 149 ਰੁਪਏ ਜਾਂ ਉਸ ਤੋਂ ਉੱਤੇ ਦੇ ਰੀਚਾਰਜ 'ਤੇ 25 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਆਫਰ ਦਾ ਫਾਇਦਾ ਯੂਜ਼ਰਸ ਨੂੰ ਜਨਵਰੀ 2020 ਦੇ ਪਹਿਲੇ ਰੀਚਾਰਜ 'ਤੇ ਹੀ ਮਿਲੇਗਾ ਅਤੇ ਇਹ ਪ੍ਰਤੀ ਯੂਜ਼ਰ ਇਕ ਯੂਜ਼ਰ ਦੀ ਪਾਲਿਸੀ ਨਾਲ ਆਉਂਦਾ ਹੈ। 25 ਰੁਪਏ ਦਾ ਫਲੈਟ ਡਿਸਕਾਊਂਟ ਪਾਉਣ ਲਈ MyJio ਐਪ ਜਾਂ jio.com ਤੋਂ ਰੀਚਾਰਜ ਕਰਵਾਉਣਾ ਜ਼ਰੂਰੀ ਹੈ।

PunjabKesari

ਰਿਲਾਇੰਸ ਜਿਓ ਦਾ ਪੇਅ.ਟੀ.ਐੱਮ. ਕੈਸ਼ਬੈਕ ਆਫਰ
ਪੇਅ.ਟੀ.ਐੱਮ. ਕੈਸ਼ਬੈਕ ਆਫਰ ਤਹਿਤ ਯੂਜ਼ਰਸ ਨੂੰ 2020 ਰੁਪਏ ਦਾ ਪੇਅ.ਟੀ.ਐੱਮ. ਕੈਸ਼ਬੈਕ ਵਾਊਚਰ ਮਿਲੇਗਾ। ਇਹ ਆਫਰ ਨਵੇਂ ਰੀਚਾਰਜ ਯੂਜ਼ਰਸ ਨਾਲ ਹੀ ਮੌਜੂਦਾ ਰੀਚਾਰਜ ਯੂਜ਼ਰਸ ਲਈ ਉਪਲੱਬਧ ਹੈ। ਆਫਰ ਦਾ ਲਾਭ ਲੈਣ ਲਈ ਯੂਜ਼ਰਸ ਨੂੰ ਘਟੋ-ਘੱਟ 149 ਰੁਪਏ ਵਾਲੇ ਪਲਾਨ ਦੇ ਰੀਚਾਰਜ ਕਰਵਾਉਣਾ ਹੋਵੇਗਾ। ਦੱਸ ਦੇਈਏ ਕਿ ਕੈਸ਼ਬੈਕ ਬੈਨੀਫਿਟ ਪਾਉਣ ਲਈ ਯੂਜ਼ਰਸ ਨੂੰ 5 ਵਾਰ ਰੀਚਾਰਜ ਕਰਵਾਉਣਾ ਹੋਵੇਗਾ।

ਰਿਲਾਇੰਸ ਜਿਓ ਫੋਨ ਪੇਅ ਕੈਸ਼ਬੈਕ ਆਫਰ
ਐਮਾਜ਼ੋਨ ਪੇਅ ਦੀ ਤਰ੍ਹਾਂ ਫੋਨ ਪੇਅ ਵੀ UPI ਪੇਮੈਂਟ ਰਾਹੀਂ ਰੀਚਾਰਜ ਕਰਵਾਉਣ ਵਾਲੇ ਯੂਜ਼ਰਸ ਨੂੰ ਰਿਲਾਇੰਸ ਜਿਓ ਕੈਸ਼ਬੈਕ ਆਫਰ ਦੇ ਰਿਹਾ ਹੈ। ਕੰਪਨੀ ਯੂਜ਼ਰਸ ਨੂੰ 100 ਰੁਪਏ ਤਕ ਦੇ ਕੈਸ਼ਬੈਕ ਬੈਨੀਫਿਟ ਨਾਲ 50 ਰੁਪਏ ਦਾ ਰਿਵਾਰਡ ਵੀ ਦੇ ਰਹੀ ਹੈ। ਇਸ ਹਿਸਾਬ ਨਾਲ ਇਹ 150 ਰੁਪਏ ਹੋ ਜਾਂਦਾ ਹੈ। ਦੱਸ ਦੇਈਏ ਕਿ ਫੋਨ ਪੇਅ ਤੋਂ ਰੀਚਾਰਜ ਕਰਵਾਉਣ ਵਾਲੇ ਯੂਜ਼ਰਸ ਨੂੰ ਸਿਰਫ 50 ਰੁਪਏ ਦਾ ਰਿਵਾਰਡ ਬੈਨੀਫਿਟ ਹੀ ਦਿੱਤਾ ਜਾ ਰਿਹਾ ਹੈ।

PunjabKesari

MobiKwik ਤੋਂ ਰਿਚਾਰਜ ਕਰਵਾਉਣ 'ਤੇ ਵੀ ਕੈਸ਼ਬੈਕ
ਜਿਓ ਯੂਜ਼ਰ ਜੇਕਰ ਆਪਣੇ ਨੰਬਰ ਨੂੰ ਮੋਬੀਕਵਿਕ ਤੋਂ ਰੀਚਾਰਜ ਕਰਵਾਉਂਦੇ ਹੋ ਤਾਂ ਉਨ੍ਹਾਂ ਨੂੰ 200 ਰੁਪਏ ਦਾ ਸੁਪਰਕੈਸ਼ਬੈਕ ਮਿਲੇਗਾ। ਇਸ ਦੇ ਲਈ ਯੂਜ਼ਰਸ ਨੂੰ ਰੀਚਾਰਜ ਕਰਵਾਉਣ ਵੇਲੇ JIO50P ਕੋਡ ਦਾ ਇਸਤੇਮਾਲ ਕਰਨਾ ਹੋਵੇਗਾ।

ਫ੍ਰੀਚਰਾਜ 'ਤੇ 30 ਰੁਪਏ ਦਾ ਕੈਸ਼ਬੈਕ
ਰਿਲਾਇੰਸ ਜਿਓ ਦੇ ਨਵੇਂ ਯੂਜ਼ਰਸ ਨੂੰ JIO50 ਕੋਡ ਦਾ ਇਸਤੇਮਾਲ ਨਾਲ 30 ਰੁਪਏ ਦਾ ਫਲੈਟ ਡਿਸਕਾਊਂਟ ਮਿਲੇਗਾ। ਉੱਥੇ, ਮੌਜੂਦਾ ਜਿਓ ਯੂਜ਼ਰਸ ਨੂੰJ IO15 ਕੋਡ ਨਾਲ 20 ਫੀਸਦੀ ਜਾਂ 15 ਰੁਪਏ ਤਕ ਦਾ ਡਿਸਕਾਊਂਟ ਮਿਲੇਗਾ। 


Related News